ਕਬਾੜੀਏ ਤੇ ਵਾਹਿਗੁਰੂ ਦੀ ਹੋ ਗਈ ਕਿਰਪਾ, ਕਿਸਮਤ ਨੇ ਲਿਆ ਐਸਾ ਪਲਟਾ ਕਿ ਲੋਕ ਦੇ ਰਹੇ ਮੁਬਾਰਕਾਂ

ਕਦੋਂ ਕਿਸੇ ਦੀ ਕਿਸਮਤ ਚਮਕ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਕਦੇ ਇਨਸਾਨ ਨੂੰ ਅਰਸ਼ਾਂ ਤੇ ਪਹੁੰਚਾ ਦਿੰਦੀ ਹੈ ਅਤੇ ਕਦੇ ਫਰਸ਼ ਤੇ ਲਿਆ ਸੁੱਟਦੀ ਹੈ। ਜਦੋਂ ਕਿਸਮਤ ਮਿਹਰਬਾਨ ਹੁੰਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿਵੇਂ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲੱਗ ਪੈਂਦੀਆਂ ਹਨ। ਤਿਲਕ ਰਾਜ ਨਾਮ ਦੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਤੇ ਵੀ ਇਸ ਤਰ੍ਹਾਂ ਹੀ ਕਿਸਮਤ ਮਿਹਰਬਾਨ ਹੋਈ। ਉਸ ਨੂੰ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਤਿਲਕ ਰਾਜ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਨਾਲ ਸੰਬੰਧ ਰੱਖਦਾ ਹੈ।

ਉਹ ਗਲੀਆਂ ਵਿਚ ਘੁੰਮ ਕੇ ਕਬਾੜ ਖਰੀਦਦਾ ਹੈ। ਉਸ ਦੀਆਂ ਛੋਟੀਆਂ ਛੋਟੀਆਂ 3 ਪੋਤੀਆਂ ਹਨ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। 3 ਤਰੀਕ ਨੂੰ ਜਦੋਂ ਤਿਲਕ ਰਾਜ ਆਪਣੀ ਪੋਤੀ ਨੂੰ ਬਾਜ਼ਾਰ ਵਿੱਚੋਂ ਕੁਝ ਖਾਣ ਪੀਣ ਦਾ ਸਮਾਨ ਦਿਵਾਉਣ ਲਈ ਜਾ ਰਿਹਾ ਸੀ ਤਾਂ ਉਸ ਨੂੰ ਲਾਟਰੀ ਸਟਾਲ ਵਾਲੇ ਨੇ ਅਵਾਜ਼ ਦੇ ਕੇ ਟਿਕਟ ਖ਼ਰੀਦਣ ਲਈ ਕਿਹਾ। ਤਿਲਕ ਰਾਜ ਨੇ 100 ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ 6 ਟਿਕਟਾਂ ਖ਼ਰੀਦ ਲਈਆਂ। ਉਸ ਕੋਲ ਸਿਰਫ਼ 5 ਸੌ ਰੁਪਏ ਸਨ।

ਇਸ ਲਈ ਉਸ ਨੇ ਲਾਟਰੀ ਸਟਾਲ ਵਾਲੇ ਨੂੰ 100 ਰੁਪਏ ਬਾਅਦ ਵਿਚ ਦੇਣ ਦਾ ਵਾਅਦਾ ਕਰ ਲਿਆ। ਅਗਲੇ ਦਿਨ ਹੀ ਤਿਲਕ ਰਾਜ ਨੂੰ ਲਾਟਰੀ ਸਟਾਲ ਵਾਲੇ ਦਾ ਫੋਨ ਆਇਆ ਕਿ ਉਸ ਦੀ 10 ਲੱਖ ਰੁਪਏ ਦੀ ਲਾਟਰੀ ਲੱਗ ਗਈ ਹੈ। ਤਿਲਕ ਰਾਜ ਨੂੰ ਯਕੀਨ ਨਹੀਂ ਸੀ ਹੋ ਰਿਹਾ। ਸਟਾਲ ਵਾਲੇ ਨੇ ਤਿਲਕ ਰਾਜ ਨੂੰ ਟਿਕਟ ਨੰਬਰ ਵੀ ਦੱਸਿਆ। ਤਿਲਕ ਰਾਜ ਨੇ ਨੰਬਰ ਚੈੱਕ ਕੀਤਾ ਤਾਂ ਨੰਬਰ ਸਹੀ ਸੀ। ਫੇਰ ਵੀ ਤਿਲਕ ਰਾਜ ਟਿਕਟ ਲੈ ਕੇ ਲਾਟਰੀ ਸਟਾਲ ਤੇ ਪਹੁੰਚ ਗਿਆ।

ਸਟਾਲ ਵਾਲੇ ਤੋਂ ਸਾਰੀ ਸੱਚਾਈ ਜਾਣ ਕੇ ਤਿਲਕ ਰਾਜ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਤਿਲਕ ਰਾਜ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ। ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ ਅਤੇ ਤਿਲਕ ਰਾਜ ਦੇ ਪਰਿਵਾਰ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਉਮੀਦ ਜਾਗੀ ਹੈ ਕਿ ਹੁਣ ਉਹ ਆਪਣਾ ਮਕਾਨ ਬਣਾ ਸਕਣਗੇ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਇਨ੍ਹਾਂ ਨੂੰ ਆਪਣਾ ਮਕਾਨ ਬਣਾਉਣ ਦਾ ਸੁਪਨਾ ਪੂਰਾ ਹੁੰਦਾ ਜਾਪ ਰਿਹਾ ਹੈ। ਸਾਰਾ ਪਰਿਵਾਰ ਬੜਾ ਖੁਸ਼ ਹੈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ।

Leave a Reply

Your email address will not be published. Required fields are marked *