ਸਹੇਲੀ ਮੁੰਡੇ ਨੂੰ ਵਿਆਹ ਲਈ ਕਰ ਰਹੀ ਸੀ ਮਜ਼ਬੂਰ, ਚੰਡੀਗ਼ੜ੍ਹ ਲਿਜਾ ਕੇ ਮੁੰਡੇ ਨੇ ਲੈ ਲਈ ਜਾਨ

ਕਈ ਵਿਅਕਤੀ ਕਿਸੇ ਗ਼ ਲ ਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੋਚਦੇ ਹਨ ਕਿ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਉਹ ਭੁੱਲ ਜਾਂਦੇ ਹਨ ਕਿ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਸੌਖਾ ਨਹੀਂ। ਦੇਰ ਸਵੇਰ ਪੁਲਿਸ ਨੇ ਉਨ੍ਹਾਂ ਤੱਕ ਪਹੁੰਚ ਹੀ ਜਾਣਾ ਹੈ। ਚੰਡੀਗੜ੍ਹ ਪੁਲਿਸ ਨੇ ਸੁਖਨਾ ਝੀਲ ਨੇੜੇ ਤੋਂ 28 ਅਕਤੂਬਰ ਨੂੰ ਮਿਲੀ ਇਕ ਲੜਕੀ ਦੀ ਮ੍ਰਿਤਕ ਦੇਹ ਦੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਘਟਨਾ ਲਈ ਜ਼ਿੰਮੇਵਾਰ ਜਗਰੂਪ ਨਾਮ ਦੇ 24 ਸਾਲਾ ਲੜਕੇ ਨੂੰ ਚੰਡੀਗੜ੍ਹ ਦੇ ਹੀ ਸੈਕਟਰ 32 ਤੋਂ ਕਾਬੂ ਕਰ ਲਿਆ ਗਿਆ ਹੈ।

ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 28 ਅਕਤੂਬਰ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਸੁਖਨਾ ਝੀਲ ਨੇੜੇ ਤੋਂ ਇਕ ਲੜਕੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ। ਪਹਿਲੀ ਨਜ਼ਰੇ ਹੀ ਦੇਖਣ ਨੂੰ ਲੱਗਦਾ ਸੀ ਕਿ ਕਿਸੇ ਨੇ ਲੜਕੀ ਦੀ ਜਾਨ ਲਈ ਹੈ। ਜਿਸ ਕਰਕੇ ਇੱਕ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਮ੍ਰਿਤਕਾ ਦੀ ਪਛਾਣ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 22 ਸਾਲਾ ਅੰਜਲੀ ਵਜੋਂ ਹੋਈ। ਪੁਲਿਸ ਨੇ ਅੰਜਲੀ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ। ਅੰਜਲੀ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਕੁਝ ਫੋਨ ਨੰਬਰ ਦਿੱਤੇ ਗਏ। ਜਿਨ੍ਹਾਂ ਦੇ ਅਧਾਰ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਜਲੀ ਕਈ ਮਹੀਨੇ ਤੋਂ ਜਲੰਧਰ ਦੇ ਰਹਿਣ ਵਾਲੇ ਜਗਰੂਪ ਨਾਮ ਦੇ 24 ਸਾਲਾ ਨੌਜਵਾਨ ਦੇ ਸੰਪਰਕ ਵਿੱਚ ਸੀ। 27 ਅਕਤੂਬਰ ਦੇਰ ਰਾਤ ਨੂੰ ਜਗਰੂਪ ਅਤੇ ਅੰਜਲੀ ਬੱਸ ਰਾਹੀਂ ਜਲੰਧਰ ਤੋਂ ਚੰਡੀਗੜ੍ਹ ਦੇ ਸੈਕਟਰ 43 ਪਹੁੰਚੇ। ਇੱਥੋਂ ਉਹ ਸੁਖਨਾ ਲੇਕ ਪਹੁੰਚ ਗਏ।

ਪੁਲਿਸ ਨੇ ਚੰਡੀਗਡ਼੍ਹ ਦੇ ਸੈਕਟਰ 32 ਤੋਂ ਜਗਰੂਪ ਨੂੰ ਕਾਬੂ ਕਰ ਲਿਆ ਹੈ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਗਰੂਪ ਦਾ ਪਿਤਾ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਸੀ। ਜੋ ਇਸ ਸਮੇਂ ਇਸ ਦੁਨੀਆਂ ਵਿੱਚ ਨਹੀਂ ਹੈ। ਜਲਦੀ ਹੀ ਜਗਰੂਪ ਦੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੀ ਸੀ। ਅੰਜਲੀ ਉਸ ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ ਪਰ ਅੰਜਲੀ ਨਾਲ ਜਗਰੂਪ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਅੰਜਲੀ ਨੂੰ ਰਸਤੇ ਤੋਂ ਹਟਾਉਣ ਲਈ ਜਗਰੂਪ ਨੇ ਇਹ ਕੰਮ ਕਰ ਦਿੱਤਾ। ਪੁਲਿਸ ਨੇ ਮਾਮਲਾ ਟਰੇਸ ਕਰਕੇ ਜਗਰੂਪ ਨੂੰ ਕਾਬੂ ਕਰ ਲਿਆ ਹੈ।

Leave a Reply

Your email address will not be published. Required fields are marked *