ਮੁੰਡੇ ਦੀ ਕਰੰਟ ਲੱਗਣ ਨਾਲ ਹੋਈ ਮੋਤ, ਪੁੱਤ ਦੇ ਇਸ ਹਾਲ ਤੇ ਭੁੱਬਾਂ ਮਾਰ ਮਾਰ ਰੋਵੇ ਮਾਂ

ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਅਜਿਹਾ ਗ ਲ ਤ ਵਾਪਰ ਜਾਂਦਾ ਹੈ, ਜਿਸ ਦਾ ਮਨ ਵਿਚ ਖਿਆਲ ਵੀ ਨਹੀਂ ਹੁੰਦਾ। ਹਾਲਾਂਕਿ ਇਨ੍ਹਾਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜ਼ਿਆਦਾਤਰ ਅਜਿਹੀਆਂ ਘਟਨਾਵਾਂ ਸਾਡੇ ਅ ਵੇ ਸ ਲੇ ਹੋਣ ਕਾਰਨ ਵਾਪਰ ਜਾਂਦੀਆਂ ਹਨ। ਤਰਨਤਾਰਨ ਦੇ ਖਡੂਰ ਸਾਹਿਬ ਦਾ ਇਕ ਗੁਰਸਿੱਖ ਨੌਜਵਾਨ ਰਣਜੀਤ ਸਿੰਘ ਬਿਜਲੀ ਦਾ ਕ ਰੰ ਟ ਲੱਗ ਜਾਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਉਹ ਲਾਈਟ ਐਂਡ ਸਾਊਂਡ ਦਾ ਕੰਮ ਕਰਦਾ ਸੀ।

ਜਦੋਂ ਕਬੱਡੀ ਟੂਰਨਾਮੈਂਟ ਖਤਮ ਹੋਣ ਉਪਰੰਤ ਉਹ ਸਾਮਾਨ ਇਕੱਠਾ ਕਰ ਰਿਹਾ ਸੀ ਤਾਂ ਉਸ ਦੇ ਮੋਢੇ ਉਤੇ ਰੱਖਿਆ ਪਾਈਪ ਉੱਤੋਂ ਦੀ ਲੰਘ ਰਹੀਆਂ 11 ਕੇ ਵੀ ਦੀਆਂ ਤਾਰਾਂ ਨਾਲ ਛੂਹ ਗਿਆ। ਜਿਸ ਨਾਲ ਰਣਜੀਤ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮ੍ਰਿਤਕ ਦੀ ਭੈਣ ਬਲਜੀਤ ਕੌਰ ਨੇ ਦੱਸਿਆ ਹੈ ਕਿ ਪਰਿਵਾਰ ਵਿੱਚ ਇਕੱਲਾ ਉਸ ਦਾ ਭਰਾ ਹੀ ਕੰਮ ਕਰਨ ਵਾਲਾ ਸੀ। ਕਬੱਡੀ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦਾ ਭਰਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਦੇ ਮੋਢੇ ਉੱਤੇ ਰੱਖਿਆ ਪਾਈਪ ਅਗਲੇ ਪਾਸੇ ਤੋਂ ਨੀਵਾਂ ਹੋ ਗਿਆ

ਅਤੇ ਮਗਰਲੇ ਪਾਸੇ ਤੋਂ ਚੁੱਕਿਆ ਗਿਆ। ਜੋ ਤਾਰ ਨਾਲ ਛੂ ਹ ਗਿਆ ਅਤੇ ਉਨ੍ਹਾਂ ਦੇ ਭਰਾ ਨੂੰ ਕ ਰੰ ਟ ਲੱਗ ਗਿਆ। ਮਿ੍ਤਕ ਅਜੇ ਕੁਆਰਾ ਸੀ। ਮ੍ਰਿਤਕ ਦੀ ਮਾਤਾ ਸਵਰਨ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਡੀ ਜੇ ਦਾ ਕੰਮ ਕਰਦਾ ਸੀ। ਉਹ ਕਬੱਡੀ ਟੂਰਨਾਮੈਂਟ ਹੋਣ ਤੋਂ ਬਾਅਦ ਸਾਮਾਨ ਇਕੱਠਾ ਕਰ ਰਿਹਾ ਸੀ। ਬਿਜਲੀ ਦੀ ਤਾਰ ਨਾਲ ਪਾਈਪ ਲੱਗਣ ਕਾਰਨ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ। ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਖਡੂਰ ਸਾਹਿਬ ਦਾ ਹੀ ਰਹਿਣ ਵਾਲਾ ਸੀ।

ਇਨ੍ਹਾਂ ਦਾ ਪਰਿਵਾਰ ਇਕ ਗੁਰਸਿੱਖ ਪਰਿਵਾਰ ਹੈ ਅਤੇ ਧਾਰਮਿਕ ਵਿਚਾਰ ਰੱਖਦਾ ਹੈ। ਰਣਜੀਤ ਸਿੰਘ ਲਾਈਟ ਐਂਡ ਸਾਊਂਡ ਦਾ ਕੰਮ ਕਰਦਾ ਸੀ। ਕਬੱਡੀ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਸਾਮਾਨ ਇਕੱਠਾ ਕਰਦੇ ਸਮੇਂ ਇਕ ਪਾਈਪ 11 ਕੇ ਵੀ ਦੀਆਂ ਤਾਰਾਂ ਨਾਲ ਛੂਹ ਜਾਣ ਕਰਕੇ ਇਹ ਹਾਦਸਾ ਵਾਪਰ ਗਿਆ। ਗੁਰਪ੍ਰੀਤ ਸਿੰਘ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਕਿਉਂਕਿ ਇਹ ਇਕ ਗ਼ਰੀਬ ਪਰਿਵਾਰ ਹੈ। ਮ੍ਰਿਤਕ ਦੇ ਵੱਡੇ ਭਰਾ ਦਾ ਕਹਿਣਾ ਹੈ ਕਿ ਮ੍ਰਿਤਕ ਅਜੇ ਕੁਆਰਾ ਸੀ। ਉਹ ਡੀ ਜੇ ਦਾ ਕੰਮ ਕਰਦਾ ਸੀ।

Leave a Reply

Your email address will not be published. Required fields are marked *