ਨਾਮੀ ਮਹਿਲਾ ਪੱਤਰਕਾਰ ਨਾਲ ਵਾਪਰਿਆ ਭਾਣਾ, ਕੰਟੇਨਰ ਹੇਠਾਂ ਆਉਣ ਨਾਲ ਹੋਈ ਮੋਤ

ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਸਮੇਂ ਜੋ ਰਾਜਨੀਤਕ ਹਾਲਾਤ ਹਨ, ਉਸ ਨੂੰ ਸਾਰੇ ਹੀ ਭਲੀ ਭਾਂਤ ਜਾਣਦੇ ਹਨ। ਕੁਝ ਸਮਾਂ ਪਹਿਲਾਂ ਮੁਲਕ ਦੇ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਸਮੇਂ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੁਲਕ ਵਿੱਚ ਚੋਣਾਂ ਦੀ ਮੰਗ ਕਰ ਰਹੇ ਹਨ। ਆਪਣੀ ਮੰਗ ਮਨਵਾਉਣ ਲਈ ਉਨ੍ਹਾਂ ਨੇ ਮੁਲਕ ਵਿੱਚ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਹੈ।

ਉਨ੍ਹਾਂ ਦਾ ਖਿਆਲ ਹੈ ਕਿ ਜੇਕਰ ਮੁਲਕ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਉਹ ਦੁਬਾਰਾ ਜਿੱਤ ਕੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਸ ਉਦੇਸ਼ ਦੀ ਪੂਰਤੀ ਲਈ ਹੀ ਉਹ ਮਾਰਚ ਕੱਢ ਰਹੇ ਹਨ ਪਰ ਉਨ੍ਹਾਂ ਦੇ ਮਾਰਚ ਵਿੱਚ ਉਸ ਸਮੇਂ ਇੱਕ ਮੰ ਦ ਭਾ ਗੀ ਘਟਨਾ ਵਾਪਰ ਗਈ, ਜਦੋਂ ਮਾਰਚ ਵਿੱਚ ਇਕ ਮਹਿਲਾ ਪ੍ਰੈਸ ਰਿਪੋਰਟ ਕੰਟੇਨਰ ਦੇ ਥੱਲੇ ਆਉਣ ਨਾਲ ਆਪਣੀ ਜਾਨ ਗੁਆ ਗਈ। ਇਹ ਮਹਿਲਾ ਪੱਤਰਕਾਰ ਚੈਨਲ ‘ਫਾਈਵ’ ਨਾਲ ਸਬੰਧ ਰੱਖਦੀ ਸੀ। ਉਸ ਦਾ ਨਾਮ ਸਦਾਫ਼ ਨਈਮ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੱਤਰਕਾਰ ਦੁਆਰਾ ਸਾਬਕਾ ਪ੍ਰਧਾਨਮੰਤਰੀ

ਇਮਰਾਨ ਖ਼ਾਨ ਦੀ ਇੰਟਰਵਿਊ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਕੋਸ਼ਿਸ਼ ਵਿੱਚ ਹੀ ਉਹ ਕੰਟੇਨਰ ਦੇ ਹੇਠ ਆ ਗਈ ਅਤੇ ਸਦਾ ਦੀ ਨੀਂਦ ਸੌਂ ਗਈ। ਇਸ ਤੋਂ ਬਾਅਦ ਇਮਰਾਨ ਖਾਨ ਨੇ ਆਪਣੇ ਮਾਰਚ ਨੂੰ ਇੱਕ ਦਿਨ ਲਈ ਰੋਕ ਦਿੱਤਾ। ਇਸ ਘਟਨਾ ਤੇ ਅ ਫ਼ ਸੋ ਸ ਜ਼ਾਹਰ ਕਰਦੇ ਹੋਏ ਇਮਰਾਨ ਖਾਨ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਡੂੰਘੀ ਹ ਮ ਦ ਰ ਦੀ ਪ੍ਰਗਟਾਈ ਹੈ। ਉਨ੍ਹਾਂ ਨੇ ਵਿ ਛ ੜੀ ਆਤਮਾ ਲਈ ਪ੍ਰਾਰਥਨਾ ਕਰਨ ਦੀ ਵੀ ਗੱਲ ਆਖੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਮ੍ਰਿਤਕਾ ਦੇ ਪਰਿਵਾਰ ਨਾਲ ਹ ਮ ਦ ਰ ਦੀ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *