1 ਨੋਟ ਦੇ ਬਦਲੇ ਲੱਖਾਂ ਲੈ ਗਏ ਲੁੱਟਕੇ, 20 ਫੁੱਟ ਦੂਰ ਖੜੀ ਪੁਲਿਸ ਦੀ ਵੀ ਨਹੀਂ ਕੀਤੀ ਪ੍ਰਵਾਹ

ਹੁਣ ਤਾਂ ਕਿਸੇ ਤੇ ਯਕੀਨ ਕਰਨ ਦਾ ਹੀ ਸਮਾਂ ਨਹੀਂ ਰਿਹਾ। ਪਤਾ ਨਹੀਂ ਕਿਸ ਨੇ ਕਦੋਂ ਧੋ ਖਾ ਦੇ ਜਾਣਾ ਹੈ। ਲੋਕ ਪਲਾਂ ਵਿੱਚ ਹੀ ਹੱਥਾਂ ਤੇ ਸਰ੍ਹੋਂ ਜਮਾ ਦਿੰਦੇ ਹਨ। ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਹਰਸ਼ ਮਨੀਚੇਂਜਰ ਦੀ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਲਵਲੀ ਨੂੰ ਕੋਈ ਢਾਈ ਲੱਖ ਰੁਪਏ ਦਾ ਚੂਨਾ ਲਗਾ ਗਿਆ ਹੈ। ਇਸ ਦੁਕਾਨ ਦੇ ਬਿਲਕੁਲ ਨਾਲ 20 ਫੁੱਟ ਦੀ ਦੂਰੀ ਤੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਫਿਰ ਵੀ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਦੀ ਪ੍ਰਵਾਹ ਨਹੀਂ ਕੀਤੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਸ਼ ਮਨੀਚੇਂਜਰ ਦੀ ਦੁਕਾਨ ਤੇ ਪਰਵਾਸੀ ਵਿਅਕਤੀ ਆਏ। ਇਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਸੀ। ਇਕ ਵਿਅਕਤੀ ਨੇ ਦੁਕਾਨ ਮਾਲਕ ਨੂੰ ਦੱਸਿਆ ਕਿ ਉਹ ਭੱਲਿਆਂ ਦੀ ਰੇਹੜੀ ਲਗਾਉਂਦਾ ਹੈ। ਕੋਈ ਗਾਹਕ ਉਸ ਨੂੰ 5 ਦਾ ਨੋਟ ਦੇ ਗਿਆ ਹੈ। ਜੋ ਕਿ ਵਿਦੇਸ਼ੀ ਕਰੰਸੀ ਹੈ। ਉਹ ਦੁਕਾਨਦਾਰ ਨੂੰ ਪੁੱਛਣ ਲਈ ਆਇਆ ਹੈ, ਕੀ ਇਹ ਨੋਟ ਬਦਲਿਆ ਜਾ ਸਕਦਾ ਹੈ? ਦੁਕਾਨਦਾਰ ਨੇ ਉਸ ਵਿਅਕਤੀ ਨੂੰ ਕਿਹਾ ਕਿ ਉਹ ਪਹਿਲਾਂ ਨੋਟ ਲਿਆ ਕੇ ਦਿਖਾਵੇ।

ਇਸ ਤਰ੍ਹਾਂ ਪਤਾ ਨਹੀਂ ਲੱਗੇਗਾ ਕਿ ਕਿਸ ਮੁਲਕ ਦੀ ਕਰੰਸੀ ਹੈ ਅਤੇ ਉਸ ਦੀ ਕੀਮਤ ਕਿੰਨੀ ਹੋਵੇਗੀ? ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਉਹ ਪਰਵਾਸੀ ਬੰਦੇ ਚਲੇ ਗਏ। ਜਦੋਂ ਉਨ੍ਹਾਂ ਦੇ ਜਾਣ ਤੋਂ ਬਾਅਦ ਦੁਕਾਨ ਮਾਲਕ ਨਰੇਸ਼ ਕੁਮਾਰ ਲਵਲੀ ਨੇ ਗੱਲਾ ਚੈੱਕ ਕੀਤਾ ਤਾਂ ਉਸ ਵਿੱਚੋਂ ਢਾਈ ਲੱਖ ਰੁਪਏ ਤੋਂ ਵੱਧ ਦੀ ਰਕਮ ਗਾ ਇ ਬ ਸੀ। ਦੁਕਾਨ ਮਾਲਕ ਨੇ ਸੀ.ਸੀ.ਟੀ.ਵੀ ਦੀ ਫੁਟੇਜ ਚੈੱਕ ਕੀਤੀ। ਸਾਰਾ ਮਾਮਲਾ ਰਿਕਾਰਡ ਹੋ ਚੁੱਕਾ ਸੀ। ਜਦੋਂ ਪਰਵਾਸੀ ਵਿਅਕਤੀ ਦੁਕਾਨਦਾਰ ਨਾਲ ਗੱਲ ਕਰ ਰਿਹਾ ਸੀ ਤਾਂ ਪਰਵਾਸੀ ਦੇ ਨਾਲ ਆਇਆ ਇੱਕ ਬੱਚਾ ਗੱਲੇ ਵਿਚੋਂ ਇਹ ਰਕਮ ਕੱਢਣ ਵਿਚ ਕਾਮਯਾਬ ਹੋ ਗਿਆ।

ਸੀ.ਸੀ.ਟੀ.ਵੀ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਦੁਕਾਨਦਾਰ ਦੀ ਦਰਖਾਸਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੁਕਾਨਦਾਰ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *