ਰਸਤੇ ਚ ਪਏ ਬੈਗ ਚੋਂ ਨਿਕਲੀ ਕੁੜੀ ਦੀ ਲਾਸ਼, ਆਪਣੀ ਹੀ ਧੀ ਨਾਲ ਪਿਓ ਨੇ ਕੀਤਾ ਇਹ ਵੱਡਾ ਕਾਂਡ

ਉਤਰ ਪ੍ਰਦੇਸ਼ ਪੁਲਿਸ ਨੂੰ ਇੱਕ ਨੌਜਵਾਨ ਲੜਕੀ ਦੀ ਮਿ੍ਤਕ ਦੇਹ ਬਰਾਮਦ ਹੋਈ ਹੈ। ਜਦੋਂ ਕਿ ਇਕ ਪਾ ਲੀ ਥੀ ਨ ਵਿੱਚ ਪਾ ਕੇ ਫੇਰ ਇਕ ਅਟੈਚੀ ਵਿੱਚ ਰੱਖੀ ਹੋਈ ਸੀ। ਮਿ੍ਤਕਾ ਦੀ ਛਾਤੀ ਵਿੱਚ ਗ ਲੀ ਲੱਗੀ ਹੋਈ ਸੀ। ਉਸ ਦੇ ਸਿਰ, ਹੱਥਾਂ ਅਤੇ ਪੈਰਾਂ ਉੱਤੇ ਵੀ ਸੱ ਟਾਂ ਦੇਖੀਆਂ ਗਈਆਂ। ਇਹ ਮਿ੍ਤਕ ਦੇਹ ਰਾਇਆ ਮਥਰਾ ਐਕਸਪ੍ਰੈਸ ਦੇ ਕੰਢੇ ਇੱਕ ਪਾਸੇ ਪਈ ਸੀ। ਜਿਸ ਤੋਂ ਬਾਅਦ ਪੁਲਿਸ ਮਾਮਲੇ ਨੂੰ ਨਰੇਸ਼ ਕਰਨ ਵਿਚ ਜੁਟ ਗਈ। ਪੁਲਿਸ ਨੇ ਸੀ.ਸੀ.ਟੀ.ਵੀ ਚੈੱਕ ਕਰਨੇ ਸ਼ੁਰੂ ਕਰ ਦਿੱਤੇ।

ਮਿ੍ਤਕਾ ਦੀ ਪਛਾਣ ਆਯੂਸ਼ੀ ਪੁੱਤਰੀ ਨਿਤੇਸ਼ ਯਾਦਵ ਵਜੋਂ ਹੋਈ ਹੈ। ਇਹ ਪਰਿਵਾਰ ਦਿੱਲੀ ਦੇ ਬਦਰਪੁਰ ਥਾਣੇ ਅਧੀਨ ਪੈਂਦੇ ਮੋਲਡਬੰਦ ਇਲਾਕੇ ਦਾ ਰਹਿਣ ਵਾਲਾ ਹੈ। ਜਦੋਂ ਪੁਲਿਸ ਨੇ ਪਰਿਵਾਰ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਕਈ ਦਿਨਾਂ ਤੋਂ ਘਰੋਂ ਲਾ ਪ ਤਾ ਸੀ। ਜਦੋਂ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਆਪਣੇ ਤਰੀਕੇ ਨਾਲ ਪੁੱਛਿਆ ਤਾਂ ਉਹ ਸਭ ਕੁਝ ਮੰਨ ਗਿਆ। ਲੜਕੀ ਦੇ ਪਿਤਾ ਨਿਤੇਸ਼ ਯਾਦਵ ਨੇ ਇਹ ਗੱਲ ਕਬੂਲ ਕਰ ਲਈ ਕਿ ਆਪਣੀ ਧੀ ਦੀ ਜਾਨ ਉਸ ਨੇ ਖੁਦ ਹੀ ਲਈ ਹੈ।

ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 48 ਘੰਟੇ ਨਿਤੇਸ਼ ਯਾਦਵ ਨੇ ਆਯੂਸ਼ੀ ਦੀ ਮਿ੍ਤਕ ਦੇਹ ਆਪਣੇ ਘਰ ਵਿੱਚ ਹੀ ਛੁਪਾ ਕੇ ਰੱਖੀ। ਫੇਰ ਉਸ ਨੇ ਮਿ੍ਤਕ ਦੇਹ ਨੂੰ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਇਸ ਨੂੰ ਇੱਕ ਅਟੈਚੀ ਵਿੱਚ ਰੱਖ ਕੇ ਰਾਇਆ ਮਥਰਾ ਐਕਸਪ੍ਰੈਸ ਤੇ ਸੁੱਟ ਦਿੱਤਾ। ਜਿੱਥੋਂ ਇਹ ਮਿ੍ਤਕ ਦੇਹ ਪੁਲਿਸ ਨੂੰ ਮਿਲ ਗਈ। ਸਭ ਤੋਂ ਪਹਿਲਾਂ ਪੁਲਿਸ ਨੇ ਮਿ੍ਤਕ ਦੇਹ ਦੀ ਸ਼ਨਾਖਤ ਕਰਵਾਈ। ਫੇਰ ਸ਼ੁਰੂ ਹੋਈ ਮਾਮਲੇ ਦੀ ਜਾਂਚ। ਮਿ੍ਤਕਾ ਆਯੂਸ਼ੀ ਦਾ ਪਿਤਾ ਨਿਤੇਸ਼ ਯਾਦਵ ਪੁਲਿਸ ਦੇ ਸਵਾਲਾਂ ਦਾ ਸਾਹਮਣਾ ਨਹੀਂ ਕਰ ਸਕਿਆ।

ਉਸ ਨੇ ਪੁਲਿਸ ਦੇ ਅੱਗੇ ਸਭ ਕੁਝ ਸੱਚ ਬਿਆਨ ਕਰ ਦਿੱਤਾ। ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਨਿਤੇਸ਼ ਯਾਦਵ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਭਾਵੇਂ ਨਿਤੇਸ਼ ਯਾਦਵ ਨੇ ਬੜੀ ਸਫਾਈ ਨਾਲ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਅਖੀਰ ਪੁਲਿਸ ਉਸ ਤੱਕ ਪਹੁੰਚ ਹੀ ਗਈ। ਪੁਲਿਸ ਇਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਨਿਤੇਸ਼ ਯਾਦਵ ਨੇ ਇਹ ਕੰਮ ਕਿਉਂ ਕੀਤਾ?

Leave a Reply

Your email address will not be published. Required fields are marked *