ਮੁੰਡੇ ਨੇ ਜਨਮਦਿਨ ਲਈ ਮੰਗਵਾਇਆ ਸੀ ਕੇਕ, ਖਾਣ ਲੱਗੇ ਕੇਕ ਤਾਂ ਵਿੱਚੋਂ ਨਿਕਲਿਆ..

ਆਮ ਕਰਕੇ ਹਰ ਵਿਅਕਤੀ ਜ਼ਰੂਰਤ ਪੈਣ ਤੇ ਰੈਸਟੋਰੈਂਟ ਤੋਂ ਖਾਣਾ ਮੰਗਵਾਉਂਦਾ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਵਿਅਕਤੀ ਫਾਸਟ ਫੂਡ ਖਾਣ ਦੇ ਸ਼ੌਕੀਨ ਹਨ। ਅਸੀਂ ਇਹ ਬਿਲਕੁਲ ਨਹੀਂ ਜਾਣਦੇ ਕਿ ਸਾਡੀਆਂ ਅੱਖਾਂ ਤੋਂ ਪਰੇ ਕੀ ਹੋ ਰਿਹਾ ਹੈ? ਕੀ ਇਨ੍ਹਾਂ ਰੈਸਟੋਰੈਂਟਾਂ ਵਿੱਚ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੈ? ਕੀ ਇੱਥੇ ਸਾਡੀ ਸਿਹਤ ਨਾਲ ਖਿ ਲ ਵਾ ੜ ਤਾਂ ਨਹੀਂ ਹੋ ਰਿਹਾ।ਕੀ ਜੇਕਰ ਇਥੋਂ ਦਾ ਖਾਣਾ ਖਾਣ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ ਤਾਂ ਰੈਸਟੋਰੈਂਟ ਦੇ ਮਾਲਕ ਇਸ ਦੇ ਜ਼ਿੰਮੇਵਾਰ ਹੋਣਗੇ?

ਸਿਹਤ ਵਿਭਾਗ ਨੂੰ ਵੀ ਇਨ੍ਹਾਂ ਰੈਸਟੋਰੈਂਟਾਂ ਵਿਚ ਨਿਗਰਾਨੀ ਰੱਖਣੀ ਚਾਹੀਦੀ ਹੈ। ਰੇਹੜੀਆਂ ਤੇ ਖੜ੍ਹ ਕੇ ਅਸੀਂ ਆਮ ਹੀ ਲੋਕਾਂ ਨੂੰ ਫਾਸਟ ਫੂਡ ਖਾਂਦੇ ਦੇਖਦੇ ਹਾਂ। ਜਲੰਧਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕੇਕ ਵਿਚੋਂ ਕਾਕਰੋਚ ਨਿਕਲਿਆ ਹੈ। ਇਸ ਤੋਂ ਬਾਅਦ ਗਾਹਕ ਨਹੀਂ ਪੱਤਰਕਾਰ ਬੁਲਾ ਲਏ ਅਤੇ ਮਾਮਲਾ ਸੋਸ਼ਲ ਮੀਡੀਆ ਤੇ ਫੈਲ ਗਿਆ। ਗਾਹਕ ਦੇ ਦੱਸਣ ਮੁਤਾਬਕ ਉਸ ਨੇ ਰੈਸਟੋਰੈਂਟ ਤੋਂ ਕੇਕ ਖਰੀਦਿਆ ਸੀ। ਜਿਸ ਵਿਚੋਂ ਕਾ ਕ ਰੋ ਚ ਨਿਕਲਿਆ ਹੈ। ਗਾਹਕ ਦੇ ਦੱਸਣ ਮੁਤਾਬਕ ਰੈਸਟੋਰੈਂਟ ਦੇ ਸਟਾਫ ਵਾਲੇ ਉਨ੍ਹਾਂ ਨੂੰ ਡਿਸਕਾਉਂਟ ਦੀ ਪੇਸ਼ਕਸ਼ ਕਰ ਰਹੇ ਹਨ। ਕੇਕ ਖ਼ਰੀਦਣ ਦੀ ਰਸੀਦ ਵੀ ਉਨ੍ਹਾਂ ਕੋਲ ਹੈ।

ਇਸ ਨੌਜਵਾਨ ਗਾਹਕ ਦੀ ਦਲੀਲ ਹੈ ਕਿ ਜੇਕਰ ਕੋਈ ਬੱਚਾ ਇਸ ਕੇਕ ਨੂੰ ਖਾ ਲੈਂਦਾ ਤਾਂ ਉਸ ਦੀ ਸਿਹਤ ਖਰਾਬ ਹੋ ਸਕਦੀ ਸੀ। ਹੋ ਸਕਦਾ ਹੈ ਦੁੱ ਗ ਣੇ ਪੈਸੇ ਦਵਾਈ ਤੇ ਲੱਗ ਜਾਂਦੇ। ਫਿਰ ਇਸ ਲਈ ਕੌਣ ਜ਼ਿੰਮੇਵਾਰ ਸੀ? ਦੂਜੇ ਪਾਸੇ ਸਟਾਫ ਵਾਲਾ ਇਹ ਤਾਂ ਮੰਨਦਾ ਹੈ ਕਿ ਉਨ੍ਹਾਂ ਦੇ ਕੇਕ ਵਿਚੋਂ ਕਾ ਕ ਰੋ ਚ ਨਿਕਲਿਆ ਹੈ ਪਰ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਇਸ ਕੇਕ ਦੇ ਖਾਣ ਨਾਲ ਕਿਸੇ ਦੀ ਸਿਹਤ ਖ਼ਰਾਬ ਹੋ ਸਕਦੀ ਸੀ। ਉਸ ਦੀ ਦਲੀਲ ਹੈ ਕਿ ਉਨ੍ਹਾਂ ਨੇ ਜਾਣ ਬੁੱਝ ਕੇ ਚੁੱਕ ਕੇ ਤਾਂ ਕਾ ਕ ਰੋ ਚ ਕੇਕ ਵਿੱਚ ਨਹੀਂ ਰੱਖਿਆ।

ਉਸ ਦੀਆਂ ਨਜ਼ਰਾਂ ਵਿੱਚ ਪੱਤਰਕਾਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਧੱ ਕਾ ਕੀਤਾ ਜਾ ਰਿਹਾ ਹੈ। ਰੈਸਟੋਰੈਂਟ ਨਾਲ ਸੰਬੰਧਤ ਵਿਅਕਤੀ ਕਹਿੰਦਾ ਹੈ ਕਿ ਸਿਹਤ ਕਿਉਂ ਖ਼ਰਾਬ ਹੋ ਜਾਂਦੀ? ਦਵਾਈ ਲੈਣ ਦੀ ਜ਼ਰੂਰਤ ਕਿਉਂ ਪੈਂਦੀ? ਉਹ ਕਹਿੰਦਾ ਹੈ ਕਿ ਕੇਕ ਵਿੱਚੋਂ ਕਾ ਕ ਰੋ ਚ ਨਿਕਲਿਆ ਹੈ, ਇਸ ਲਈ ਉਹ ਅੱਗੇ ਤੋਂ ਧਿਆਨ ਰੱਖਣਗੇ ਪਰ ਮੀਡੀਆ ਨੂੰ ਇਕੱਠਾ ਕਰ ਲੈਣਾ ਇਸ ਦਾ ਕੋਈ ਹੱਲ ਨਹੀਂ। ਇੱਥੇ ਸੁਆਲ ਇਹ ਉੱਠਦਾ ਹੈ ਕੀ ਇਨ੍ਹਾਂ ਰੈਸਟੋਰੈਂਟਾਂ ਵਾਲਿਆਂ ਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ? ਕੀ ਗ ਲ ਤੀ ਫੜੇ ਜਾਣ ਤੇ ਇਹ ਇਸ ਤਰ੍ਹਾਂ ਹੀ ਗਾਹਕ ਨੂੰ ਡਿਸਕਾਊਂਟ ਦੇ ਕੇ ਚੁੱਪ ਕਰਾ ਦਿਆ ਕਰਨਗੇ?

Leave a Reply

Your email address will not be published. Required fields are marked *