ਅਮਰੀਕਾ ਚ ਪੰਜਾਬੀ ਨੌਜਵਾਨ ਦੀ ਹੋਈ ਮੋਤ, ਪਰਿਵਾਰ ਕਰਦਾ ਸੀ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ

ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਤੋਂ ਪੰਜਾਬੀ ਨੌਜਵਾਨਾਂ ਬਾਰੇ ਲਗਾਤਾਰ ਬੁ ਰੀ ਆਂ ਖ਼ਬਰਾਂ ਆ ਰਹੀਆਂ ਹਨ। ਭਾਵੇਂ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਵੱਖ ਵੱਖ ਕਿੱਤੇ ਕਰਦੇ ਹਨ ਪਰ ਜ਼ਿਆਦਾਤਰ ਪੰਜਾਬੀ ਵਿਅਕਤੀ ਟਰੱਕਿੰਗ ਦੇ ਕਾਰੋਬਾਰ ਨੂੰ ਤਰਜੀਹ ਦਿੰਦੇ ਹਨ। ਕਾਫ਼ੀ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਟਰੱਕ ਚਲਾਉਂਦੇ ਹਨ। ਅਮਰੀਕਾ ਦੇ ਕੈਲੀਫੋਰਨੀਆ ਤੋਂ ਆਏ ਇਕ ਫੋਨ ਨੇ ਤਰਨਤਾਰਨ ਦੇ ਇਕ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਇਸ ਪਰਿਵਾਰ ਦਾ ਨੌਜਵਾਨ ਪੁੱਤਰ ਜਤਿੰਦਰ ਸਿੰਘ ਕੈਲੇਫੋਰਨੀਆ ਵਿੱਚ ਦਿਲ ਦਾ ਦੌ ਰਾ ਪੈਣ ਨਾਲ ਸਦਾ ਦੀ ਨੀਂਦ ਸੌਂ ਗਿਆ।

ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਅਤੇ ਵੱਡਾ ਭਰਾ ਬਲਵਿੰਦਰ ਸਿੰਘ ਡੂੰਘੇ ਸਦਮੇ ਵਿਚ ਹਨ। ਉਨ੍ਹਾਂ ਨੂੰ ਕੁਝ ਵੀ ਨਹੀਂ ਸੁੱਝ ਰਿਹਾ। ਜਤਿੰਦਰ ਸਿੰਘ ਇੱਥੇ ਪੰਜਾਬ ਵਿਚ ਰੈਸਲਿੰਗ ਕਰਦਾ ਸੀ ਜਿਸ ਦੇ ਆਧਾਰ ਤੇ ਉਸ ਨੂੰ ਪੰਜਾਬ ਪੁਲਿਸ ਵਿਚ ਨੌਕਰੀ ਮਿਲ ਗਈ ਸੀ ਪਰ ਉਸ ਦੇ ਮਨ ਵਿੱਚ ਵਿਦੇਸ਼ ਜਾਣ ਦੀ ਇੱਛਾ ਸੀ। ਉਹ ਪੁਲਿਸ ਦੀ ਨੌਕਰੀ ਛੱਡ ਕੇ ਅਮਰੀਕਾ ਚਲਾ ਗਿਆ। ਉਸ ਨੂੰ ਅਮਰੀਕਾ ਗਏ 7 ਸਾਲ ਹੋ ਚੁੱਕੇ ਹਨ। ਡੇਢ ਕੁ ਸਾਲ ਪਹਿਲਾਂ ਉਸ ਨੂੰ ਪੀ.ਆਰ ਮਿਲ ਗਈ ਸੀ। ਜਤਿੰਦਰ ਸਿੰਘ ਉਥੇ ਟਰੱਕ ਚਲਾਉਂਦਾ ਸੀ।

ਜਦੋਂ ਅਮਰੀਕਾ ਵਿੱਚ ਐਤਵਾਰ ਦੀ ਰਾਤ ਸੀ ਤਾਂ ਉਸ ਨੇ ਫੋਨ ਤੇ ਆਪਣੇ ਪੰਜਾਬ ਰਹਿੰਦੇ ਭਰਾ ਨਾਲ ਗੱਲਬਾਤ ਕੀਤੀ। ਜਤਿੰਦਰ ਸਿੰਘ ਨੇ ਆਪਣਾ ਟਰੱਕ ਲੋਡ ਕਰ ਕੇ ਖੜ੍ਹਾਇਆ ਹੋਇਆ ਸੀ। ਉਹ ਰਾਤ ਨੂੰ ਅਲਾਰਮ ਲਾ ਕੇ ਸੌਂ ਗਿਆ। ਸਵੇਰੇ ਅਲਾਰਮ ਤਾਂ ਵੱਜਿਆ ਪਰ ਜਤਿੰਦਰ ਸਿੰਘ ਨਹੀਂ ਉੱਠਿਆ। ਉਸ ਨੂੰ ਸੁੱਤੇ ਪਏ ਨੂੰ ਹੀ ਦਿਲ ਦਾ ਦੌ ਰਾ ਪੈ ਗਿਆ। ਜਤਿੰਦਰ ਸਿੰਘ ਦੇ ਨਾਂ ਜਾਗਣ ਤੇ ਉਸ ਦਾ ਸਾਥੀ ਉਸ ਨੂੰ ਜਗਾਉਣ ਆਇਆ। ਉਸ ਦੇ ਸਾਥੀ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਅਤੇ ਮੈਡੀਕਲ ਟੀਮ ਪਹੁੰਚੀ।

ਜਿਸ ਨੇ ਜਾਂਚ ਕਰਨ ਉਪਰੰਤ ਜਤਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਤਿੰਦਰ ਸਿੰਘ ਦਾ ਵੱਡਾ ਭਰਾ ਬਲਵਿੰਦਰ ਸਿੰਘ ਅਤੇ ਮਾਂ ਕੁਲਵਿੰਦਰ ਕੌਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਜਤਿੰਦਰ ਸਿੰਘ ਨੇ ਜਨਵਰੀ 2023 ਵਿੱਚ ਪੰਜਾਬ ਆਉਣਾ ਸੀ। ਅਤੇ ਫਰਵਰੀ ਵਿੱਚ ਉਸ ਦਾ ਵਿਆਹ ਹੋਣ ਵਾਲਾ ਸੀ। ਉਹ ਨਹੀਂ ਸੀ ਜਾਣਦੇ ਕਿ ਹੋਰ ਹੀ ਭਾਣਾ ਵਾਪਰ ਜਾਣਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਜਤਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਂਦੀ ਹੈ

ਤਾਂ ਇਸ ਵਿਚ 6 ਤੋਂ 8 ਹਫ਼ਤੇ ਲੱਗ ਸਕਦੇ ਹਨ। ਇਸ ਲਈ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬਲਵਿੰਦਰ ਸਿੰਘ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਹੱਥੀਂ ਮ੍ਰਿਤਕ ਜਤਿੰਦਰ ਸਿੰਘ ਦੀਆਂ ਅੰਤਮ ਰਸਮਾਂ ਨਿਭਾ ਸਕਣ। ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਵੀਜ਼ਾ ਦਿਵਾਇਆ ਜਾਵੇ।

Leave a Reply

Your email address will not be published. Required fields are marked *