ਆਸਟ੍ਰੇਲੀਆ ਪੁਲਿਸ ਨੇ ਪੰਜਾਬੀ ਦੇ ਸਿਰ ਐਲਾਨਿਆ 5.31 ਕਰੋੜ ਦਾ ਇਨਾਮ, ਵੱਡਾ ਕਾਂਡ ਕਰਕੇ ਭੱਜਿਆ ਇਹ ਬੰਦਾ

ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਪੁਲਿਸ ਇੱਕ ਪੰਜਾਬੀ ਵਿਅਕਤੀ ਦੀ ਭਾਲ ਵਿੱਚ ਭਾਰਤ ਪਹੁੰਚ ਗਈ ਹੈ। ਇਸ ਪੰਜਾਬੀ ਨੌਜਵਾਨ ਦਾ ਨਾਮ ਰਾਜਵਿੰਦਰ ਸਿੰਘ ਹੈ। ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਨਾਲ ਸਬੰਧਤ ਦੱਸਿਆ ਜਾਂਦਾ ਹੈ। ਉਸ ਦੀ ਉਮਰ 38 ਸਾਲ ਹੈ। ਉਹ 3 ਬੱਚਿਆਂ ਦਾ ਪਿਤਾ ਹੈ। ਜਿਹੜੇ ਆਪਣੀ ਮਾਂ ਨਾਲ ਆਸਟ੍ਰੇਲੀਆ ਵਿਚ ਹੀ ਰਹਿ ਰਹੇ ਹਨ। ਰਾਜਵਿੰਦਰ ਸਿੰਘ ਤੇ ਕੁਈਨਜ਼ਲੈਂਡ ਸੂਬੇ ਦੀ ਟੋਇਆ ਕੌਰਡਿੰਗਲੀ ਨਾਮੀ ਔਰਤ ਦੀ ਜਾਨ ਲੈਣ ਦਾ ਦੋਸ਼ ਹੈ।

ਘਟਨਾ 21 ਅਕਤੂਬਰ 2018 ਦੀ ਹੈ। ਆਸਟ੍ਰੇਲੀਆ ਦੀ ਪੁਲਿਸ ਦੀ ਜਾਂਚ ਦੱਸਦੀ ਹੈ ਕਿ 2 ਦਿਨ ਬਾਅਦ ਹੀ ਭਾਵ 23 ਅਕਤੂਬਰ 2018 ਨੂੰ ਹੀ ਰਾਜਵਿੰਦਰ ਸਿੰਘ ਆਸਟਰੇਲੀਆ ਤੋਂ ਭਾਰਤ ਲਈ ਰਵਾਨਾ ਹੋ ਗਿਆ ਸੀ। ਉਹ ਭਾਰਤ ਵਿੱਚ ਪਹੁੰਚ ਕੇ ਇੱਥੇ ਕਿਤੇ ਛੁਪ ਗਿਆ। ਰਾਜਵਿੰਦਰ ਸਿੰਘ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਕੁਈਨਜ਼ਲੈਂਡ ਪੁਲਿਸ ਨੇ 10 ਲੱਖ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ 5 ਕਰੋਡ਼ 31 ਲੱਖ ਰੁਪਏ ਬਣਦੀ ਹੈ। ਪੁਲਿਸ ਦਾ ਮੰਨਣਾ ਹੈ

ਕਿ ਇੰਨੀ ਵੱਡੀ ਰਕਮ ਦੇ ਲਾਲਚ ਵਿਚ ਕੋਈ ਵਿਅਕਤੀ ਰਾਜਵਿੰਦਰ ਸਿੰਘ ਬਾਰੇ ਜਾਣਕਾਰੀ ਦੇ ਸਕਦਾ ਹੈ। ਦੂਜੇ ਪਾਸੇ ਇੰਨਾ ਵੱਡਾ ਇਨਾਮ ਰੱਖੇ ਜਾਣ ਕਾਰਨ ਕੌਮਾਂਤਰੀ ਭਾਈਚਾਰੇ ਵਿੱਚ ਇਕ ਵਧੀਆ ਸੰਦੇਸ਼ ਵੀ ਜਾਵੇਗਾ। 21 ਅਕਤੂਬਰ 2018 ਨੂੰ ਆਪਣੇ ਕੁੱਤੇ ਨਾਲ ਸੈਰ ਕਰਦੀ ਹੋਈ ਟੋਇਆ ਕੌਰਡਿੰਗਲੀ ਲਾਪਤਾ ਹੋ ਗਈ ਸੀ ਅਤੇ ਅਗਲੇ ਦਿਨ ਵਗੇੰਦੀ ਬੀਚ ਤੇ ਉਹ ਮ੍ਰਿਤਕ ਹਾਲਤ ਵਿੱਚ ਮਿਲੀ ਸੀ। ਕੁਈਨਜ਼ਲੈਂਡ ਪੁਲਿਸ ਦੇ ਜਿਹਡ਼ੇ ਅਫ਼ਸਰ ਰਾਜਵਿੰਦਰ ਸਿੰਘ ਦੀ ਭਾਲ ਲਈ ਦਿੱਲੀ ਪਹੁੰਚੇ ਹਨ,

ਉਨ੍ਹਾਂ ਨੂੰ ਚੰਗੀ ਤਰ੍ਹਾਂ ਪੰਜਾਬੀ ਅਤੇ ਹਿੰਦੀ ਭਾਸ਼ਾ ਦਾ ਗਿਆਨ ਹੈ ਤਾਂ ਕਿ ਉਹ ਇੱਥੋਂ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰ ਸਕਣ। ਫਿਲਹਾਲ ਕੁਈਨਜ਼ਲੈਂਡ ਪੁਲਿਸ ਦੇ ਇਹ ਅਫ਼ਸਰ ਸੀ.ਬੀ.ਆਈ ਦੇ ਸੰਪਰਕ ਵਿੱਚ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਪੁਲਿਸ ਅਫ਼ਸਰ ਕਦੋਂ ਤਕ ਰਾਜਵਿੰਦਰ ਸਿੰਘ ਨੂੰ ਲੱਭਣ ਵਿੱਚ ਕਾਮਯਾਬ ਹੁੰਦੇ ਹਨ? ਕੁਈਨਜ਼ਲੈਂਡ ਦੀ ਪੁਲਿਸ ਚਾਹੁੰਦੀ ਹੈ ਕਿ ਟੋਇਆ ਕੌਰਡਿੰਗਲੀ ਦੀ ਜਾਨ ਲੈਣ ਦੇ ਮਾਮਲੇ ਵਿੱਚ ਰਾਜਵਿੰਦਰ ਸਿੰਘ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਦੂਜੇ ਪਾਸੇ ਜਨਤਾ ਤੋਂ ਵੀ ਪੁਲਿਸ ਸਹਿਯੋਗ ਦੀ ਉਮੀਦ ਰੱਖਦੀ ਹੈ।

Leave a Reply

Your email address will not be published. Required fields are marked *