ਅੱਜਕਲ੍ਹ ਮੀਡੀਆ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਦੀਆਂ ਤਸਵੀਰਾਂ ਖੂਬ ਨਜ਼ਰ ਆ ਰਹੀਆਂ ਹਨ। ਇਹ ਮੰਗਣੀ ਬੀਤੇ ਦਿਨੀਂ ਮੁਕੇਸ਼ ਅੰਬਾਨੀ ਦੇ ਗ੍ਰਹਿ ਵਿਖੇ ਮੁੰਬਈ ਵਿਚ ਹੋਈ। ਅਨੰਤ ਅੰਬਾਨੀ ਭਾਰਤ ਦੇ ਮਸ਼ਹੂਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੁੱਤਰ ਹਨ। ਜਦਕਿ ਰਾਧਿਕਾ ਮਰਚੈਂਟ ਦੇ ਪਿਤਾ ਵੀਰੇਨ ਮਰਚੈਂਟ ਵੀ ਇੱਕ ਉੱਘੇ ਕਾਰੋਬਾਰੀ ਹਨ।
ਅਨੰਤ ਅੰਬਾਨੀ ਦੀ ਮੰਗਣੀ ਵਿੱਚ ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ, ਮਾਂ ਨੀਤਾ ਅੰਬਾਨੀ, ਭੈਣ ਈਸ਼ਾ ਅੰਬਾਨੀ ਅਤੇ ਭਰਾ ਅਕਾਸ਼ ਅੰਬਾਨੀ ਦੇ ਨਾਲ ਨਾਲ ਹੋਰ ਵੀ ਕਈ ਕਲਾਕਾਰਾਂ ਅਤੇ ਰਾਜਨੀਤਿਕ ਵਿਅਕਤੀਆਂ ਨੂੰ ਦੇਖਿਆ ਗਿਆ। ਅਨੰਤ ਅੰਬਾਨੀ ਦਾ ਜਨਮ 10 ਅਪ੍ਰੈਲ 1995 ਨੂੰ ਮੁੰਬਈ ਵਿੱਚ ਹੋਇਆ। ਅਨੰਤ ਅੰਬਾਨੀ ਨੂੰ ਕ੍ਰਿਕਟ ਪ੍ਰੇਮੀ ਹੋਣ ਕਰਕੇ ਆਈ ਪੀ ਐੱਲ ਵਿੱਚ ਮੁੰਬਈ ਇੰਡੀਅਨ ਦੇ ਮੈਚ ਵਿੱਚ ਆਪਣੀ ਟੀਮ ਦੇ ਨਾਲ ਦੇਖਿਆ ਜਾ ਸਕਦਾ ਹੈ।
ਅਨੰਤ ਅੰਬਾਨੀ ਨੇ ਆਪਣੀ ਪੜ੍ਹਾਈ ਇੰਟਰਨੈਸ਼ਨਲ ਸਕੂਲ ਵਿੱਚ ਕੀਤੀ। ਉੱਚ ਸਿੱਖਿਆ ਰੋਡ ਆਈਲੈਂਡ ਵਿੱਚ ਬਰਾਊਨ ਯੂਨੀਵਰਸਿਟੀ ਅਮਰੀਕਾ ਤੋਂ ਕੀਤੀ। ਉਨ੍ਹਾਂ ਨੂੰ ਗੁਜਰਾਤੀ ਖਾਣਾ ਪਸੰਦ ਹੈ। ਜੇਕਰ ਅਨੰਤ ਅੰਬਾਨੀ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਇਸ ਜਾਇਦਾਦ ਦੀ ਕੀਮਤ 45 ਅਰਬ ਡਾਲਰ ਭਾਵ 3,44,000 ਹਜ਼ਾਰ ਕਰੋੜ ਰੁਪਏ ਦੇ ਬਰਾਬਰ ਹੈ। ਅਨੰਤ ਅੰਬਾਨੀ ਕੋਲ ਮਹਿੰਗੀ ਕੀਮਤ ਦੀ ਰੋਲਜ਼ ਰਾਇਸ ਹੈ।
ਜਿਸ ਦੀ ਸ਼ੁਰੂਆਤੀ ਕੀਮਤ 8.84 ਕਰੋੜ ਰੁਪਏ ਹੈ। ਦੂਜੇ ਪਾਸੇ ਰਾਧਿਕਾ ਮਰਚੈਂਟ ਦਾ ਜਨਮ ਗੁਜਰਾਤ ਦੇ ਕੱਛ ਵਿੱਚ ਹੋਇਆ ਹੈ। ਰਾਧਿਕਾ ਨੇ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਨਿਊਯਾਰਕ ਯੂਨੀਵਰਸਿਟੀ ਤੋਂ ਕੀਤੀ ਹੈ। ਜਿੱਥੇ ਰਾਧਿਕਾ ਮਰਚੈਂਟ ਦੇ ਪਿਤਾ ਵੀਰੇਨ ਮਰਚੈਂਟ ਲਗਭਗ 755 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉੱਥੇ ਹੀ ਰਾਧਿਕਾ ਮਰਚੈਂਟ ਕੋਲ 10 ਕਰੋੜ ਰੁਪਏ ਦੀ ਜਾਇਦਾਦ ਹੈ।