26 ਸਾਲ ਦੇ ਗੱਭਰੂ ਜਵਾਨ ਪੁੱਤ ਨੂੰ ਲੱਖਾਂ ਲਾ ਕੇ ਭੇਜਿਆ ਸੀ ਵਿਦੇਸ਼, ਵਿਆਹ ਤੋਂ ਪਹਿਲਾਂ ਵਿਦੇਸ਼ੀ ਧਰਤੀ ਤੇ ਮੁੰਡੇ ਨਾਲ ਵੱਡੀ ਜੱਗੋਂ ਤੇਰਵੀ

ਸਾਡੇ ਮੁਲਕ ਵਿੱਚ ਬੇ ਰੁ ਜ਼ ਗਾ ਰੀ ਇੰਨੀ ਵਧ ਗਈ ਹੈ ਕਿ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰ ਦ ਲਾ ਨਜ਼ਰ ਆ ਰਿਹਾ। ਇਸੇ ਕਰਕੇ ਹੀ ਉਹ ਵਿਦੇਸ਼ਾਂ ਵਿੱਚ ਰੁਜ਼ਗਾਰ ਲੱਭਦੇ ਹਨ। ਮਾਤਾ ਪਿਤਾ ਕਈ ਕਈ ਲੱਖ ਰੁਪਏ ਖਰਚ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਨਾ ਚਾਹੁੰਦੇ ਹੋਏ ਵੀ ਵਿਦੇਸ਼ ਭੇਜ ਰਹੇ ਹਨ। ਕਈਆਂ ਦੀ ਕਿਸਮਤ ਵਿਦੇਸ਼ ਵਿੱਚ ਵੀ ਪਿੱਛਾ ਨਹੀਂ ਛੱਡਦੀ ਅਤੇ ਉਨ੍ਹਾਂ ਨਾਲ ਗ਼ ਲ ਤ ਵਾਪਰ ਜਾਂਦਾ ਹੈ। ਮਾਤਾ ਪਿਤਾ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਇਸ ਦਾ ਦੋਸ਼ ਕਿਸ ਨੂੰ ਦਿੱਤਾ ਜਾਵੇ। ਜ਼ਿਲ੍ਹਾ ਤਰਨਤਾਰਨ ਦੇ 26 ਸਾਲਾ ਨੌਜਵਾਨ

ਪ੍ਰਭਦੀਪ ਸਿੰਘ ਦੀ ਇਕ ਸੜਕ ਹਾਦਸੇ ਵਿਚ ਵਿ ਦੇ ਸ਼ ਵਿੱਚ ਜਾਨ ਚਲੀ ਗਈ ਹੈ। ਉਹ ਲਗਭਗ 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਿਆ ਸੀ। ਪਰਿਵਾਰ ਮੰਗ ਕਰ ਰਿਹਾ ਹੈ ਕਿ ਪ੍ਰਭਦੀਪ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਤੱਕ ਪਹੁੰਚਾਈ ਜਾਵੇ। ਮ੍ਰਿਤਕ ਦੇ ਵੱਡੇ ਭਰਾ ਅਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ 2 ਭਰਾ ਸਨ। ਪ੍ਰਭਦੀਪ ਸਿੰਘ ਉਸ ਤੋਂ ਛੋਟਾ ਸੀ। ਇਕ ਉਨ੍ਹਾਂ ਦੀ ਭੈਣ ਹੈ ਜੋ ਦੋਵੇਂ ਭਰਾਵਾਂ ਤੋਂ ਵੱਡੀ ਹੈ। ਅਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਪੌਣੇ 4 ਸਾਲ ਪਹਿਲਾਂ ਪ੍ਰਭਦੀਪ ਸਿੰਘ ਵਿਦੇਸ਼ ਗਿਆ ਸੀ।

ਇਕ ਨਵੰਬਰ ਨੂੰ ਉਨ੍ਹਾਂ ਦੀ ਆਪਣੇ ਭਰਾ ਪ੍ਰਭਦੀਪ ਸਿੰਘ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀ। ਅਜੇ ਉਸ ਦਾ ਵਿਆਹ ਨਹੀਂ ਸੀ ਹੋਇਆ ਕਿ ਇੱਕ ਸੜਕ ਹਾਦਸੇ ਵਿੱਚ ਉਹ ਪਰਿਵਾਰ ਨੂੰ ਸਦੀਵੀ ਵਿ ਛੋ ੜਾ ਦੇ ਗਿਆ। ਉਨ੍ਹਾਂ ਨੂੰ ਕਿਸੇ ਨੇ ਫੋਨ ਰਾਹੀਂ ਇਹ ਖ਼ਬਰ ਦਿੱਤੀ ਹੈ। ਅਰਵਿੰਦਰ ਸਿੰਘ ਦੀ ਮੰਗ ਹੈ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਉਨ੍ਹਾਂ ਤੱਕ ਪਹੁੰਚਾਈ ਜਾਵੇ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਿਆ ਸੀ।

ਉੱਥੇ ਉਹ ਇਕ ਸੜਕ ਹਾਦਸੇ ਵਿਚ ਦਮ ਤੋ ੜ ਗਿਆ। ਸਤਨਾਮ ਸਿੰਘ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਉਨ੍ਹਾਂ ਤਕ ਪੁਚਾਈ ਜਾਵੇ ਤਾਂ ਕਿ ਉਹ ਆਪਣੇ ਹੱਥੀਂ ਉਸ ਦਾ ਅੰਤਮ ਸਸਕਾਰ ਕਰ ਸਕਣ। ਪ੍ਰਭਦੀਪ ਸਿੰਘ ਦੀ ਜਾਨ ਜਾਣ ਕਾਰਨ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ। ਪਿੰਡ ਵਾਸੀ ਅਤੇ ਰਿਸ਼ਤੇਦਾਰ ਮਿੱਤਰ ਪਰਿਵਾਰ ਨਾਲ ਹ ਮ ਦ ਰ ਦੀ ਜਤਾਉਣ ਲਈ ਪਹੁੰਚ ਰਹੇ ਹਨ।

Leave a Reply

Your email address will not be published. Required fields are marked *