ਅਮਰੀਕਾ ਤੋਂ ਆਏ ਬੰਦੇ ਨੇ ਲੈ ਲਈ ਮਾਂ ਦੇ ਲਾਡਲੇ ਪੁੱਤ ਦੀ ਜਾਨ

ਥਾਣਾ ਭੁਲੱਥ ਅੱਗੇ ਇੱਕ ਔਰਤ ਆਪਣੇ ਪਰਿਵਾਰ ਅਤੇ ਸਬੰਧੀਆਂ ਦੀ ਮ ਦ ਦ ਨਾਲ ਧਰਨਾ ਲਗਾ ਕੇ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਇਸ ਔਰਤ ਦੀ ਮੰਗ ਹੈ ਕਿ ਉਸ ਦੇ ਪੁੱਤਰ ਦੀ ਜਾਨ ਲੈਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇ। ਮਿਰਤਕ 4 ਮਹੀਨੇ ਦੇ ਇੱਕ ਬੱਚੇ ਦਾ ਪੁੱਤਰ ਦੱਸਿਆ ਜਾਂਦਾ ਹੈ। ਮਿਰਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਮਿਰਤਕ ਦੀ ਗੱਡੀ ਦੂਜੀ ਧਿਰ ਦੀ ਗੱਡੀ ਦੇ ਅੱਗੇ ਆ ਜਾਣ ਕਾਰਨ ਮਾਮਲਾ ਭਖ ਗਿਆ।

ਪਹਿਲਾਂ ਮਿਰਤਕ ਨੂੰ ਉੱਚਾ ਨੀਵਾਂ ਬੋਲਿਆ ਗਿਆ। ਫੇਰ ਤਿਖੀ ਚੀਜ਼ ਨਾਲ ਉਸ ਦੀ ਵੱਖੀ ਵਿੱਚ ਵਾਰ ਕੀਤਾ ਗਿਆ। ਜਦੋਂ ਫੋਨ ਸੁਣ ਕੇ ਮਿਰਤਕ ਨੂੰ ਛੁਡਾਉਣ ਲਈ 2 ਵਿਅਕਤੀ ਉੱਥੇ ਪਹੁੰਚੇ ਤਾਂ ਦੋਸ਼ੀ ਨੇ ਉਨ੍ਹਾਂ ਵਿੱਚੋਂ ਵੀ ਇੱਕ ਵਿਅਕਤੀ ਤੇ ਵਾਰ ਕਰ ਦਿੱਤਾ। ਜਿਸ ਕਰਕੇ ਉਹ ਵੀ ਹਸਪਤਾਲ ਵਿੱਚ ਭਰਤੀ ਹੈ। ਉਸ ਦੀ ਹਾਲਤ ਠੀਕ ਨਹੀਂ ਹੈ। ਮਿਰਤਕ ਦੇ ਪਰਿਵਾਰ ਵਾਲੇ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ਨੇ ਦੋਸ਼ੀ ਦੇ ਤਾਏ ਨੂੰ ਤਾਂ ਫੜ ਲਿਆ ਹੈ ਪਰ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਮਿਲੀ ਜਾਣਕਾਰੀ ਮੁਤਾਬਕ 21 ਤਰੀਕ ਨੂੰ 2 ਧਿਰਾਂ ਵਿਚਕਾਰ ਵਿਵਾਦ ਪੈਦਾ ਹੋਇਆ ਸੀ। ਜਿਸ ਤੋਂ ਬਾਅਦ ਦਵਿੰਦਰ ਸਿੰਘ ਅਤੇ ਤਰਨਜੀਤ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਅਗਲੇ ਦਿਨ ਦਵਿੰਦਰ ਸਿੰਘ ਅੱਖਾਂ ਮੀਟ ਗਿਆ।

ਪੁਲਿਸ ਨੇ 3 ਵਿਅਕਤੀਆਂ ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ ਅਤੇ ਸ਼ਮਸ਼ੇਰ ਸਿੰਘ ਬੱਗਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਆਪਸ ਵਿੱਚ ਪਤੀ ਪਤਨੀ ਹਨ। ਗੁਰਪ੍ਰੀਤ ਸਿੰਘ ਅਮਰੀਕਾ ਦਾ ਸਿਟੀਜਨ ਹੈ। ਪੁਲਿਸ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *