ਸੀ ਐੱਮ ਮਾਨ ਵੱਲੋਂ ਵੱਡੀ ਕਾਰਵਾਈ, ਆਪਣੇ ਹੀ 2 ਵਿਧਾਇਕਾਂ ਤੇ ਦਿੱਤੇ ਜਾਂਚ ਦੇ ਹੁਕਮ

ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਵਿਸ਼ੇਸ਼ ਫ਼ੈਸਲੇ ਲਏ ਜਾ ਰਹੇ ਹਨ। ਸੂਬੇ ਵਿੱਚ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਨਾਮ ਤੇ ਇਹ ਸਰਕਾਰ ਹੋਂਦ ਵਿੱਚ ਆਈ ਸੀ। ਸਭ ਤੋਂ ਪਹਿਲਾਂ ਸਰਕਾਰ ਨੇ ਆਪਣੇ ਹੀ ਇੱਕ ਮੰਤਰੀ ਸਿੰਗਲਾ ਤੇ ਕਾਰਵਾਈ ਕੀਤੀ ਸੀ। ਜਿਸ ਦਾ ਜਨਤਾ ਵਿਚ ਇਕ ਚੰਗਾ ਸੰਦੇਸ਼ ਗਿਆ ਸੀ। ਇਸ ਸਮੇਂ ਵੀ ਮੁੱਖਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਤੇ ਨਜ਼ਰ ਰੱਖ ਰਹੇ ਹਨ। ਅੱਜ ਕੱਲ੍ਹ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ

ਮਾਣੂੰਕੇ ਅਤੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸੇਖੋਂ ਦਾ ਨਾਮ ਚਰਚਾ ਵਿੱਚ ਹੈ। ਇਨ੍ਹਾਂ ਤੇ ਕਈ ਦੋਸ਼ ਲੱਗ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਗੁਰਦਿੱਤ ਸਿੰਘ ਸੇਖੋਂ ਤੇ ਦੋ ਸ਼ ਲੱਗ ਰਹੇ ਹਨ ਕਿ ਉਹ ਅਮਲ ਦਾ ਧੰ ਦਾ ਕਰਨ ਵਾਲਿਆਂ ਦੀ ਮੱਦਦ ਕਰਦੇ ਹਨ। ਦੂਜੇ ਪਾਸੇ ਸਰਬਜੀਤ ਕੌਰ ਮਾਣੂੰਕੇ ਤੇ ਮਾਈਨਿੰਗ ਨਾਲ ਸੰਬੰਧਤ ਕੁਝ ਦੋ ਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਤੀ ਦੁਆਰਾ ਉਨ੍ਹਾਂ ਦੇ ਓ.ਐੱਸ.ਡੀ ਵਜੋਂ ਕੰਮ ਕੀਤਾ ਜਾ ਰਿਹਾ ਹੈ ਜਦਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ

ਕਿ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਨ੍ਹਾਂ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ। ਹਾਲਾਂਕਿ ਇਹ ਦੋਵੇਂ ਵਿਧਾਇਕ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰ ਰਹੇ ਹਨ। ਉਹ ਜਾਂਚ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ। ਗੁਰਦਿੱਤ ਸੇਖੋਂ ਦਾ ਮੰਨਣਾ ਹੈ ਕਿ ਉਹ ਚੌਕ ਵਿੱਚ ਖੜ੍ਹ ਕੇ ਸੱਚ ਬੋਲਣ ਦੀ ਤਾਕਤ ਰੱਖਦੇ ਹਨ। ਉਨ੍ਹਾਂ ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਦਾ ਉਹ ਜਵਾਬ ਦੇਣਗੇ। ਉਹ ਜਾਂਚ ਲਈ ਖੁਦ ਨੂੰ ਤਿਆਰ ਦੱਸਦੇ ਹਨ। ਇਸ ਤਰ੍ਹਾਂ ਹੀ ਸਰਬਜੀਤ ਕੌਰ ਮਾਣੂੰਕੇ ਦੀ ਦਲੀਲ ਹੈ ਕਿ ਜਦੋਂ ਉਨ੍ਹਾਂ ਦੇ ਪਤੀ ਜਨਤਾ ਵਿੱਚ ਵਿਚਰਦੇ ਹਨ ਤਾਂ ਜਨਤਾ ਨੂੰ ਅਹਿਸਾਸ ਹੁੰਦਾ ਹੈ

ਕਿ ਵਿਧਾਇਕ ਉਨ੍ਹਾਂ ਦੇ ਨਾਲ ਹਨ ਪਰ ਕੁਝ ਲੋਕਾਂ ਨੂੰ ਇਹ ਮਨਜ਼ੂਰ ਨਹੀਂ। ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਤੇ ਮਾਈਨਿੰਗ ਸਬੰਧੀ ਲੱਗੇ ਦੋਸ਼ਾਂ ਨੂੰ ਵੀ ਬੇ ਬੁ ਨਿ ਆ ਦ ਦੱਸਿਆ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇੱਕ ਅਕਤੂਬਰ ਤੋਂ ਸਰਕਾਰ ਨੇ ਮਾਈਨਿੰਗ ਸਬੰਧੀ ਨਵੀਂ ਪਾਲਿਸੀ ਚਲਾਈ ਹੈ। ਹੁਣ ਤਕ ਪੁਰਾਣੀ ਸਰਕਾਰ ਦੇ ਠੇਕੇਦਾਰ ਹੀ ਇਸ ਤੇ ਕੰਮ ਕਰ ਰਹੇ ਸਨ। ਨਵੇਂ ਤਰੀਕੇ ਨਾਲ ਕੰਮ ਸ਼ੁਰੂ ਹੋਏ ਨੂੰ ਤਾਂ ਅਜੇ 3-4 ਦਿਨ ਹੀ ਬੀਤੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਬਾਰੇ ਗਲਤ ਪ੍ਰਚਾਰ ਕਰਨ ਦਾ ਕਾਰਨ ਇਹ ਹੈ ਕਿ ਕੁਝ ਲੋਕਾਂ ਤੋਂ ਹਲਕਾ ਜਗਰਾਉਂ ਦਾ ਕੀਤਾ ਜਾ ਰਿਹਾ ਵਿਕਾਸ ਹਜ਼ਮ ਨਹੀਂ ਹੋ ਰਿਹਾ। ਉਹ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ।

Leave a Reply

Your email address will not be published. Required fields are marked *