ਮੁੰਡੇ ਦੀ ਮੋਤ ਦਾ ਖੁਲਿਆ ਰਾਜ ਤਾਂ ਉੱਡ ਗਏ ਹੋਸ਼, ਦੋਸਤਾਂ ਦੀ ਕਰਤੂਤ ਆਈ ਸਾਹਮਣੇ

ਸੂਬਾ ਸਰਕਾਰ ਅਤੇ ਪੁਲਿਸ ਕਰ ਰਹੀ ਹੈ ਕਿ ਸੂਬੇ ਵਿਚੋਂ ਅਮਲ ਪਦਾਰਥ ਦੀ ਵਿਕਰੀ ਨੂੰ ਰੁਕਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਅਮਲ ਪਦਾਰਥ ਦੀ ਵਰਤੋਂ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਫ਼ਰੀਦਕੋਟ ਤੋਂ ਸੁਖਚੈਨ ਸਿੰਘ ਪੁੱਤਰ ਨਾਜਰ ਸਿੰਘ ਦੀ ਅਮਲ ਦੀ ਵੱਧ ਮਾਤਰਾ ਵਿੱਚ ਵਰਤੋਂ ਕਰ ਲੈਣ ਨਾਲ ਜਾਨ ਜਾਣ ਦਾ ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ 2 ਵਿਅਕਤੀਆਂ ਨੂੰ ਫੜ ਲਿਆ ਹੈ ਜਦਕਿ ਇੱਕ ਦੀ ਭਾਲ ਜਾਰੀ ਹੈ।

ਬਾਵਾ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਉਸ ਦਾ ਛੋਟਾ ਭਰਾ ਸੀ। ਉਹ ਰਾਤ ਹੀ ਨਰਮਾ ਚੁਗ ਕੇ ਆਏ ਸਨ। ਸਵੇਰੇ 9 ਵਜੇ ਲੱਕੀ ਅਤੇ ਅੱਬੀ ਦੋਵੇਂ ਹੀ ਮਿ੍ਤਕ ਨੂੰ ਬੁਲਾ ਕੇ ਲੈ ਗਏ ਅਤੇ ਅੱਧੇ ਘੰਟੇ ਬਾਅਦ ਹੀ ਬੇ ਹੋ ਸ਼ੀ ਦੀ ਹਾਲਤ ਵਿਚ ਉਸ ਨੂੰ ਘਰ ਛੱਡ ਗਏ। ਬਾਵਾ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਬਾਵਾ ਸਿੰਘ ਦਾ ਮੰਨਣਾ ਹੈ

ਕਿ ਅੱਬੀ ਅਤੇ ਲੱਕੀ ਨੇ ਉਸ ਦੇ ਭਰਾ ਨੂੰ ਵੱਧ ਮਾਤਰਾ ਵਿੱਚ ਅਮਲ ਪਦਾਰਥ ਦੇ ਦਿੱਤਾ। ਜਿਸ ਨਾਲ ਇਹ ਭਾਣਾ ਵਾਪਰ ਗਿਆ। ਇਹ ਵਿਅਕਤੀ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਅਮਲ ਪਦਾਰਥ ਦੀ ਵਿਕਰੀ ਕਰਦੇ ਹਨ। ਬਾਵਾ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ 8-9 ਤਰੀਕ ਨੂੰ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਦੀ ਦੁਕਾਨ ਵਿੱਚ ਵੜ ਕੇ ਉਸ ਦਾ ਸਾਮਾਨ ਖਿਲਾਰ ਦਿੱਤਾ ਅਤੇ ਨਰਿੰਦਰ ਸਿੰਘ ਦੇ ਚ ਪੇ ੜਾਂ ਵੀ ਲਾ ਦਿੱਤੀਆਂ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਇਤਲਾਹ ਮਿਲੀ ਸੀ ਕਿ ਸੁਖਚੈਨ ਸਿੰਘ ਪੁੱਤਰ ਨਾਜਰ ਸਿੰਘ ਦੀ ਅਮਲ ਪਦਾਰਥ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਜਾਨ ਚਲੀ ਗਈ ਹੈ। ਜਿਸ ਕਰਕੇ ਉਹ ਮੌਕੇ ਤੇ ਪਹੁੰਚੇ। ਮ੍ਰਿਤਕ ਦੇ ਭਰਾ ਨੇ ਬਿਆਨ ਦਿੱਤੇ ਹਨ ਕਿ 2 ਬੰਦੇ ਉਸ ਨੂੰ ਲੈ ਗਏ ਸਨ। ਜਿਨ੍ਹਾਂ ਨੇ ਉਸ ਨੂੰ ਵੱਧ ਮਾਤਰਾ ਵਿੱਚ ਅਮਲ ਪਦਾਰਥ ਦੇ ਦਿੱਤਾ ਅਤੇ ਸੁਖਚੈਨ ਸਿੰਘ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ 304, 34 ਆਈ ਪੀ ਸੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ 2 ਵਿਅਕਤੀ ਫੜ ਲਏ ਹਨ

ਅਤੇ ਤੀਜੇ ਦੀ ਭਾਲ ਜਾਰੀ ਹੈ। ਤੀਜੇ ਵਿਅਕਤੀ ਤੋਂ ਹੀ ਅਮਲ ਪਦਾਰਥ ਲਿਆਂਦਾ ਗਿਆ ਸੀ। ਉਹ ਘਰ ਤੋਂ ਭੱਜ ਗਿਆ ਹੈ। ਉਸ ਦੇ ਘਰ ਤਾਲੇ ਲੱਗੇ ਹੋਏ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਅ ਦਾ ਲ ਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *