ਅੰਮ੍ਰਿਤਸਰ ਦੇ ਰਈਆ ਨਾਲ ਸਬੰਧਿਤ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਉਨ੍ਹਾਂ ਦਾ ਨੌਜਵਾਨ ਪੁੱਤਰ ਅਰਸ਼ਦੀਪ ਸਿੰਘ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ। ਅਰਸ਼ਦੀਪ ਸਿੰਘ ਦੀ ਉਮਰ ਸਿਰਫ 25 ਸਾਲ ਸੀ। ਉਹ 3 ਸਾਲ ਮਗਰੋਂ ਅਜੇ 10 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਸੀ। ਅਰਸ਼ਦੀਪ ਸਿੰਘ ਦੇ ਆਉਣ ਦੀ ਖੁਸ਼ੀ ਪਰਿਵਾਰ ਤੋਂ ਚੁੱਕੀ ਨਹੀਂ ਸੀ ਜਾ ਰਹੀ। ਸਾਰੇ ਜੀਅ ਆਪਸ ਵਿੱਚ ਰਾਤੀਂ ਗੱਲਾਂ ਬਾਤਾਂ ਕਰ ਕੇ ਸੁੱਤੇ ਸਨ।
ਸਵੇਰੇ ਤੜਕੇ 4 ਵਜੇ ਅਰਸ਼ਦੀਪ ਸਿੰਘ ਦੀ ਚੀ ਕ ਸੁਣਾਈ ਦਿੱਤੀ। ਪਰਿਵਾਰ ਦੇ ਜੀਅ ਦੌੜ ਕੇ ਉਸ ਕੋਲ ਪਹੁੰਚੇ। ਉਹ ਬੇ ਹੋ ਸ਼ ਹੋ ਗਿਆ ਸੀ। ਉਸ ਨੂੰ ਹ ਸ ਪ ਤਾ ਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਪਰਿਵਾਰ ਵਿੱਚ ਇੱਕ ਦਿਨ ਪਹਿਲਾਂ ਹਾਸਾ ਸੁਣਾਈ ਦੇ ਰਿਹਾ ਸੀ, ਉੱਥੇ ਮਾ ਤ ਮ ਛਾਅ ਗਿਆ। ਪਰਿਵਾਰ ਨੇ ਉਸ ਦਾ ਵਿਆਹ ਕਰਨਾ ਸੀ। ਕੋਈ ਨਹੀਂ ਸੀ ਜਾਣਦਾ ਕੀ ਹੋਣ ਵਾਲਾ ਹੈ? ਅਰਸ਼ਦੀਪ ਚੰਗੀ ਸਿਹਤ ਦਾ ਮਾਲਕ ਸੀ।
ਉਹ ਹਰ ਕਿਸਮ ਦੇ ਅਮਲ ਤੋਂ ਕੋਹਾਂ ਦੂਰ ਸੀ ਪਰ ਦਿਲ ਦੇ ਦੌ ਰੇ ਨੇ ਉਸ ਦੀ ਜਾਨ ਲੈ ਲਈ। ਉਸ ਨੂੰ ਸੁੱਤੇ ਪਏ ਹੀ ਦਿਲ ਦਾ ਦੌ ਰਾ ਪਿਆ ਅਤੇ ਇਹ ਭਾਣਾ ਵਰਤ ਗਿਆ। ਪਰਿਵਾਰ ਦੇ ਜੀਆਂ ਦੇ ਹੰ ਝੂ ਨਹੀਂ ਰੁਕ ਰਹੇ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਕਿਸਮਤ ਉਨ੍ਹਾਂ ਨੂੰ ਧੋ ਖਾ ਦੇ ਗਈ ਹੈ।