ਜਦੋਂ ਤੋਂ ਸੋਸ਼ਲ ਮੀਡੀਆ ਹੋੰਦ ਵਿੱਚ ਆਇਆ ਹੈ, ਉਦੋਂ ਤੋਂ ਤਾਂ ਕੋਈ ਵੀ ਗੱਲ ਲੁਕੀ ਛਿਪੀ ਨਹੀਂ ਰਹੀ। ਕੋਈ ਵੀ ਗੱਲ ਪਲਾਂ ਵਿੱਚ ਹੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਖਾਸ ਕਰਕੇ ਸੈਲੀਬ੍ਰਿਟੀਜ਼ ਤੇ ਤਾਂ ਸਭ ਦੀ ਨਜ਼ਰ ਰਹਿੰਦੀ ਹੈ। ਬੱਸ ਦੇਖਦੇ ਸਾਰ ਹੀ ਕੈਮਰੇ ਹਰਕਤ ਵਿੱਚ ਆ ਜਾਂਦੇ ਹਨ।
ਅਸੀਂ ਇਸ ਪੋਸਟ ਵਿਚ ਨਾਮੀ ਅਦਾਕਾਰਾ ਉਰਫੀ ਜਾਵੇਦ ਦੀ ਗੱਲ ਕਰ ਰਹੇ ਹਾਂ। ਉਰਫ਼ੀ ਨੂੰ ਅਕਸਰ ਹੀ ਅਸੀਂ ਸੁਰਖ਼ੀਆਂ ਵਿੱਚ ਦੇਖਦੇ ਰਹਿੰਦੇ ਹਾਂ। ਉਰਫੀ ਜਾਵੇਦ ਦੇ ਸੁਰਖ਼ੀਆਂ ਵਿੱਚ ਰਹਿਣ ਦਾ ਮੁੱਖ ਕਾਰਨ ਤਾਂ ਉਰਫ਼ੀ ਦੀ ਵਿਸ਼ੇਸ਼ ਡਰੈਸਿੰਗ ਸੈੰਸ ਹੁੰਦੀ ਹੈ। ਅਲੱਗ ਕਿਸਮ ਦੇ ਕੱਪੜੇ ਪਹਿਨਣਾ ਉਰਫ਼ੀ ਦਾ ਸ਼ੌਕ ਹੈ।
ਉਰਫ਼ੀ ਦੇ ਸੁਰਖ਼ੀਆਂ ਵਿੱਚ ਰਹਿਣ ਦਾ ਦੂਜਾ ਕਾਰਨ ਉਸ ਦਾ ਕਿਸੇ ਗੱਲ ਨੂੰ ਬਿਆਨ ਕਰਨ ਦਾ ਢੰਗ ਹੈ। ਉਰਫੀ ਜਾਵੇਦ ਆਪਣੀ ਗੱਲ ਨੂੰ ਬੇਬਾਕੀ ਨਾਲ ਆਖ ਦਿੰਦੀ ਹੈ। ਹਮੇਸ਼ਾ ਆਪਣੇ ਛੋਟੇ ਕੱਪੜਿਆਂ ਕਰਕੇ ਚਰਚਾ ਵਿਚ ਰਹਿਣ ਵਾਲੀ ਉਰਫ਼ੀ ਹੁਣ ਆਪਣੇ ਛੋਟੇ ਕੱਪੜਿਆਂ ਕਰਕੇ ਚਰਚਾ ਨਹੀਂ ਬਤੋਰ ਰਹੀ,
ਸਗੋਂ ਇਸ ਵਾਰ ਮਾਮਲਾ ਬਿਲਕੁਲ ਉਲਟ ਹੈ। ਉਰਫੀ ਜਾਵੇਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ। ਇਹ ਵੀਡੀਓ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ। ਜਿੱਥੇ ਉਰਫੀ ਜਾਵੇਦ ਮੱਥਾ ਟੇਕਣ ਲਈ ਆਈ ਹੈ। ਉਸ ਨੇ ਕਾਲੇ ਰੰਗ ਦਾ ਪੰਜਾਬੀ ਸਲਵਾਰ-ਕਮੀਜ਼ ਪਹਿਨਿਆ ਹੋਇਆ ਹੈ।
ਉਰਫ਼ੀ ਦਾ ਇਹੀ ਰੂਪ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਸ ਦੇ ਸਿਰ ਉੱਤੇ ਕਾਲੇ ਰੰਗ ਦੀ ਹੀ ਚੁੰਨੀ ਹੈ। ਮੱਥਾ ਟੇਕਣ ਜਾਣ ਤੋਂ ਪਹਿਲਾਂ ਉਸ ਦੇ ਇੱਕ ਹੱਥ ਵਿੱਚ ਜੋੜੇ ਅਤੇ ਦੂਜੇ ਵਿੱਚ ਮੋਬਾਈਲ ਫੜਿਆ ਦਿਖਾਈ ਦਿੰਦਾ ਹੈ। ਮੱਥਾ ਟੇਕਣ ਉਪਰੰਤ ਵਾਪਸ ਆਉਣ ਤੇ ਉਸ ਦੇ ਹੱਥ ਵਿੱਚ ਪ੍ਰਸ਼ਾਦ ਵਾਲਾ ਲਿਫਾਫਾ ਹੈ ਅਤੇ ਉਹ ਪ੍ਰਸ਼ਾਦ ਵੰਡਦੀ ਹੋਈ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਉਹ ਗੱਡੀ ਵਿੱਚ ਬੈਠ ਕੇ ਚਲੀ ਜਾਂਦੀ ਹੈ।
View this post on Instagram