ਪੰਜਾਬ ਦੇ ਇਸ ਪਿੰਡ ਚ ਵਾਪਰੀ ਅੱਤ ਦੀ ਹੋਣੀ, ਉੱਜੜ ਗਈਆਂ ਹੱਸਦੇ ਵੱਸਦੇ ਪਰਿਵਾਰ ਦੀਆਂ ਖੁਸ਼ੀਆਂ

ਤੇਜ਼ ਰਫ਼ਤਾਰੀ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਕਈ ਵਿਅਕਤੀ ਆਵਾਜਾਈ ਦੇ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਹੁਤ ਤੇਜ਼ ਗੱਡੀ ਚਲਾਉਂਦੇ ਹਨ। ਅਜਿਹੇ ਵਿਅਕਤੀ ਹੋਰਾਂ ਦੀ ਵੀ ਜਾਨ ਲੈਣ ਦ‍ਾ ਕਾਰਨ ਬਣਦੇ ਹਨ। ਗੁਰਦਾਸਪੁਰ ਵਿਖੇ ਵਾਪਰੇ ਹਾਦਸੇ ਕਾਰਨ ਮਾਂ ਪੁੱਤਰ ਦੀ ਜਾਨ ਚਲੀ ਗਈ ਹੈ। ਉਹ ਦੋਵੇਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ। ਤੇਜ਼ ਰਫ਼ਤਾਰ ਆ ਰਹੀ ਬਰੀਜ਼ਾ ਕਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹਾਂ ਨੂੰ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤਾ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਪਰਮਜੀਤ ਕੌਰ ਅਤੇ ਗੁਰਸਾਹਿਬ ਸਿੰਘ ਦੋਵੇਂ ਹੀ ਮਾਂ ਪੁੱਤ ਹਰ ਐਤਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸਨ। ਪਰਮਜੀਤ ਕੌਰ ਦੀ ਉਮਰ 32 ਸਾਲ ਅਤੇ ਉਸ ਦੇ ਪੁੱਤਰ ਗੁਰਸਾਹਿਬ ਸਿੰਘ ਦੀ ਉਮਰ 17 ਸਾਲ ਸੀ। ਇਸ ਵਾਰ ਵੀ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਟੀ ਪੁਆਇੰਟ ਤੋਂ ਆਪਣੀ ਸਾਈਡ ਤੋਂ ਹਾਈਵੇ ਉੱਤੇ ਚੜ੍ਹਨ ਲੱਗੇ ਤਾਂ ਅੰਮ੍ਰਿਤਸਰ ਵੱਲੋਂ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੀ ਬਰੀਜ਼ਾ ਕਾਰ ਗ ਲ ਤ ਸਾਈਡ ਆ ਕੇ ਇਨ੍ਹਾਂ ਦੇ ਸਪਲੈੰਡਰ ਮੋਟਰਸਾਈਕਲ ਵਿਚ ਆ ਵੱਜੀ। ਜਿਸ ਨੇ ਮਾਂ ਪੁੱਤਰ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਾਈਵੇਅ ਨੇੜੇ ਪਿੰਡ ਧੀਰ ਵਿਖੇ ਇਕ ਕਾਰ ਸਵਾਰ ਦੁਆਰਾ ਮੋਟਰਸਾਈਕਲ ਸਵਾਰ ਇੱਕ ਔਰਤ ਅਤੇ ਇਕ ਨੌਜਵਾਨ ਦੀ ਜਾਨ ਲੈ ਲੈਣ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ।

ਪਤਾ ਲੱਗਾ ਹੈ ਕਿ ਕਾਰ ਇਨ੍ਹਾਂ ਦੀ ਮੋਟਰਸਾਈਕਲ ਵਿੱਚ ਜਾ ਵੱਜੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤਾ ਗਿਆ ਹੈ। ਇਸ ਹਾਦਸੇ ਕਾਰਨ ਪਰਿਵਾਰ ਦੇ ਜੀਆਂ ਦਾ ਰੋ ਰੋ ਬੁਰਾ ਹਾਲ ਹੈ। ਹਰ ਕੋਈ ਇਸ ਹਾਦਸੇ ਤੇ ਅ ਫ਼ ਸੋ ਸ ਜਤਾ ਰਿਹਾ ਹੈ ਅਤੇ ਕਾਰ ਚਾਲਕ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *