ਤੇਜ ਰਫਤਾਰ ਕਾਰ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਮੋਤ

ਨਾਭਾ ਦੇ ਪਿੰਡ ਲੋਪੇ ਭੋੜੇ ਨੇਡ਼ੇ ਇਕ ਗੱਡੀ ਨੇ ਇਕ ਮੋਟਰਸਾਈਕਲ ਵਾਲੇ 4 ਜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਇਕ ਔਰਤ ਦੀ ਮੌਕੇ ਤੇ ਹੀ ਜਾਨ ਚਲੀ ਗਈ। ਉਸ ਦੇ ਦੋਵੇਂ ਬੱਚਿਆਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਹੈ ਕਿ ਉਹ ਪਿੰਡ ਜੱਬੋਮਾਜਰਾ ਦੇ ਰਹਿਣ ਵਾਲੇ ਹਨ। ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਵਾਈ ਲੈਣ ਜਾ ਰਹੇ ਸਨ।

ਰਸਤੇ ਵਿਚ ਮੋਟਰਸਾਈਕਲ ਕੱਚੇ ਤੇ ਖੜ੍ਹਾ ਕਰਕੇ ਉਹ ਆਪਣੇ ਪੁੱਤਰ ਦਾ ਰੁਮਾਲ ਬੰਨ੍ਹ ਰਹੇ ਸਨ ਕਿ ਪਿੱਛੇ ਤੋਂ ਬਹੁਤ ਤੇਜ਼ ਰਫ਼ਤਾਰ ਗੱਡੀ ਆਈ। ਜੋ ਇਨ੍ਹਾਂ ਨੂੰ ਚੁੱਕ ਕੇ ਲੈ ਗਈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ, ਜਦ ਕਿ ਉਸ ਦੇ ਪੁੱਤਰਾਂ ਦੇ ਸੱ ਟਾਂ ਲੱਗੀਆਂ ਹਨ। ਉਸ ਨੇ ਮੰਗ ਕੀਤੀ ਹੈ ਕਿ ਗੱਡੀ ਦੇ ਚਾਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਇਸ ਵਿਅਕਤੀ ਨੇ ਦੱਸਿਆ ਹੈ ਕਿ ਪਹਿਲਾਂ ਉਸ ਦੀ ਭਰਜਾਈ ਦੀ ਇਸ ਤਰ੍ਹਾਂ ਹੀ ਜਾਨ ਚਲੀ ਗਈ ਸੀ। ਉਸ ਦੇ ਬੱਚਿਆਂ ਨੂੰ ਵੀ ਉਹ ਹੀ ਪਾਲ ਰਹੇ ਹਨ। ਇਸ ਵਿਅਕਤੀ ਦੇ ਭਰਾ ਦੇ ਦੱਸਣ ਮੁਤਾਬਕ ਉਸ ਦੀ ਭਰਜਾਈ ਰਿੰਪੀ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ। ਵੱਡੇ ਲੜਕੇ ਦੀ ਲੱਤ ਟੁੱਟ ਗਈ ਹੈ ਜਦਕਿ ਛੋਟੇ ਦਾ ਗੁਟ ਟੁੱਟ ਗਿਆ ਹੈ। ਇਹ ਪਰਿਵਾਰ ਪਿੰਡ ਜੱਬੋਮਾਜਰਾ ਤੋਂ ਰਾਜਿੰਦਰਾ ਹਸਪਤਾਲ ਦਵਾਈ ਲੈਣ ਲਈ ਜਾ ਰਿਹਾ ਸੀ।

ਇਕ ਸਾਈਡ ਤੇ ਖਡ਼੍ਹਿਆਂ ਨੂੰ ਉਨ੍ਹਾਂ ਨੂੰ ਤੇਜ਼ ਰਫਤਾਰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿਅਕਤੀ ਨੇ ਦੱਸਿਆ ਕਿ ਉਸ ਦਾ ਭਰਾ ਸਾਈਕਲ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਇਹ ਇੱਕ ਗ਼ਰੀਬ ਪਰਿਵਾਰ ਹੈ। ਮੌਕੇ ਤੇ ਹਾਜ਼ਰ ਵਿਅਕਤੀ ਦਾ ਕਹਿਣਾ ਹੈ ਕਿ ਗੱਡੀ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਔਰਤ ਦੀ ਮੌਕੇ ਤੇ ਹੀ ਜਾਨ ਚਲੀ ਗਈ। ਬਾਕੀ ਤਿੰਨਾਂ ਨੂੰ ਉਹ ਹਸਪਤਾਲ ਲੈ ਆਏ।

ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ 4 ਜੀਅ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ ਔਰਤ ਤਾਂ ਪਹਿਲਾਂ ਹੀ ਮ੍ਰਿਤਕ ਰੂਪ ਵਿੱਚ ਸੀ। ਦੋਵੇਂ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਐਕਸਰੇ ਕਰਵਾਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਫੋਨ ਕਰਕੇ ਇਤਲਾਹ ਦਿੱਤੀ ਸੀ ਕਿ

ਇੱਥੇ ਇਕ ਹਾ ਦ ਸਾ ਵਾਪਰਿਆ ਹੈ। ਹਾ ਦ ਸੇ ਦੀ ਲਪੇਟ ਵਿੱਚ ਆਏ ਜੀਆਂ ਨੂੰ ਐਂ ਬੂ ਲੈਂ ਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਔਰਤ ਦੀ ਜਾਨ ਚਲੀ ਗਈ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *