ਸੁਧੀਰ ਸੂਰੀ ਦੀ ਜਾਨ ਜਾਣ ਤੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ

ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਸਿੰਘ ਦਾ ਨਾਂ ਬਹੁਤ ਚੱਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੁਆਰਾ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕੁਝ ਗਰਮ ਬਿਆਨ ਦਿੰਦੇ ਹਨ। ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਨਾਲ ਸੰਬੰਧਤ ਸੁਧੀਰ ਸੂਰੀ ਦੀ ਜਾਨ ਲੈ ਲਏ ਜਾਣ ਦੇ ਮਾਮਲੇ ਤੋਂ ਬਾਅਦ ਸੂਬੇ ਵਿੱਚ ਪੁਲਿਸ ਹੋਰ ਵੀ ਚੌ ਕ ਸ ਹੋ ਗਈ ਹੈ। ਜਿਸ ਵਿਅਕਤੀ ਨੇ ਸੁਧੀਰ ਸੂਰੀ ਦੀ ਜਾਨ ਲਈ ਹੈ, ਉਸ ਨੂੰ ਕਾ ਬੂ ਕਰ ਲਿਆ ਗਿਆ ਹੈ।

ਪੁਲਿਸ ਹਰ ਪਾਸੇ ਧਿਆਨ ਰੱਖ ਰਹੀ ਹੈ। ਜਦੋਂ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜਲੰਧਰ ਵਿਖੇ ਨਿਕਲਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਉੱਥੇ ਗੱਲਬਾਤ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 2 ਢਾਈ ਘੰਟੇ ਤੋਂ ਉਨ੍ਹਾਂ ਨੂੰ ਇੱਥੇ ਰੋਕਿਆ ਹੋਇਆ ਹੈ। ਉਨ੍ਹਾਂ ਨੂੰ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ।

ਉਹ ਕਿਸੇ ਬਾਰੇ ਜਾਂ ਕਿਸੇ ਦੇ ਧਰਮ ਬਾਰੇ ਗ਼ ਲ ਤ ਨਹੀਂ ਬੋਲਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਸੱਚ ਬੋਲਦੇ ਹਨ ਅਤੇ ਸੱਚ ਬੋਲਦੇ ਰਹਿਣਗੇ। ਉਹ ਨੌਜਵਾਨਾਂ ਨੂੰ ਅੰਮਿ੍ਤ ਛਕਣ ਅਤੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕੋਲ ਨੌਜਵਾਨ ਆਉਂਦੇ ਹਨ। ਉਨ੍ਹਾਂ ਦੀਆਂ ਮਾਵਾਂ ਆਉਂਦੀਆਂ ਹਨ। ਮਾਵਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪੁੱਤਰ ਧਰਮ ਵਾਲੇ ਪਾਸੇ ਜੁੜ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਰਾਜਨੀਤੀ ਵਿਚ ਨਹੀਂ ਆਉਣਾ।

ਸੂਬੇ ਵਿੱਚ ਅਮਲ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਦੇ ਨਾਮ ਤੇ ਕਈ ਵਾਰ ਸਰਕਾਰ ਬਣ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਨੇ ਬੇ ਅ ਦ ਬੀ ਦੀਆਂ ਘ ਟ ਨਾਵਾਂ ਦਾ ਵੀ ਜ਼ਿਕਰ ਕੀਤਾ। ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਕਹਿੰਦੀ ਹੈ ਕਿ ਉਨ੍ਹਾਂ ਦੇ ਜਲੰਧਰ ਪਹੁੰਚਣ ਤੇ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਦੀਆਂ ਕਈ ਗੱਲਾਂ ਮੰਨੀਆਂ ਹਨ। ਉਨ੍ਹਾਂ ਨੂੰ 2 ਢਾਈ ਘੰਟੇ ਤੋਂ ਇੱਥੇ ਰੋਕਿਆ ਹੋਇਆ ਹੈ। ਉਹ ਜੇ ਲ ਜਾਣ ਲਈ ਵੀ ਤਿਆਰ ਹਨ।

Leave a Reply

Your email address will not be published. Required fields are marked *