ਬੈਲਜੀਅਮ ਤੋਂ ਆਈ ਗੋਰੀ ਨੇ ਕਰਵਾਇਆ ਨਿਹੰਗ ਸਿੰਘ ਨਾਲ ਵਿਆਹ, ਜਿੱਥੇ ਜਾਂਦੇ ਹੁਣ ਲੋਕ ਖਿਚਵਾਉਂਦੇ ਫੋਟੋ

ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ। ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਤਕ ਇੱਕ ਦੂਜੇ ਦੇ ਸੰਪਰਕ ਹੋਣ ਲੱਗੇ ਹਨ। ਜਿਸ ਨਾਲ ਇਕ ਦੂਜੇ ਮੁਲਕ ਜਾਂ ਧਰਮ ਬਾਰੇ ਜਾਣਕਾਰੀ ਮਿਲਦੀ ਹੈ। ਨੌਜਵਾਨ ਮੁੰਡੇ ਕੁੜੀਆਂ ਦੀਆਂ ਦੋਸਤੀਆਂ ਹੋਣ ਲੱਗੀਆਂ ਹਨ। ਕਈ ਵਾਰੀ ਦੋਸਤੀਆਂ ਪਤੀ ਪਤਨੀ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰਕਾਸ਼ ਪੁਰਬ ਸਮੇਂ ਸੁਲਤਾਨ ਪੁਰ ਲੋਧੀ ਵਿਖੇ ਸੰਗਤ ਵਿਚ ਇਕ ਗੋਰੀ ਮੇਮ ਦਿਖਾਈ ਦਿੱਤੀ।

ਜੋ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ। ਇਸ ਗੋਰੀ ਦਾ ਨਾਮ ਜਗਦੀਪ ਕੌਰ ਦੱਸਿਆ ਜਾ ਰਿਹਾ ਹੈ। ਜੋ ਬੈਲਜੀਅਮ ਤੋਂ ਆਈ ਹੈ। ਜਗਦੀਪ ਕੌਰ ਦਾ ਪਤੀ ਜ਼ੈਲ ਸਿੰਘ ਵੀ ਨਿਹੰਗ ਸਿੰਘਾਂ ਵਾਲੇ ਬਾਣੇ ਵਿੱਚ ਉਸ ਦੇ ਨਾਲ ਸੀ। ਸੰਗਤ ਵਿੱਚ ਸ਼ਾਮਲ ਹਰ ਵਿਅਕਤੀ ਜਗਦੀਪ ਕੌਰ ਵੱਲ ਬੜੇ ਧਿਆਨ ਨਾਲ ਦੇਖਦਾ ਸੀ। ਇਹ ਲੋਕ ਖੁਸ਼ ਹੋ ਰਹੇ ਸਨ ਕਿ ਇਕ ਵਿਦੇਸ਼ੀ ਮਹਿਲਾ ਵੀ ਨਿਹੰਗ ਸਿੰਘਾਂ ਵਾਲੇ ਬਾਣੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਗੁਰਦੁਆਰਾ ਸਾਹਿਬ ਪਹੁੰਚੀ ਹੈ। ਸੰਗਤ ਵਿੱਚੋਂ ਕਈ ਸ਼ਰਧਾਲੂ ਇਨ੍ਹਾਂ ਪਤੀ ਪਤਨੀ ਨਾਲ ਸੈਲਫੀਆਂ ਲੈ ਰਹੇ ਸਨ।

ਪਤਾ ਲੱਗਾ ਹੈ ਕਿ ਜ਼ੈਲ ਸਿੰਘ ਅਤੇ ਜਗਦੀਪ ਕੌਰ ਦੀ ਫੇਸਬੁੱਕ ਤੇ ਦੋਸਤੀ ਹੋਈ ਸੀ। ਗੋਰੀ ਨੂੰ ਪੰਜਾਬੀ ਨਹੀਂ ਸੀ ਆਉਂਦੀ। ਜਿਸ ਕਰਕੇ ਗੋਰੀ ਨੇ ਜ਼ੈਲ ਸਿੰਘ ਨੂੰ ਸੁਝਾਅ ਦਿੱਤਾ ਕਿ ਉਸ ਨੂੰ ਜੋ ਕੁਝ ਵੀ ਲਿਖ ਕੇ ਭੇਜਿਆ ਜਾਂਦਾ ਹੈ, ਉਹ ਟਰਾਂਸਲੇਟ ਕਰਕੇ ਭੇਜਿਆ ਜਾਵੇ। ਜਿਸ ਤੋਂ ਬਾਅਦ ਜ਼ੈਲ ਸਿੰਘ ਦੀ ਗੱਲ ਗੋਰੀ ਨੂੰ ਸਮਝ ਆਉਣ ਲੱਗੀ। ਗੋਰੀ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਜਾਨਣ ਦੀ ਇੱਛਾ ਵਧ ਗਈ। ਉਹ ਖੁਦ ਨਿਹੰਗ ਸਿੰਘਾਂ ਵਾਲਾ ਬਾਣਾ ਪਾਉਣ ਦੀ ਚਾਹਵਾਨ ਸੀ। ਇਨ੍ਹਾਂ ਨੇ ਪੰਜਾਬ ਆ ਕੇ ਗੁਰਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾ ਲਏ।

ਹੁਣ ਜਗਦੀਪ ਕੌਰ ਨਿਹੰਗ ਸਿੰਘਾਂ ਵਾਲਾ ਬਾਣਾ ਪਹਿਨਦੀ ਹੈ। ਬੰਦੀ ਛੋੜ ਦਿਵਸ ਤੇ ਜ਼ੈਲ ਸਿੰਘ ਅਤੇ ਜਗਦੀਪ ਕੌਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਤਮਸਤਕ ਹੋਣ ਲਈ ਪਹੁੰਚੇ ਸਨ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਦੋਵੇਂ ਹੀ ਸੁਲਤਾਨਪੁਰ ਲੋਧੀ ਪਹੁੰਚ ਗਏ। ਉਨ੍ਹਾਂ ਨੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ। ਜਗਦੀਪ ਕੌਰ ਦੇ ਮਨ ਵਿੱਚ ਸਿੱਖ ਧਰਮ ਬਾਰੇ ਜਾਨਣ ਦੀ ਬਹੁਤ ਇੱਛਾ ਹੈ। ਉਹ ਪੰਜਾਬ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਕੇ ਇਨ੍ਹਾਂ ਬਾਰੇ ਜਾਣਨਾ ਚਾਹੁੰਦੀ ਹੈ।

Leave a Reply

Your email address will not be published. Required fields are marked *