ਖੁਸ਼ੀ ਖੁਸ਼ੀ ਟਿਊਸ਼ਨ ਤੋਂ ਘਰ ਆਉਂਦੇ ਸੀ 2 ਸਕੇ ਭਰਾ, ਰਸਤੇ ਚ ਪਰਾਲੀ ਦੇ ਧੂੰਏ ਨਾਲ ਵਾਪਰ ਗਿਆ ਵੱਡਾ ਭਾਣਾ

ਝੋਨੇ ਦੀ ਫ਼ਸਲ ਤਕਰੀਬਨ ਸਾਂਭੀ ਜਾ ਚੁੱਕੀ ਹੈ। ਕਿਸਾਨ ਕਣਕ ਦੀ ਬਿਜਾਈ ਲਈ ਜ਼ਮੀਨ ਤਿਆਰ ਕਰ ਰਹੇ ਹਨ। ਕਈ ਕਿਸਾਨਾਂ ਦੁਆਰਾ ਝੋਨੇ ਦੇ ਨਾੜ ਨੂੰ ਅੱ ਗ ਲਗਾਈ ਜਾ ਰਹੀ ਹੈ। ਨਾਭਾ ਦੇ ਇੱਕ ਪਿੰਡ ਵਿੱਚ ਝੋਨੇ ਦੇ ਨਾੜ ਨੂੰ ਅੱ ਗ ਲੱਗੀ ਹੋਣ ਕਾਰਨ ਐਕਟਿਵਾ ਤੇ ਜਾ ਰਹੇ 2 ਵਿਦਿਆਰਥੀ ਇਕ ਟਰੈਕਟਰ ਨਾਲ ਟਕਰਾ ਗਏ। ਜਿਸ ਨਾਲ ਦੋਵਾਂ ਦੇ ਗੋਡੇ ਅਤੇ ਇੱਕ ਦੀ ਬਾਂਹ ਫ ਰੈ ਕ ਚ ਰ ਹੋ ਗਈ। ਹਸਪਤਾਲ ਵਿੱਚ ਭਰਤੀ ਲੜਕੇ ਨੇ ਦੱਸਿਆ ਹੈ ਕਿ ਉਹ ਦੋਵੇਂ ਭਰਾ ਮੂੰਗੋ ਪਿੰਡ ਤੋਂ ਟਿਊਸ਼ਨ ਪੜ੍ਹ ਕੇ ਵਾਪਸਆਪਣੇ ਪਿੰਡ ਮੱਲੇਵਾਲ ਨੂੰ ਆ ਰਹੇ ਸੀ।

ਰਸਤੇ ਵਿਚ ਅੱ ਗ ਲੱਗੀ ਹੋਈ ਸੀ। ਇਕ ਟਰੈਕਟਰ ਜਿਸ ਦੇ ਪਿੱਛੇ ਹਲ ਪਾਏ ਹੋਏ ਸਨ, ਸੜਕ ਦੇ ਇੱਕ ਪਾਸੇ ਖੜ੍ਹਾ ਸੀ। ਲੜਕੇ ਦਾ ਕਹਿਣਾ ਹੈ ਕਿ ਧੂੰ ਆਂ ਬਹੁਤ ਜ਼ਿਆਦਾ ਹੋਣ ਕਾਰਨ ਭਾਵੇਂ ਉਹ ਬਹੁਤ ਹੌਲੀ ਸਪੀਡ ਨਾਲ ਲੰਘ ਰਹੇ ਸਨ ਪਰ ਕੁਝ ਦਿਖਾਈ ਨਾ ਦੇਣ ਕਾਰਨ ਉਨ੍ਹਾਂ ਦੀ ਐਕਟਿਵਾ ਟਰੈਕਟਰ ਨਾਲ ਜਾ ਟਕਰਾਈ। ਉਹ ਦੋਵੇਂ ਭਰਾ ਡਿੱਗ ਪਏ। ਪਿੰਡ ਦੇ ਮੁੰਡਿਆਂ ਨੇ ਉਨ੍ਹਾਂ ਨੂੰ ਆ ਕੇ ਚੁੱਕਿਆ। ਉਸ ਦੇ ਭਰਾ ਨੂੰ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਮੂੰਗੋ ਤੋਂ ਪਡ਼੍ਹ ਕੇ ਆ ਰਹੇ ਸੀ। ਰਸਤੇ ਵਿਚ ਅੱਗ ਲਗਾਈ ਹੋਈ ਸੀ।

ਇਕ ਟਰੈਕਟਰ ਹਲਾਂ ਸਮੇਤ ਸੜਕ ਦੇ ਇੱਕ ਪਾਸੇ ਖੜ੍ਹਾ ਸੀ। ਬੱਚੇ ਐਕਟਿਵਾ ਸਮੇਤ ਟਰੈਕਟਰ ਨਾਲ ਜਾ ਟਕਰਾਏ। ਹਾਦਸੇ ਤੋਂ ਬਾਅਦ ਕਿਸਾਨ ਨੇ ਟਰੈਕਟਰ ਖੇਤ ਵਿੱਚ ਖੜ੍ਹਾ ਕਰ ਦਿੱਤਾ। ਇਕ ਬੱਚਾ ਗਿਆਰ੍ਹਵੀਂ ਅਤੇ ਦੂਜਾ ਬਾਰ੍ਹਵੀਂ ਵਿੱਚ ਪੜ੍ਹਦਾ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਦੋਵੇਂ ਮੁੰਡਿਆਂ ਦੇ ਗੋਡੇ ਅਤੇ ਇਕ ਦੀ ਬਾਂਹ ਫ੍ਰੈਕਚਰ ਹੋ ਗਈ ਹੈ। ਇਕ ਮੁੰਡੇ ਨੂੰ ਪਟਿਆਲਾ ਤੋਂ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਖੁਦ ਕਿਸਾਨ ਹਨ ਅਤੇ ਅੱਗ ਨਹੀਂ ਲਗਾਉਂਦੇ। ਅੱਗ ਲਗਾਉਣ ਵਾਲੇ ਕਿਸਾਨ ਨੇ ਜ਼ਮੀਨ ਠੇਕੇ ਤੇ ਲਈ ਹੋਈ ਹੈ। ਇਸ ਵਿਅਕਤੀ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਦੋਵੇਂ ਮੁੰਡਿਆਂ ਦੀਆਂ ਲੱਤਾਂ ਅਤੇ ਇੱਕ ਦੀ ਬਾਂਹ ਫ ਰੈ ਕ ਚ ਰ ਹੋ ਗਈ ਹੈ। ਇੱਕ ਨੂੰ ਪਟਿਆਲਾ ਦੇ ਕੋਲੰਬੀਆ ਹਸਪਤਾਲ ਤੋਂ ਚੰਡੀਗੜ੍ਹ ਫੋਰਟਿਸ ਵਿਚ ਭੇਜ ਦਿੱਤਾ ਗਿਆ ਹੈ। ਦੋਵੇਂ ਮੁੰਡੇ ਭਰਾ ਹਨ। ਇਨ੍ਹਾਂ ਤੇ 4-5 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਵਿਅਕਤੀ ਦੀ ਮੰਗ ਹੈ ਕਿ ਸਰਕਾਰ ਵੱਲੋਂ ਇਹ ਖਰਚਾ ਕੀਤਾ ਜਾਵੇ। ਅੱਗ ਲਾਉਣ ਵਾਲੇ ਕਿਸਾਨ ਤੇ ਕਾਰਵਾਈ ਕੀਤੀ ਜਾਵੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਅੱਗ ਲਗਾਉਣ ਤੋਂ ਰੋਕਣਾ ਚਾਹੀਦਾ ਹੈ। ਅੱਗ ਦੀ ਵਜਾਹ ਕਾਰਨ ਹੋਏ ਧੂੰ ਏ ਨਾਲ ਅੱਜ ਇੱਕ ਕਿਸਾਨ ਦੇ ਬੱਚਿਆਂ ਨਾਲ ਹੀ ਇਹ ਹਾਦਸਾ ਵਾਪਰ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *