ਪੰਜਾਬ ਚ ਇਸ ਜਗ੍ਹਾ ਹੋ ਗਿਆ ਵੱਡਾ ਕਾਂਡ, 7 ਲੱਖ ਰੁਪਏ ਲੈ ਕੇ ਫਰਾਰ ਹੋਏ ਇਹ ਮੁੰਡੇ

ਗ ਲ ਤ ਅਨਸਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਇਨ੍ਹਾਂ ਨੂੰ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਨਹੀਂ। ਕੋਈ ਕੀਮਤੀ ਸਾਮਾਨ ਜਾਂ ਨਕਦੀ ਨਾਲ ਲੈ ਕੇ ਘਰ ਤੋਂ ਨਿਕਲਣਾ ਸੌਖਾ ਨਹੀਂ ਰਿਹਾ। ਪਤਾ ਨਹੀਂ ਕਦੋਂ ਕੀ ਵਾਪਰ ਜਾਵੇ। ਖੰਨਾ ਦੇ ਇਕ ਪੈਟਰੋਲ ਪੰਪ ਦੇ 2 ਕਰਮਚਾਰੀਆਂ ਪਰਮਜੀਤ ਅਤੇ ਪ੍ਰਦੀਪ ਤੋਂ ਦਿਨ ਦਿਹਾੜੇ ਨੈਸ਼ਨਲ ਹਾਈਵੇ ਉੱਤੇ ਸਕੂਟਰੀ ਸਵਾਰ 2 ਬੰਦੇ 7 ਲੱਖ ਰੁਪਏ ਵਾਲਾ ਬੈਗ ਖਿੱਚ ਕੇ ਲੈ ਗਏ।

ਪਰਮਜੀਤ ਅਤੇ ਪ੍ਰਦੀਪ ਇਹ ਰਕਮ ਕੈਪੀਟਲ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ। ਇਹ ਦੋਵੇਂ ਮੁਲਾਜ਼ਮ 8-10 ਸਾਲ ਤੋਂ ਇਸ ਪੈਟਰੋਲ ਪੰਪ ਉਤੇ ਕੰਮ ਕਰਦੇ ਹਨ। ਜਦੋਂ ਇਹ ਨੈਸ਼ਨਲ ਹਾਈਵੇ ਉੱਤੇ ਪਲੈਟੀਨਾ ਮੋਟਰਸਾਈਕਲ ਉੱਤੇ ਜਾ ਰਹੇ ਸਨ ਤਾਂ ਪਿੱਛੋਂ ਆਏ ਸਕੂਟਰੀ ਸਵਾਰਾਂ ਨੇ ਇਨ੍ਹਾਂ ਦੀਆਂ ਅੱਖਾਂ ਵਿੱਚ ਮਿ ਰ ਚਾਂ ਪਾ ਦਿੱਤੀਆਂ ਅਤੇ ਪਿੱਛੇ ਬੈਠੇ ਮੁਲਾਜ਼ਮ ਦੇ ਹੱਥ ਵਿਚੋਂ ਨ ਕ ਦੀ ਵਾਲਾ ਬੈਗ ਖਿੱਚ ਕੇ ਲੈ ਗਏ। ਪਲੈਟੀਨਾ ਮੋਟਰਸਾਈਕਲ ਦੇ ਪਿੱਛੇ ਬੈਠੇ ਮੁਲਾਜ਼ਮ ਦੀਆਂ ਅੱਖਾਂ ਵਿੱਚ ਮਿ ਰ ਚਾਂ ਪੈ ਜਾਣ ਕਾਰਨ

ਉਸ ਨੂੰ ਤਾਂ ਕੁਝ ਵੀ ਨਜ਼ਰ ਨਹੀਂ ਆਇਆ ਪਰ ਮੋਟਰਸਾਇਕਲ ਚਲਾ ਰਹੇ ਮੁਲਾਜ਼ਮ ਨੇ ਸਕੂਟਰੀ ਸਵਾਰਾਂ ਦੇ ਪਿੱਛੇ ਮੋਟਰਸਾਈਕਲ ਭਜਾਇਆ। ਉਸ ਨੂੰ ਵੀ ਕੋਈ ਸਫ਼ਲਤਾ ਨਹੀਂ ਮਿਲੀ। ਉਹ ਇੰਨਾ ਹੀ ਜਾਣ ਸਕਿਆ ਕਿ ਸਕੂਟਰੀ ਦਾ ਰੰਗ ਸਫ਼ੈਦ ਸੀ ਅਤੇ ਉਸ ਦੇ ਉੱਤੇ ਬੈਠੇ ਦੋਵੇਂ ਵਿਅਕਤੀਆਂ ਦੇ ਮੂੰਹ ਤੇ ਰੁਮਾਲ ਲਪੇਟੇ ਹੋਏ ਸਨ। ਇਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੇ ਅੱਗੇ ਆਪਣੇ ਜਾਣਕਾਰਾਂ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ। ਪੈਟਰੋਲ ਪੰਪ ਮਾਲਕ ਨੇ ਕਈ ਪੈਟਰੋਲ ਪੰਪ ਵਾਲਿਆਂ ਨਾਲ ਗੱਲਬਾਤ ਕੀਤੀ

ਤਾਂ ਕਿ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਸਕਣ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲਿਸ ਪੈਟਰੋਲ ਪੰਪ ਤੋਂ ਸੀ.ਸੀ.ਟੀ.ਵੀ ਦੀ ਫੁਟੇਜ ਲੈ ਗਈ ਹੈ ਅਤੇ ਅੱਗੇ ਸੀ.ਸੀ.ਟੀ.ਵੀ ਖੰ ਘਾ ਲੇ ਜਾ ਰਹੇ ਹਨ। ਪੈਟਰੋਲ ਪੰਪ ਦੇ ਜਿਨ੍ਹਾਂ ਮੁਲਾਜ਼ਮਾਂ ਨਾਲ ਇਹ ਘਟਨਾ ਵਾਪਰੀ ਹੈ, ਪੁਲਿਸ ਨੇ ਉਨ੍ਹਾਂ ਨੂੰ ਵੀ ਪੁੱਛ ਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *