ਵਿਆਹੇ ਬੰਦੇ ਤੇ ਸਵਾਰ ਹੋਇਆ ਆਸ਼ਕੀ ਦਾ ਭੂਤ, 18 ਸਾਲਾ ਕੁੜੀ ਦੇ ਘਰ ਜਾ ਕੇ ਕਰਤਾ ਵੱਡਾ ਕਾਰਾ

ਚੰਡੀਗੜ੍ਹਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜੋ ਚੰਡੀਗੜ੍ਹ ਦੇ ਸੈਕਟਰ 43 ਰਾਹੀਂ ਕਿਧਰੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਮਲਾ 18 ਸਾਲਾਂ ਇੱਕ ਲੜਕੀ ਮਮਤਾ ਦੀ ਜਾਨ ਲੈਣ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਇਸ ਨੌਜਵਾਨ ਮੁਹੰਮਦ ਸ਼ਰੀਕ ਨੂੰ ਕਾਬੂ ਕਰ ਲਿਆ ਹੈ। ਜਿਸ ਨੂੰ ਅਦਾਲਤ ਨੇ ਜੁਡੀਸ਼ਲ ਰਿਮਾਂਡ ਲਈ ਭੇਜ ਦਿੱਤਾ ਹੈ‌। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਸ਼ਰੀਕ ਬਿਹਾਰ ਸੂਬੇ ਨਾਲ ਸੰਬੰਧ ਰੱਖਦਾ ਹੈ। ਉਹ ਚੰਡੀਗੜ੍ਹ ਦੇ ਬੁੜੈਲ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।

ਉਸ ਦੇ ਮਕਾਨ ਦੇ ਸਾਹਮਣੇ ਵਾਲੇ ਮਕਾਨ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਨਾਲ ਸਬੰਧਤ ਇੱਕ ਪਰਿਵਾਰ ਕਿਰਾਏ ਤੇ ਰਹਿੰਦਾ ਸੀ। ਇਸ ਪਰਿਵਾਰ ਦੀ 18 ਸਾਲਾਂ ਦੀ ਇੱਕ ਲੜਕੀ ਮਮਤਾ ਸੀ। ਮਮਤਾ ਅਤੇ ਸ਼ਰੀਕ ਮੁਹੰਮਦ ਦੀ ਆਪਸ ਵਿੱਚ ਦੋਸਤੀ ਹੋ ਗਈ। ਜਦੋਂ ਮਮਤਾ ਨੂੰ ਪਤਾ ਲੱਗਾ ਕਿ ਮੁਹੰਮਦ ਸ਼ਰੀਕ ਸ਼ਾਦੀਸ਼ੁਦਾ ਹੈ ਤਾਂ ਉਹ ਇਸ ਦੋਸਤੀ ਤੋਂ ਕਿਨਾਰਾ ਕਰਨ ਲੱਗੀ ਪਰ ਮੁਹੰਮਦ ਸ਼ਰੀਕ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਇਸ ਦੋਸਤੀ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਅਸਲ ਵਿੱਚ ਉਹ ਮਮਤਾ ਨੂੰ ਇੱਕ ਤਰਫ਼ਾ ਪਿਆਰ ਕਰਨ ਲੱਗਾ ਸੀ।

ਇੱਕ ਦਿਨ ਜਦੋਂ ਮਮਤਾ ਦੀ ਮਾਂ ਉਸ ਦੇ ਛੋਟੇ ਭਰਾ ਨੂੰ ਸਕੂਲ ਛੱਡਣ ਲਈ ਗਈ ਹੋਈ ਸੀ ਤਾਂ ਮੁਹੰਮਦ ਸ਼ਰੀਕ ਉਨ੍ਹਾਂ ਦੇ ਘਰ ਜਾ ਵੜਿਆ। ਉਸ ਨੇ ਮਮਤਾ ਦੀ ਜਾਨ ਲੈ ਲਈ। ਇਸ ਤੋਂ ਬਾਅਦ ਮੁਹੰਮਦ ਸ਼ਰੀਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸਮੇਂ ਸਿਰ ਇਤਲਾਹ ਮਿਲ ਜਾਣ ਕਾਰਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਮੁਹੰਮਦ ਸ਼ਰੀਕ ਇਸ ਲੜਕੀ ਨੂੰ ਇੱਕ ਤਰਫ਼ਾ ਪਿਆਰ ਕਰਨ ਲੱਗਾ ਸੀ। ਹਾਲਾਂਕਿ ਮਮਤਾ ਇਸ ਦੋਸਤੀ ਤੋਂ ਪਿੱਛੇ ਹਟ ਗਈ ਸੀ। ਮੁਹੰਮਦ ਸ਼ਰੀਕ ਦੀ ਅੜੀ ਨੇ ਮਮਤਾ ਦੀ ਜਾਨ ਲੈ ਲਈ।

Leave a Reply

Your email address will not be published. Required fields are marked *