ਪੁਰਾਣੀਆਂ ਫ਼ਿਲਮਾਂ ਦੀ ਹੀਰੋਇਨ ਦੀ ਕਾਰ ਨਾਲ ਵਾਪਰਿਆ ਹਾਦਸਾ, ਲਿਫਾਫੇ ਵਾਂਗ ਹਵਾ ਚ ਉੱਡੀ ਕਾਰ

ਤਾਜ਼ਾ ਖ਼ਬਰ ਕੈਨੇਡਾ ਦੇ ਟੋਰਾਂਟੋ ਤੋਂ ਹੈ। ਜਿੱਥੇ ਬਾਲੀਵੁੱਡ ਅਭਿਨੇਤਰੀ ਰਹਿ ਚੁੱਕੀ ਰੰਭਾ ਨਾਲ਼ ਇੱਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਛੋਟੀ ਧੀ 7 ਸਾਲਾ ਸ਼ਾਸਾ ਦੇ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ ਹਨ। ਉਸ ਦੀ ਹਾਲਤ ਖ਼ਰਾਬ ਦੱਸੀ ਜਾਂਦੀ ਹੈ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਾਦਸੇ ਸਮੇਂ ਰੰਭਾ ਆਪਣੇ ਬੱਚਿਆਂ ਨੂੰ ਸਕੂਲ ਤੋਂ ਗੱਡੀ ਵਿੱਚ ਲੈ ਕੇ ਆ ਰਹੀ ਸੀ ਤਾਂ ਉਨ੍ਹਾਂ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ। ਮਾਮੂਲੀ ਸੱਟਾਂ ਤਾਂ ਭਾਵੇਂ ਸਭ ਦੇ ਹੀ ਲੱਗੀਆਂ ਹਨ ਪਰ ਉਨ੍ਹਾਂ ਦੀ ਧੀ ਦੀ ਹਾਲਤ ਕੁਝ ਜ਼ਿਆਦਾ ਖ਼ਰਾਬ ਹੈ।

ਰੰਭਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਜਿੱਥੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ, ਉੱਥੇ ਹੀ ਉਨ੍ਹਾਂ ਨੇ ਆਪਣੇ ਪ੍ਰਸੰਸਕਾਂ ਨੂੰ ਆਪਣੀ ਧੀ ਲਈ ਦੁਆਵਾਂ ਕਰਨ ਲਈ ਵੀ ਕਿਹਾ ਹੈ। ਸਭ ਜਾਣਦੇ ਹਨ ਕਿ ਰੰਭਾ ਨੇ ‘ਜੁੜਵਾ’ ਅਤੇ ‘ਬੰਧਨ’ ਫ਼ਿਲਮ ਵਿੱਚ ਸਲਮਾਨ ਖ਼ਾਨ ਨਾਲ ਭੂਮਿਕਾ ਨਿਭਾਈ ਸੀ। ਇਸ ਤੋਂ ਬਿਨਾਂ ਉਨ੍ਹਾਂ ਨੇ ਬੰਗਾਲੀ ਅਤੇ ਦੱਖਣ ਭਾਰਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। 2010 ਵਿੱਚ ਰੰਭਾ ਦਾ ਵਿਆਹ ਕੈਨੇਡਾ ਦੇ ਇਕ ਪ੍ਰਸਿੱਧ ਕਾਰੋਬਾਰੀ ਇੰਦਰ ਕੁਮਾਰ ਪਦਮ ਨਾਥਨ ਨਾਲ ਹੋ ਗਿਆ।

ਜੋ ਆਪਣੀ ਫੈਕਟਰੀ ਵਿੱਚ ਰਸੋਈ ਅਤੇ ਬਾਥਰੂਮ ਦੇ ਪਾਰਟਸ ਤਿਆਰ ਕਰਦੇ ਹਨ। ਇਸ ਤੋਂ ਕੁਝ ਦੇਰ ਬਾਅਦ ਹੀ ਰੰਭਾ ਨੇ ਫ਼ਿਲਮਾਂ ਛੱਡ ਦਿੱਤੀਆਂ। ਉਨ੍ਹਾਂ ਦੇ 3 ਬੱਚੇ ਹਨ। ਜਿਨ੍ਹਾਂ ਵਿੱਚ ਵੱਡੀ ਧੀ ਦੀ ਉਮਰ 11 ਸਾਲ, ਛੋਟੀ ਧੀ ਦੀ ਉਮਰ 7 ਸਾਲ ਅਤੇ ਪੁੱਤਰ ਦੀ ਉਮਰ 4 ਸਾਲ ਦੇ ਲਗਭਗ ਦੱਸੀ ਜਾਂਦੀ ਹੈ। ਅੱਜਕੱਲ੍ਹ ਇਸ ਪਰਿਵਾਰ ਦੀ ਰਿਹਾਇਸ਼ ਕੈਨੇਡਾ ਦੇ ਟੋਰਾਂਟੋ ਵਿਚ ਹੈ। ਰੰਭਾ ਨੇ ਸੋਸ਼ਲ ਮੀਡੀਆ ਤੇ ਟਵੀਟ ਕਰ ਕੇ ਆਪਣੇ ਪ੍ਰਸੰਸਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਬੱਚੀ ਲਈ ਦੁਆਵਾਂ ਕੀਤੀਆਂ ਜਾਣ।

Leave a Reply

Your email address will not be published. Required fields are marked *