22 ਸਾਲਾ ਜਵਾਨ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ, ਚਿੱਟੇ ਲਈ ਪੈਸੇ ਨਾ ਮਿਲਣ ਤੇ ਦੇ ਦਿੱਤੀ ਆਪਣੀ ਜਾਨ

ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਜਿੰਨੇ ਮਰਜ਼ੀ ਦਾਅਵੇ ਕਰਦੇ ਹੋਣ ਪਰ ਸੂਬੇ ਵਿੱਚੋਂ ਅਮਲ ਪਦਾਰਥ ਦੀ ਵਿਕਰੀ ਦਾ ਧੰਦਾ ਬੰਦ ਨਹੀਂ ਹੋ ਰਿਹਾ। ਹਰ ਰੋਜ਼ ਨੌਜਵਾਨ ਅਮਲ ਪਦਾਰਥ ਦੀ ਭੇਟ ਚੜ੍ਹ ਰਹੇ ਹਨ। ਮਾਵਾਂ ਆਪਣੇ ਪੁੱਤਾਂ ਲਈ, ਭੈਣਾਂ ਆਪਣੇ ਭਰਾਵਾਂ ਲਈ ਅਤੇ ਸੁਹਾਗਣਾਂ ਆਪਣੇ ਪਤੀ ਲਈ ਰੋ ਰਹੀਆਂ ਹਨ। ਜਨਤਾ ਤਾਂ ਵੋਟਾਂ ਪਾ ਕੇ ਸਰਕਾਰ ਹੀ ਬਦਲ ਸਕਦੀ ਹੈ ਪਰ ਸੂਬੇ ਦੀ ਤਕਦੀਰ ਤਾਂ ਸਰਕਾਰ ਨੇ ਬਦਲਣੀ ਹੈ। ਪਟਿਆਲਾ ਦੇ ਪਾਤੜਾਂ ਨੇੜਲੇ ਪਿੰਡ ਗੁਲਾੜ੍ਹ ਵਿੱਚ 22 ਸਾਲ ਦਾ ਇਕ ਨੌਜਵਾਨ ਗੁਲਾਬ ਸਿੰਘ ਅਮਲ ਪਦਾਰਥ ਦੀ ਭੇਟ ਚੜ੍ਹ ਗਿਆ ਹੈ।

ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ ਆਪਣੇ ਮਾਤਾ ਪਿਤਾ ਤੋਂ ਅਮਲ ਪਦਾਰਥ ਦੀ ਪੂਰਤੀ ਲਈ ਪੈਸੇ ਮੰਗੇ ਪਰ ਗ਼ਰੀਬੀ ਕਾਰਨ ਮਾਂ ਬਾਪ ਪੈਸੇ ਨਹੀਂ ਦੇ ਸਕੇ। ਨੌਜਵਾਨ ਨੇ ਛੱਤ ਨਾਲ ਪਰਨਾ ਪਾ ਕੇ ਲਟਕ ਕੇ ਜਾਨ ਦੇ ਦਿੱਤੀ। ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਇਸ ਪਿੰਡ ਵਿੱਚ 90 ਫ਼ੀਸਦੀ ਗ਼ਰੀਬ ਪਰਿਵਾਰ ਰਹਿੰਦੇ ਹਨ। ਪਿੰਡ ਵਿੱਚ ਕੁਝ ਹੀ ਵਿਅਕਤੀਆਂ ਨੇ ਮਾਹੌਲ ਖ਼ਰਾਬ ਕੀਤਾ ਹੋਇਆ ਹੈ। ਬੜੀ ਮਿਹਨਤ ਨਾਲ 3 ਵਿਅਕਤੀ ਪੁਲਿਸ ਕੋਲ ਫ ੜਾ ਏ ਗਏ ਸਨ

ਪਰ ਕੁਝ ਲੋਕ ਉਨ੍ਹਾਂ ਦੀ ਜ਼ਮਾਨਤ ਕਰਵਾ ਰਹੇ ਹਨ। ਬਾਹਰ ਆ ਕੇ ਇਹ ਵਿਅਕਤੀ ਫਿਰ ਉਹੀ ਧੰ ਦਾ ਕਰਨਗੇ। ਸਰਪੰਚ ਨੂੰ ਪੁਲਿਸ ਪ੍ਰਸ਼ਾਸਨ ਨਾਲ ਇਹ ਵੀ ਸ਼ਿਕਵਾ ਹੈ ਕਿ ਪੁਲਿਸ ਕਹਿੰਦੀ ਹੈ ਕਿ ਪਰਚਾ ਕਰਵਾਉਣ ਲਈ ਘੱਟ ਤੋਂ ਘੱਟ 10 ਗਰਾਮ ਅਮਲ ਪਦਾਰਥ ਹੋਣਾ ਚਾਹੀਦਾ ਹੈ। ਸਰਪੰਚ ਦੇ ਦੱਸਣ ਮੁਤਾਬਕ ਇਹ ਧੰਦਾ ਕਰਨ ਵਾਲੇ ਵਿਅਕਤੀ ਪਹਿਲਾਂ ਤਾਂ ਨੌਜਵਾਨਾਂ ਨੂੰ ਮੁਫ਼ਤ ਵਿੱਚ ਅਮਲ ਪਦਾਰਥ ਦੇ ਕੇ ਉਨ੍ਹਾਂ ਨੂੰ ਇਸ ਦੇ ਆਦੀ ਬਣਾਉਂਦੇ ਹਨ ਅਤੇ ਫਿਰ ਬਾਅਦ ਵਿੱਚ ਉਨ੍ਹਾਂ ਨੂੰ ਮੁੱਲ ਅਮਲ ਪਦਾਰਥ ਵੇਚਦੇ ਹਨ।

ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ। ਇਸ ਪਰਿਵਾਰ ਦੀਆਂ 2 ਧੀਆਂ ਵਿਆਹੁਣ ਵਾਲੀਆਂ ਹਨ। ਇਨ੍ਹਾਂ ਦਾ ਪਿਤਾ ਦਾ ਰੂ ਪੀਣ ਦਾ ਆਦੀ ਹੈ। ਇਨ੍ਹਾਂ ਲੜਕੀਆਂ ਦੀ ਮਾਂ ਕਿਸ ਤਰ੍ਹਾਂ ਇਨ੍ਹਾਂ ਦੇ ਵਿਆਹ ਕਰੇਗੀ ਜਾਂ ਪਰਿਵਾਰ ਚਲਾਵੇਗੀ? ਪੰਚਾਇਤ ਸੰਮਤੀ ਮੈਂਬਰ ਪਿਆਰਾ ਸਿੰਘ ਗੁਲਾੜ੍ਹ ਨੇ ਦੱਸਿਆ ਹੈ ਕਿ ਮ੍ਰਿਤਕ ਗੁਲਾਬ ਸਿੰਘ ਉਨ੍ਹਾਂ ਦਾ ਭਤੀਜਾ ਲਗਦਾ ਸੀ। ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਾਫੀ ਸਮੇਂ ਤੋਂ ਅਮਲ ਪਦਾਰਥ ਦੀ ਵਰਤੋਂ ਦਾ ਆਦੀ ਸੀ। ਪਿਆਰਾ ਸਿੰਘ ਦੇ ਦੱਸਣ ਮੁਤਾਬਕ ਕੁਝ ਵਿਅਕਤੀ ਨਾਲ ਦੇ ਸੂਬੇ ਹਰਿਆਣਾ ਤੋਂ ਗ਼ ਲ ਤ ਸਮਾਨ ਲਿਆ ਕੇ ਇਥੇ ਸਪਲਾਈ ਕਰਦੇ ਹਨ।

ਅਜਿਹੇ ਵਿਅਕਤੀਆਂ ਨੂੰ ਸਰਕਾਰ ਦੁਆਰਾ ਨੱਥ ਪਾਈ ਜਾਣੀ ਚਾਹੀਦੀ ਹੈ। ਸੁਖਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 22 ਸਾਲਾ ਗੁਲਾਬ ਸਿੰਘ ਨੇ ਪਰਿਵਾਰ ਤੋਂ ਅਮਲ ਪਦਾਰਥ ਲਈ ਪੈਸੇ ਮੰਗੇ ਸਨ। ਪੈਸੇ ਨਾ ਮਿਲਣ ਕਾਰਨ ਉਸ ਨੇ ਛੱਤ ਨਾਲ ਲ ਟ ਕ ਕੇ ਆਪਣੀ ਜਾਨ ਦੇ ਦਿੱਤੀ। ਸੁਖਪਾਲ ਸਿੰਘ ਨੇ ਇਸ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਖਪਾਲ ਸਿੰਘ ਨੂੰ ਇਹ ਵੀ ਸ਼ਿਕਵਾ ਹੈ ਕਿ ਪੰਚਾਇਤ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਪਿੰਡ ਵਾਸੀ ਪੰਚਾਇਤ ਦਾ ਸਾਥ ਨਹੀਂ ਦੇ ਰਹੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *