ਲਾੜੇ ਨੇ ਰਿਸ਼ਤੇਦਾਰਾਂ ਤੇ ਚੜਾ ਦਿੱਤੀ ਦਾਜ ਚ ਮਿਲੀ ਕਾਰ, ਮੱਚ ਗਈ ਹਾਹਾਕਾਰ ਪਈਆਂ ਭਾਜੜਾਂ

ਵਿਆਹ ਸ਼ਾਦੀਆਂ ਵਿੱਚ ਦਾ ਰੂ ਪੀਣ ਨਾਲ ਮਾਹੌਲ ਖ਼ਰਾਬ ਹੋਣ ਦੀਆਂ ਘਟਨਾਵਾਂ ਤਾਂ ਆਮ ਹੀ ਅਸੀਂ ਸੁਣਦੇ ਰਹਿੰਦੇ ਹਾਂ ਪਰ ਇਹ ਕਦੇ ਨਹੀਂ ਸੁਣਿਆ ਕਿ ਕਿਸੇ ਲਾੜੇ ਦੀ ਆਪਣੀ ਹੀ ਗ਼ਲਤੀ ਕਾਰਨ ਆਪਣੇ ਵਿਆਹ ਵਿੱਚ ਕਿਸੇ ਦੀ ਜਾਨ ਚਲੀ ਜਾਵੇ ਪਰ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਅਜਿਹਾ ਵਾਪਰਿਆ ਹੈ। ਇੱਥੇ ਅਰੁਣ ਕੁਮਾਰ ਨਾਮ ਦੇ ਲਾੜੇ ਨੇ ਆਪਣੀ ਹੀ ਭੂਆ ਉਤੇ ਗੱਡੀ ਚੜ੍ਹਾ ਕੇ ਉਸ ਦੀ ਜਾਨ ਲੈ ਲਈ। ਉਸ ਦੀ ਗੱਡੀ ਦੀ ਲਪੇਟ ਵਿੱਚ ਹੋਰ ਵੀ ਕਈ ਮਹਿਮਾਨ ਆ ਗਏ।

ਜਿਨ੍ਹਾਂ ਵਿੱਚ 10 ਸਾਲ ਦੀ ਇਕ ਬੱਚੀ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਅਰੁਣ ਕੁਮਾਰ ਪੁਲਿਸ ਵਿਚ ਸਿਪਾਹੀ ਦੀ ਨੌਕਰੀ ਕਰਦਾ ਹੈ। ਉਸ ਦਾ ਵਿਆਹ ਸੀ। ਬਰਾਤ ਇਟਾਵਾ ਦੇ ਪੈਲੇਸ ਵਿੱਚ ਪਹੁੰਚ ਚੁੱਕੀ ਸੀ। ਦੋਵੇਂ ਹੀ ਧਿਰਾਂ ਦੇ ਰਿਸ਼ਤੇਦਾਰ ਵਿਆਹ ਵਿੱਚ ਸ਼ਾਮਲ ਸਨ। ਬੜਾ ਹੀ ਖ਼ੁਸ਼ੀ ਦਾ ਮਾਹੌਲ ਸੀ। ਭੰਗੜੇ ਪਾਏ ਜਾ ਰਹੇ ਸੀ। ਲਾੜੀ ਵਾਲਿਆਂ ਨੇ ਦਾਜ ਵਿੱਚ ਦੇਣ ਲਈ ਇੱਕ ਕਾਰ ਲਿਆਂਦੀ ਹੋਈ ਸੀ। ਜੋ ਪੈਲੇਸ ਵਿੱਚ ਇੱਕ ਪਾਸੇ ਖੜ੍ਹੀ ਕੀਤੀ ਗਈ ਸੀ। ਕਾਰ ਦੀ ਪੂਜਾ ਕੀਤੀ ਜਾ ਰਹੀ ਸੀ।

ਪੂਜਾ ਉਪਰੰਤ ਨਾਰੀਅਲ ਤੋੜਿਆ ਗਿਆ। ਫੇਰ ਲਾੜੀ ਦੇ ਭਰਾ ਨੇ ਲਾੜੇ ਅਰੁਣ ਕੁਮਾਰ ਨੂੰ ਕਾਰ ਸਟਾਰਟ ਕਰ ਕੇ ਮਹੂਰਤ ਕਰਨ ਲਈ ਕਿਹਾ। ਲਾੜੇ ਨੇ ਡਰਾਈਵਿੰਗ ਸੀਟ ਤੇ ਬੈਠ ਕੇ ਕਾਰ ਸਟਾਰਟ ਕੀਤੀ। ਉਹ ਕਾਰ ਚਲਾਉਣੀ ਨਹੀਂ ਸੀ ਜਾਣਦਾ। ਜਿਉਂ ਹੀ ਉਸ ਨੇ ਗੇਅਰ ਪਾ ਕੇ ਐਕਸੀਲੇਟਰ ਦਬਾਇਆ, ਕਾਰ ਇਕਦਮ ਬੇ ਕਾ ਬੂ ਹੋ ਕੇ ਸਾਹਮਣੇ ਬੈਠ ਕੇ ਖਾਣਾ ਖਾ ਰਹੀ ਲਾੜੇ ਦੀ ਭੂਆ ਤੇ ਜਾ ਚੜ੍ਹੀ। ਇਸ ਤੋਂ ਬਾਅਦ ਕਾਰ ਨੇ ਹੋਰ ਵੀ ਕਈਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਜਿੱਥੇ ਕੁਝ ਹੀ ਸਮਾਂ ਪਹਿਲਾਂ ਡੀ ਜੇ ਤੇ ਭੰਗੜੇ ਪੈ ਰਹੇ ਸਨ, ਉੱਥੇ ਚੀਕਾਂ ਦੀ ਆਵਾਜ਼ ਆਉਣ ਲੱਗੀ। ਲਾੜੇ ਦੀ ਭੂਆ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਅੱਖਾਂ ਮੀਟ ਗਈ। ਵਿਆਹ ਦਾ ਸਾਰਾ ਮਜ਼ਾ ਕਿਰਕਰਾ ਹੋ ਗਿਆ। ਘਟਨਾ ਦਾ ਪਤਾ ਲੱਗਣ ਤੇ ਸਬੰਧਤ ਥਾਣੇ ਦੀ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਅਰੁਣ ਕੁਮਾਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ। ਲਾੜੀ ਨੂੰ ਵਿਆਹੁਣ ਆਇਆ ਅਰੁਣ ਕੁਮਾਰ ਆਪਣੀ ਹੀ ਭੂਆ ਦੀ ਜਾਨ ਲੈ ਬੈਠਾ। ਅਰੁਣ ਕੁਮਾਰ ਦੀ ਗ਼ਲਤੀ ਕਈਆਂ ਲਈ ਭਾਰੀ ਪੈ ਗਈ।

Leave a Reply

Your email address will not be published. Required fields are marked *