ਟਰਾਲੇ ਨੇ ਸਕੂਟਰੀ ਤੇ ਜਾਂਦੀ ਔਰਤ ਨੂੰ ਦਿੱਤੀ ਮੋਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਕਈ ਲੋਕ ਅਕਸਰ ਹੀ ਆਵਾਜਾਈ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਦੇ ਹਨ। ਇਸ ਦਾ ਉਨ੍ਹਾਂ ਨੂੰ ਖ਼ ਮਿ ਆ ਜ਼ਾ ਵੀ ਭੁਗਤਣਾ ਪੈਂਦਾ ਹੈ। ਮੋਗਾ ਦੇ ਗਾਂਧੀ ਰੋਡ ਸਥਿਤ ਇਕ ਐਕਟਿਵਾ ਅਤੇ 10 ਟਾਇਰੀ ਟਰਾਲੇ ਵਿਚਕਾਰ ਹੋਈ ਟੱਕਰ ਦੌਰਾਨ ਐਕਟਿਵਾ ਸਵਾਰ ਔਰਤ ਊਸ਼ਾ ਰਾਣੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਮਿ੍ਤਕਾ ਮੋਗਾ ਦੇ ਐੱਸ.ਡੀ.ਐੱਮ ਦਫ਼ਤਰ ਵਿੱਚ ਡਿਊਟੀ ਕਰਦੀ ਸੀ। ਐਕਟਿਵਾ ਅਤੇ ਟਰਾਲਾ ਦੋਵੇਂ ਹੀ ਗਲਤ ਸਾਈਡ ਜਾ ਰਹੇ ਦੱਸੇ ਜਾਂਦੇ ਹਨ। ਪੁਲਿਸ ਨੇ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਹੈ।

ਟਰਾਲਾ ਚਾਲਕ ਦੇ ਦੱਸਣ ਮੁਤਾਬਕ ਉਹ ਕੰਡਾ ਕਰਵਾ ਕੇ ਮੰਡੀ ਵਿੱਚ ਝੋਨਾ ਭਰਨ ਲਈ ਜਾ ਰਿਹਾ ਸੀ। ਉਸ ਦੇ ਟਰਾਲੇ ਅੱਗੇ ਐਕਟਿਵਾ ਸਵਾਰ ਔਰਤ ਆ ਗਈ। ਟਾਇਰ ਹੇਠ ਆਉਣ ਕਾਰਨ ਉਸ ਦੀ ਜਾਨ ਚਲੀ ਗਈ ਹੈ। ਟਰਾਲਾ ਚਾਲਕ ਦਾ ਕਹਿਣਾ ਹੈ ਕਿ ਟਰਾਲਾ ਅਤੇ ਐਕਟਿਵਾ ਦੋਵੇਂ ਹੀ ਗਲਤ ਸਾਈਡ ਜਾ ਰਹੇ ਸਨ। ਉਸ ਦਾ ਮੰਨਣਾ ਹੈ ਕਿ ਉਸ ਦੇ ਨਾਲ ਕੋਈ ਸਹਾਇਕ ਨਹੀਂ ਸੀ। ਉਸ ਨੇ ਜਾਣ ਬੁੱਝ ਕੇ ਇਹ ਹਾ ਦ ਸਾ ਨਹੀਂ ਕੀਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਗਾਂਧੀ ਰੋਡ ਤੇ 10 ਟਾਇਰੀ ਟਰਾਲੇ ਅਤੇ ਐਕਟਿਵਾ ਵਿਚਕਾਰ ਟੱਕਰ ਹੋ ਗਈ ਹੈ। ਜਿਸ ਦੇ ਸਿੱਟੇ ਵਜੋਂ ਐਕਟਿਵਾ ਚਾਲਕ ਔਰਤ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਉਹ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਨਾਮ ਊਸ਼ਾ ਰਾਣੀ ਹੈ। ਜੋ ਐੱਸ.ਡੀ.ਐੱਮ ਦਫਤਰ ਮੋਗਾ ਵਿਚ ਡਿਊਟੀ ਕਰਦੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟਰਾਲਾ ਗਲਤ ਸਾਈਡ ਸੀ। ਉਨ੍ਹਾਂ ਨੇ ਮੌਕੇ ਤੇ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਹੈ।

ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੁਣਨ ਵਿੱਚ ਆਇਆ ਹੈ ਕਿ ਹਾ ਦ ਸੇ ਦਾ ਇਕ ਕਾਰਨ ਟਰਾਲਾ ਚਾਲਕ ਦੇ ਨਾਲ ਕਿਸੇ ਸਹਾਇਕ ਦਾ ਨਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਜਦੋਂ ਟਰਾਲਾ ਅਤੇ ਐਕਟਿਵਾ ਦੋਨੋਂ ਹੀ ਗਲਤ ਸਾਈਡ ਆ ਰਹੇ ਸਨ ਤਾਂ ਮੌਕੇ ਤੇ ਹਾਜ਼ਰ ਲੋਕਾਂ ਨੇ ਟਰਾਲਾ ਚਾਲਕ ਨੂੰ ਰੁਕ ਜਾਣ ਲਈ ਆਵਾਜ਼ਾਂ ਦਿੱਤੀਆਂ ਪਰ ਉਸ ਨੂੰ ਸੁਣਾਈ ਨਹੀਂ ਦਿੱਤਾ। ਜੇਕਰ ਚਾਲਕ ਦੇ ਨਾਲ ਸਹਾਇਕ ਹੁੰਦਾ ਤਾਂ ਹੋ ਸਕਦਾ ਹੈ ਹਾ ਦ ਸਾ ਨਾ ਵਾਪਰਦਾ।

Leave a Reply

Your email address will not be published. Required fields are marked *