ਛੇਤੀ ਅਮੀਰ ਹੋਣ ਦੇ ਚੱਕਰ ਚ, ਆਹ ਕਿਹੜੇ ਕੰਮਾਂ ਚ ਪੈ ਗਏ ਲੋਕ

ਸਾਡੇ ਮੁਲਕ ਵਿੱਚ ਅਮਲ ਦੀ ਵਿਕਰੀ ਰੁਕ ਨਹੀਂ ਰਹੀ। ਆਮ ਕਰਕੇ ਸਮਝਿਆ ਜਾਂਦਾ ਹੈ ਕਿ ਸਰਹੱਦ ਪਾਰ ਤੋਂ ਅਮਲ ਪਦਾਰਥ ਲਿਆਂਦਾ ਜਾਂਦਾ ਹੈ। ਜਿਸ ਕਰਕੇ ਸਰਹੱਦਾਂ ਤੇ ਚੌ ਕ ਸੀ ਵਧਾਈ ਗਈ ਹੈ ਪਰ ਦੂਜੇ ਪਾਸੇ ਹਵਾਈ ਰਸਤੇ ਵੀ ਵਿਦੇਸ਼ੀ ਨਾਗਰਿਕ ਇਸ ਧੰਦੇ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਨ ਦਿੱਲੀ ਏਅਰਪੋਰਟ ਤੇ ਦੇਖਣ ਨੂੰ ਮਿਲੀ। ਇੱਥੇ ਇਕ ਵਿਦੇਸ਼ੀ ਨਾਗਰਿਕ ਨੂੰ ਫੜਿਆ ਗਿਆ ਹੈ, ਜੋ ਕਿ ਬੈਲੀਜ਼ ਦਾ ਰਹਿਣ ਵਾਲਾ ਹੈ। ਉਹ ਜੌਹਾਨਸਬਰਗ ਤੋਂ ਦੋਹਾ ਹੁੰਦਾ ਹੋਇਆ ਹਵਾਈ ਰਸਤੇ ਭਾਰਤ ਪਹੁੰਚਿਆ।

ਜਿੱਥੇ ਦਿੱਲੀ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਦੇ ਅੜਿੱਕੇ ਚੜ੍ਹ ਗਿਆ। ਜਦੋਂ ਉਸ ਦੇ ਟਰਾਲੀ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 9 ਕਿਲੋ 995 ਗਰਾਮ ਅਮਲ ਪਦਾਰਥ ਬਰਾਮਦ ਹੋਇਆ। ਇਹ ਅਮਲ ਪਦਾਰਥ ਉਸ ਨੇ ਬਹੁਤ ਹੀ ਚ ਲਾ ਕੀ ਨਾਲ ਛੁਪਾਇਆ ਹੋਇਆ ਸੀ ਪਰ ਕਸਟਮ ਅਧਿਕਾਰੀਆਂ ਨੂੰ ਇਸ ਦਾ ਪਤਾ ਲੱਗ ਗਿਆ। ਜੇਕਰ ਅੰਤਰਰਾਸ਼ਟਰੀ ਮੰਡੀ ਵਿੱਚ ਇਸ ਅਮਲ ਪਦਾਰਥ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 70 ਕਰੋਡ਼ ਰੁਪਏ ਬਣਦੀ ਹੈ।

ਇਸ ਤਰ੍ਹਾਂ ਇਹ ਲੋਕ ਆਮ ਭਾਰਤੀਆਂ ਦੀ ਜ਼ਿੰਦਗੀ ਨਾਲ ਖਿ ਲ ਵਾ ੜ ਕਰ ਰਹੇ ਹਨ। ਇਸ ਨੂੰ ਫੜ ਕੇ ਐੱਨ ਡੀ ਪੀ ਐੱਸ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਹੋਰ ਮਾਮਲੇ ਵਿਚ ਵੀ ਦਵਾਰਕਾ ਜ਼ਿਲ੍ਹੇ ਵਿੱਚ 2 ਵਿਦੇਸ਼ੀ ਨਾਗਰਿਕ ਫੜੇ ਗਏ ਹਨ। ਇਨ੍ਹਾਂ ਤੋਂ ਇੱਕ ਕਿੱਲੋ 277 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ ਹੈ। ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 6 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤਰ੍ਹਾਂ ਅਮਲ ਪਦਾਰਥ ਦੇ ਧੰਦੇ ਨਾਲ ਜੁੜੇ ਹੋਏ 3 ਵਿਦੇਸ਼ੀ ਨਾਗਰਿਕ ਫੜੇ ਜਾ ਚੁੱਕੇ ਹਨ।

ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਇਹ ਸਾਮਾਨ ਕਿਥੇ ਸਪਲਾਈ ਕਰਨਾ ਸੀ? ਇਸ ਧੰਦੇ ਵਿੱਚ ਇਨ੍ਹਾਂ ਨਾਲ ਹੋਰ ਕੌਣ ਕੌਣ ਜੁੜੇ ਹੋਏ ਹਨ? ਇਹ ਵਿਅਕਤੀ ਵਿਦੇਸ਼ਾਂ ਤੋਂ ਅਜਿਹਾ ਸਾਮਾਨ ਲਿਆਉਂਦੇ ਹਨ ਜਿਸ ਦਾ ਜਾਂ ਤਾਂ ਬਿੱਲ ਨਹੀਂ ਹੁੰਦਾ ਜਾਂ ਜਿਸ ਦੀ ਆਗਿਆ ਨਹੀਂ ਹੁੰਦੀ? ਇਹ ਵਿਅਕਤੀ ਸਰਕਾਰ ਨੂੰ ਤਾਂ ਚੂਨਾ ਲਾਉਂਦੇ ਹੀ ਹਨ ਪਰ ਆਮ ਜਨਤਾ ਦੀ ਸਿਹਤ ਨਾਲ ਵੀ ਖਿ ਲ ਵਾ ੜ ਕਰਦੇ ਹਨ।

Leave a Reply

Your email address will not be published. Required fields are marked *