ਕਾਰ ਵਾਲੇ ਨੇ ਕੁੜੀ ਦੀ ਸਕੂਟਰੀ ਨੂੰ ਮਾਰੀ ਟੱਕਰ, ਕੁੜੀ ਦੀ ਮੌਕੇ ਤੇ ਹੋਈ ਮੋਤ

ਟ੍ਰੈਫਿਕ ਪੁਲਿਸ ਦੁਆਰਾ ਵਾਰ ਵਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਅਮਲ ਦੀ ਲੋਰ ਵਿੱਚ ਵਾਹਨ ਨਾ ਚਲਾਏ ਜਾਣ ਕਿਉਂਕਿ ਇਸ ਨਾਲ ਹਾ ਦ ਸਾ ਵਾਪਰ ਸਕਦਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਫੇਰ ਵੀ ਕੁਝ ਲੋਕ ਪਰਵਾਹ ਨਹੀਂ ਕਰਦੇ ਅਤੇ ਅਮਲ ਦੀ ਲੋਰ ਵਿੱਚ ਡਰਾਈਵਿੰਗ ਕਰਦੇ ਹਨ। ਜਲੰਧਰ ਵਿਖੇ ਇਕ ਬਰੀਜ਼ਾ ਕਾਰ ਚਾਲਕ ਨੇ ਇਕ ਐਕਟਿਵਾ ਸਵਾਰ ਮਹਿਲਾ ਦੀ ਜਾਨ ਲੈ ਲਈ। ਐਕਟਿਵਾ ਸਵਾਰ ਮਹਿਲਾ ਜਲੰਧਰ

ਦੇ ਸ੍ਰੀਮਾਨ ਹਸਪਤਾਲ ਵਿਚ ਨਰਸ ਦੱਸੀ ਜਾਂਦੀ ਹੈ। ਉਹ ਛੁੱਟੀ ਹੋਣ ਉਪਰੰਤ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੀ ਸੀ। ਰਸਤੇ ਵਿੱਚ ਬਰੀਜ਼ਾ ਕਾਰ ਚਾਲਕ ਨੇ ਉਸ ਦੀ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਐਕਟਿਵਾ ਨਾਲ ਬਰੀਜ਼ਾ ਕਾਰ ਟਕਰਾਉਣ ਕਾਰਨ ਐਕਟਿਵਾ ਚਾਲਕ ਮਹਿਲਾ ਦੀ ਮੌਕੇ ਤੇ ਹੀ ਜਾਨ ਚਲੀ ਗਈ। ਕਾਰ ਚਾਲਕ ਨੇ ਰੁਕਣ ਦੀ ਬਜਾਏ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਹਾਜ਼ਰ ਵਿਅਕਤੀ ਵੀ ਕਾਰ ਦੇ ਪਿੱਛੇ ਲੱਗ ਗਏ।

ਰਸਤੇ ਵਿੱਚ ਕਾਰ ਦਾ ਟਾਇਰ ਫਟ ਜਾਣ ਕਾਰਨ ਕਾਰ ਨੂੰ ਰੁਕਣਾ ਪਿਆ। ਕਾਰ ਮਾਲਕ ਤਾਂ ਕਾਰ ਛੱਡ ਕੇ ਮੌਕੇ ਤੋਂ ਦੌੜ ਗਿਆ ਪਰ ਕਾਰ ਦਾ ਡਰਾਈਵਰ ਪੁਲਿਸ ਦੇ ਕਾਬੂ ਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਾਰ ਚਾਲਕ ਦਾ ਰੂ ਦੀ ਲੋਰ ਵਿੱਚ ਸੀ। ਇਸ ਤੋਂ ਪਹਿਲਾਂ ਉਸ ਦੀ ਕਾਰ ਇਕ ਮੋਟਰਸਾਈਕਲ ਨਾਲ ਵੱਜਣ ਲੱਗੀ ਸੀ ਪਰ ਬਚਾਅ ਹੋ ਗਿਆ। ਅਖੀਰ ਉਸ ਦੀ ਕਾਰ ਐਕਟਿਵਾ ਨਾਲ ਜਾ ਵੱਜੀ ਅਤੇ ਐਕਟਿਵਾ ਚਾਲਕ ਨਰਸ ਦੀ ਮੌਕੇ ਤੇ ਜਾਨ ਚਲੀ ਗਈ। ਕਿਹਾ ਜਾ ਰਿਹਾ ਹੈ

ਕਿ ਕਾਰ ਤੇ ‘ਆਰਮੀ’ ਸ਼ਬਦ ਲਿਖਿਆ ਹੋਇਆ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ, ਕੀ ਕਾਰ ਆਰਮੀ ਦੀ ਹੈ? ਜਾਂ ਨਹੀਂ। ਕਾਰ ਚਾਲਕ ਦੀ ਲਾਪ੍ਰਵਾਹੀ ਕਾਰਨ ਐਕਟਿਵਾ ਚਾਲਕ ਨਰਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਹੁਣ ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ? ਮ੍ਰਿਤਕਾ ਨਰਸ ਨੂੰ ਕਦੋਂ ਇਨਸਾਫ਼ ਮਿਲਦਾ ਹੈ?

Leave a Reply

Your email address will not be published. Required fields are marked *