ਪੁਲਿਸ ਮੁਲਾਜ਼ਮ ਦੀ ਮੋਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਪਿਛਲੇ ਦਿਨੀਂ ਖੰਨਾ ਦੇ ਪਿੰਡ ਹੋਲ ਵਿੱਚ ਜਿਸ 31 ਸਾਲਾ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਦੀ ਜਾਨ ਲੈ ਲਈ ਗਈ ਸੀ, ਉਸ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਸੁਖਵਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਖੰਨਾ ਵਿਖੇ ਹੀ ਪੁਲਿਸ ਲਾਈਨ ਵਿੱਚ ਡਿਊਟੀ ਕਰਦਾ ਸੀ। ਉਸ ਦੀਆਂ 2 ਭੈਣਾਂ ਹਨ। ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ 3 ਮਹੀਨੇ ਦੀ ਇੱਕ ਬੱਚੀ ਦਾ ਪਿਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਤ ਦੇ 9 ਵਜੇ ਦੇ ਲਗਭਗ ਵਾਪਰੀ ਹੈ।

ਉਸ ਸਮੇਂ ਸੁਖਵਿੰਦਰ ਸਿੰਘ ਡਿਊਟੀ ਤੋਂ ਵਾਪਸ ਆਪਣੇ ਘਰ ਆਇਆ ਸੀ। ਦੂਜੀ ਧਿਰ ਵਾਲਿਆਂ ਨੇ ਕੁੱਤੇ ਰੱਖੇ ਹੋਏ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੁੱਤੇ ਸੁਖਵਿੰਦਰ ਦੀ ਗੱਡੀ ਦੇ ਅੱਗੇ ਕਰ ਦਿੱਤੇ। ਜਦੋਂ ਸੁਖਵਿੰਦਰ ਗੱਡੀ ਤੋਂ ਉਤਰਿਆ ਤਾਂ ਉਨ੍ਹਾਂ 3 ਬੰਦਿਆਂ ਨੇ ਤਿੱਖੀਆਂ ਚੀਜ਼ਾਂ ਨਾਲ ਸੁਖਵਿੰਦਰ ਸਿੰਘ ਤੇ ਵਾਰ ਕਰ ਦਿੱਤਾ। ਉਸ ਸਮੇਂ ਸੁਖਵਿੰਦਰ ਪੁਲਿਸ ਦੀ ਵਰਦੀ ਵਿੱਚ ਸੀ। ਸੁਖਵਿੰਦਰ ਨੂੰ ਛੁਡਾਉਣ ਲਈ ਇਕ ਨੌਜਵਾਨ ਗਿਆ ਪਰ

ਦੂਜੀ ਧਿਰ ਵਾਲਿਆਂ ਨੇ ਉਸ ਦੇ ਵੀ ਸੱਟਾਂ ਲਗਾ ਦਿੱਤੀਆਂ। ਸੁਖਵਿੰਦਰ ਸਿੰਘ ਦਾ ਪਿਤਾ ਉਸ ਨੂੰ ਚੁੱਕ ਕੇ ਲੁਧਿਆਣਾ ਦੇ ਹਸਪਤਾਲ ਵਿੱਚ ਲੈ ਗਿਆ। ਸੁਖਵਿੰਦਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਬੋਲਿਆ ਤੱਕ ਨਹੀਂ। ਅਖ਼ੀਰ ਉਹ ਹਸਪਤਾਲ ਵਿੱਚ ਅੱਖਾਂ ਮੀਟ ਗਿਆ। ਪਰਿਵਾਰ ਅਤੇ ਸੰਬੰਧੀਆਂ ਨੇ ਸੇਜਲ ਅੱਖਾਂ ਨਾਲ ਉਸ ਨੂੰ ਅੰਤਮ ਵਿਦਾਇਗੀ ਦੇ ਦਿੱਤੀ ਹੈ। ਸੁਖਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ।

ਪੁਲੀਸ ਨੇ 3 ਵਿਅਕਤੀਆਂ ਅਤੇ 2 ਔਰਤਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੀ ਧਿਰ ਇੱਕ ਵਿਸ਼ੇਸ਼ ਰਾਜਨੀਤਕ ਪਾਰਟੀ ਨਾਲ ਸੰਬੰਧ ਰੱਖਦੀ ਹੈ। ਮ੍ਰਿਤਕ ਸੁਖਵਿੰਦਰ ਸਿੰਘ ਜਾਂ ਉਸਦੇ ਪਰਿਵਾਰ ਨੂੰ ਇਹ ਉਮੀਦ ਨਹੀਂ ਸੀ ਕਿ ਦੂਜੀ ਧਿਰ ਵਾਲੇ ਇਥੋਂ ਤੱਕ ਪਹੁੰਚ ਜਾਣਗੇ। ਮ੍ਰਿਤਕ ਦੇ ਪਰਿਵਾਰ ਦੀ ਹਾਲਤ ਬਿਆਨ ਕਰਨ ਤੋਂ ਪਰੇ ਹੈ।

Leave a Reply

Your email address will not be published. Required fields are marked *