ਸਕੂਲ ਦੇ ਬਾਹਰ ਬੱਚੀ ਨੂੰ ਮਾਰੀ ਬੁਲੇਟ ਨੇ ਟੱਕਰ, ਬੱਚੀ ਦੀ ਮਾਂ ਦਾ ਰੋ ਰੋ ਬੁਰਾ ਹਾਲ

ਤੇਜ਼ ਰਫ਼ਤਾਰ ਵਾਹਨਾਂ ਨਾਲ ਅਕਸਰ ਹੀ ਹਾ ਦ ਸੇ ਵਾਪਰਦੇ ਹਨ। ਜਿਸ ਨਾਲ ਕਈ ਵਾਰ ਤਾਂ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ। ਖੰਨਾ ਦੇ ਅਮਲੋਹ ਰੋਡ ਸਥਿਤ ਪਿੰਡ ਕਾਨ੍ਹਪੁਰਾ ਦੇ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਅਰਚਨਾ ਨੂੰ ਸਕੂਲ ਦੇ ਨੇੜੇ ਹੀ ਕਿਸੇ ਨਾਮਾਲੂਮ ਵਾਹਨ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਨਾਲ ਬੱਚੀ ਦੀ ਜਾਨ ਚਲੀ ਗਈ। ਬੱਚੀ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਸਕੂਲ ਅਧਿਆਪਕਾ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਸਵੇਰੇ ਲਗਭਗ ਸਵਾ 9 ਵਜੇ

ਉਹ ਪਰੇਅਰ ਕਰਵਾ ਰਹੇ ਸਨ। ਉਨ੍ਹਾਂ ਨੂੰ ਸਕੂਲ ਦੇ ਬਾਹਰ ਖੜਕਾ ਸੁਣਾਈ ਦਿੱਤਾ। ਇਸ ਤਰਾਂ ਜਾਪਦਾ ਸੀ ਜਿਵੇਂ ਕੋਈ ਕੱਚ ਟੁੱਟਿਆ ਹੋਵੇ। ਉਹ ਭੱਜ ਕੇ ਬਾਹਰ ਗਏ। ਬਾਹਰ ਕੁਝ ਵੀ ਨਹੀਂ ਸੀ। ਪਿੰਡ ਦੇ ਮੁੰਡੇ ਵੀ ਦੌੜ ਕੇ ਆਏ। ਉਹ ਕਹਿਣ ਲੱਗੇ ਕਿ ਇੱਕ ਬੱਚਾ ਪਿਆ ਹੈ। ਅਧਿਆਪਕਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਦੇਖਿਆ ਕਿ ਬੱਚੀ ਦੇ ਉਨ੍ਹਾਂ ਦੇ ਸਕੂਲ ਦੀ ਵਰਦੀ ਪਹਿਨੀ ਹੋਈ ਸੀ। ਪਿੰਡ ਦੇ ਮੁੰਡੇ ਬੱਚੀ ਨੂੰ ਗੋਦੀ ਚੁੱਕ ਕੇ ਪਹਿਲਾਂ ਤਾਂ ਪਿੰਡ ਦੇ ਹੀ ਹ ਸ ਪ ਤਾ ਲ ਵਿਚ ਲੈ ਗਏ।

ਉਹ ਦੋਵੇਂ ਅਧਿਆਪਕਾਵਾਂ ਵੀ ਨਾਲ ਸਨ। ਅਧਿਆਪਕਾ ਦਾ ਕਹਿਣਾ ਹੈ ਕਿ ਉੱਥੇ ਡਾਕਟਰ ਨਾ ਮਿਲਣ ਕਾਰਨ ਬੱਚੀ ਨੂੰ ਹੋਰ ਪਾਸੇ ਲਿਜਾਣਾ ਪਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਾ ਦ ਸਾ ਕਿਸ ਵਾਹਨ ਨਾਲ ਹੋਇਆ ਹੈ। ਅਧਿਆਪਕਾ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਕਾਰਵਾਈ ਹੋਣਾ ਚਾਹੀਦੀ ਹੈ। ਸਕੂਲ ਦੇ ਅੱਗੇ ਸਪੀਡ ਬਰੇਕਰ ਬਣਨੇ ਚਾਹੀਦੇ ਹਨ। ਅਧਿਆਪਕਾ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ

ਵੀ ਇੱਕ ਬੱਚੇ ਨਾਲ ਛੁੱਟੀ ਉਪਰੰਤ ਹਾ ਦ ਸਾ ਵਾਪਰ ਗਿਆ ਸੀ। ਇਹ ਬੱਚਾ ਆਪਣੀ ਦਾਦੀ ਨੂੰ ਦੇਖ ਕੇ ਭੱਜ ਲਿਆ ਸੀ। ਮਿ੍ਤਕ ਬੱਚੀ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੇ 3 ਬੱਚੇ ਸਕੂਲ ਵਿੱਚ ਪੜ੍ਹਦੇ ਸਨ। ਤਿੰਨੇ ਭੈਣ ਭਰਾ ਇਕੱਠੇ ਸਕੂਲ ਜਾਂਦੇ ਸਨ। ਅੱਜ ਬੱਚੀ ਅਰਚਨਾ ਇਕੱਲੀ ਸਕੂਲ ਨੂੰ ਆ ਗਈ। ਅਜੇ ਉਸ ਦੀ ਮਾਂ ਦੂਜੇ ਬੱਚਿਆਂ ਨੂੰ ਤਿਆਰ ਕਰ ਰਹੀ ਸੀ। ਬੱਚੀ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਹੁਣ ਉਨ੍ਹਾਂ ਦੀ ਬੇਟੀ ਇਸ ਦੁਨੀਆਂ ਵਿੱਚ ਨਹੀਂ ਰਹੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *