ਜਦੋਂ ਵੀ ਗੱਲ ਸਿਰੇ ਦੇ ਹਸਾਉਣ ਵਾਲੇ ਕਲਾਕਾਰਾਂ ਦੀ ਹੁੰਦੀ ਹੈ ਤਾਂ ਭਾਰਤੀ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਭਾਰਤੀ ਸਿੰਘ ਦੀ ਕਮੇਡੀ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ। ਆਪਣੀ ਕਲਾ ਨਾਲ ਭਾਰਤੀ ਸਿੰਘ ਨੇ ਹੁਣ ਤਕ ਆਪਣੇ ਲੱਖਾਂ ਫੈਨਜ਼ ਬਣਾ ਲਏ ਹਨ। ਜੇਕਰ ਭਾਰਤੀ ਦੇ ਸੋਸ਼ਲ ਮੀਡੀਆ ਖਾਤੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਭਾਰਤੀ ਦੇ ਇੰਸਟਾਗ੍ਰਾਮ ਤੇ 7.4 ਮਿਲੀਅਨ ਫਾਲੋਅਰਜ਼ ਹਨ। ਜਦਕਿ ਭਾਰਤੀ ਦੇ ਪਤੀ ਹਰਸ਼ ਦੇ 1.3 ਮਿਲੀਅਨ ਫਾਲੋਅਰਜ਼ ਹਨ।
ਭਾਰਤੀ ਅਤੇ ਹਰਸ਼ ਦਾ ਇੱਕ ਯੂਟਿਊਬ ਚੈੱਨਲ ਵੀ ਹੈ, ਜਿਸ ਨਾਲ 2.37 ਮਿਲੀਅਨ ਸਬਸਕ੍ਰਾਈਬਰ ਜੁੜੇ ਹੋਏ ਹਨ। ਆਪਣੇ ਸ਼ੋਸਲ ਮੀਡੀਆ ਰਹੀ ਭਾਰਤੀ ਆਪਣੇ ਫੈਨਜ਼ ਨੂੰ ਆਪਣੀ ਕਲਾ ਤੋਂ ਇਲਾਵਾ ਆਪਣੀ ਰੋਜ਼ਾਨਾ ਜ਼ਿੰਦਗੀ ਬਾਰੇ ਵੀ ਜਾਣਕਾਰੀ ਦਿੰਦੀ ਰਹਿੰਦੀ ਹੈ। ਟੀ ਵੀ ਉੱਤੇ ਸਭ ਨੂੰ ਹਸਾਉਣ ਵਾਲੀ ਭਾਰਤੀ ਆਪਣੀ ਅਸਲ ਜ਼ਿੰਦਗੀ ਵਿੱਚ ਕਿਹੋ ਜਿਹੀ ਹੈ, ਇਸ ਦਾ ਪਤਾ ਭਾਰਤੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਲਗਦਾ ਹੈ।
ਭਾਰਤੀ ਅਸਲ ਜਿੰਦਗੀ ਵਿਚ ਵੀ ਬੇਹੱਦ ਮਜਾਕੀਆ ਹੈ। ਭਾਰਤੀ ਅਤੇ ਹਰਸ਼ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਆਪਣੇ ਫ਼ੈਨਜ ਨਾਲ ਸ਼ੋਸਲ ਮੀਡੀਆ ਰਹੀ ਸਾਂਝਾ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਭਾਰਤੀ ਨੇ ਆਪਣੇ ਘਰ ਦੀ ਵੀਡੀਓ ਨੂੰ ਵੀ ਅਪਲੋਡ ਕੀਤਾ ਸੀ। ਭਾਰਤੀ ਦਾ ਘਰ ਕਿਸੇ ਰਾਜੇ ਦੇ ਮਹਿਲ ਤੋਂ ਘੱਟ ਨਹੀਂ। ਭਾਰਤੀ ਦੇ ਘਰ ਵਿਚ ਜਰੂਰੀ ਲੋੜ ਦੀਆਂ ਸਾਰੀਆਂ ਚੀਜਾਂ ਦਿਖਾਈ ਦਿੰਦੀਆਂ ਹਨ।
ਭਾਰਤੀ ਦੇ ਘਰ ਵਿਚ ਲਾਲ ਅਤੇ ਪੀਲੇ ਰੰਗ ਦੇ ਸੋਫੇ ਹਨ। ਸੋਫਿਆਂ ਦੇ ਬਿਲਕੁਲ ਸਾਹਮਣੇ ਇੱਕ ਵੱਡੀ ਟੀਵੀ ਸਕਰੀਨ ਹੈ। ਇਸ ਡਰਾਇੰਗ ਰੂਮ ਵਿਚ ਮਹਿੰਗੇ ਪਰਦੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਭਾਰਤੀ ਅਤੇ ਹਰਸ਼ ਨੇ ਆਪਣੇ ਇਸ ਘਰ ਵਿਚ ਐੱਪਲ ਦਾ ਕੰਮਪਿਊਟਰ ਵੀ ਰੱਖਿਆ ਹੋਇਆ ਹੈ।
ਇਨ੍ਹਾਂ ਦੇ ਘਰ ਵਿਚ ਸਭ ਤੋਂ ਆਕਰਸ਼ਕ ਦਿਖਾਈ ਦੇਣ ਵਾਲੀ ਚੀਜ਼ ਦੀਵਾਰ ਤੇ ਲੱਗੀਆਂ 4 ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਵਿਚ ਕਿਸੇ ਇਨਸਾਨ ਦੀ ਸ਼ਕਲ ਨਹੀਂ ਸਗੋਂ ਅੰਗਰੇਜ਼ੀ ਦੇ ਕੁਝ ਲਫਜ ਲਿਖੇ ਹੋਏ ਹਨ। ਪਹਿਲੀ ਫੋਟੋ ਗੁਲਾਬੀ ਰੰਗ ਵਿਚ ਕਾਲੇ ਰੰਗ ਨਾਲ ਉਮੀਦ ਲਿਖਿਆ ਗਿਆ ਹੈ। ਦੂਜੀ ਫੋਟੋ ਪੀਲੇ ਰੰਗ ਵਿਚ ਕਾਲੇ ਰੰਗ ਨਾਲ ਵਿਸ਼ਵਾਸ਼ ਲਿਖਿਆ ਗਿਆ ਹੈ। ਤੀਜੀ ਫੋਟੋ ਵਿਚ ਲਾਲ ਰੰਗ ਵਿਚ ਕਾਲੇ ਰੰਗ ਨਾਲ ਸੁਪਨੇ ਲਿਖਿਆ ਗਿਆ ਹੈ।
ਜਦਕਿ ਅਖੀਰਲੀ ਅਤੇ ਚੋਥੀ ਫੋਟੋ ਵਿਚ ਨੀਲੇ ਰੰਗ ਵਿਚ ਕਾਲੇ ਰੰਗ ਨਾਲ ਕੋਸ਼ਿਸ਼ ਲਿਖਿਆ ਗਿਆ ਹੈ। ਇਨ੍ਹਾਂ ਚਾਰੇ ਫੋਟੋਆਂ ਤੇ ਲਿਖੇ ਸਬਦ ਅਸਲ ਜਿੰਦਗੀ ਵਿਚ ਵੀ ਬਹੁਤ ਅਹਿਮ ਰੋਲ ਨਿਭਾਉਂਦੇ ਹਨ। ਇਸ ਤੋਂ ਇਲਾਵਾ ਭਾਰਤੀ ਦੇ ਘਰ ਵਿਚ ਇੱਕ ਬਾਰ ਵੀ ਦਿਖਾਈ ਦਿੰਦਾ ਹੈ ਅਤੇ ਇਸ ਵਿਚ ਕਈ ਬੋਤਲਾਂ ਵੀ ਰੱਖੀਆਂ ਗਈਆਂ ਹਨ।