ਘਰਵਾਲੇ ਨੇ ਚੁੱਕਿਆ ਕਮੇਡੀਅਨ ਭਾਰਤੀ ਤੇ ਹੱਥ

ਛੋਟੇ ਪਰਦੇ ਤੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟਪੋਟ ਕਰ ਦੇਣ ਵਾਲੀ ਕਮੇਡੀ ਅਦਾਕਾਰਾ ਭਾਰਤੀ ਸਿੰਘ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਹੈ। ਉਨ੍ਹਾਂ ਦ‍ਾ ਨਾਮ ਸੁਣਦੇ ਹੀ ਸਾਡੀਆਂ ਅੱਖਾਂ ਸਾਹਮਣੇ ਭਾਰਤੀ ਸਿੰਘ ਦਾ ਚਿਹਰਾ ਆ ਜਾਂਦਾ ਹੈ। ਭਾਰਤੀ ਸਿੰਘ ਨੂੰ ਟੀ ਵੀ ਸ਼ੋਅਜ਼ ਵਿੱਚ ਹਰ ਕੋਈ ਬੜੇ ਸ਼ੌਕ ਨਾਲ ਦੇਖਦਾ ਹੈ।

ਸੋਸ਼ਲ ਮੀਡੀਆ ਤੇ ਅੱਜਕੱਲ੍ਹ ਇਸ ਕਮੇਡੀ ਅਦਾਕਾਰਾ ਦੀ ਇੱਕ ਛੋਟੀ ਜਿਹੀ ਵੀਡੀਓ ਨੂੰ ਕਾਫੀ ਜ਼ਿਆਦਾ ਪ੍ਰਸਿੱਧੀ ਮਿਲ ਰਹੀ ਹੈ। ਇਸ ਵੀਡੀਓ ਵਿੱਚ 3 ਕਲਾਕਾਰ ਹਨ। ਵੀਡੀਓ ਵਿੱਚ ਭਾਰਤੀ ਸਿੰਘ ਨੂੰ ਇੱਕ ਗੈਰ ਮਰਦ ਨਾਲ ਰੋਮਾਂਟਿਕ ਮੂਡ ਵਿੱਚ ਦੇਖਿਆ ਜਾ ਸਕਦਾ ਹੈ। ਇਸ ਵਿਅਕਤੀ ਦ‍ਾ ਨਾਂ ਕਰਨਵੀਰ ਵੋਹਰਾ ਹੈ।

ਉਸੇ ਸਮੇਂ ਕਿਸੇ ਪਾਸੇ ਤੋਂ ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਦੀ ਐੰਟਰੀ ਹੁੰਦੀ ਹੈ। ਦੋਵਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਹਰਸ਼ ਲਿੰਬਾਚੀਆ ਦੇ ਤੇਵਰ ਤਿੱਖੇ ਹੋ ਜਾਂਦੇ ਹਨ। ਜਿਸ ਨੂੰ ਦੇਖਦੇ ਹੋਏ ਕਰਨਵੀਰ ਵੋਹਰਾ ਉੱਥੋਂ ਭੱਜਣਾ ਹੀ ਠੀਕ ਸਮਝਦਾ ਹੈ। ਭਾਰਤੀ ਸਿੰਘ ਵੱਲੋਂ ਆਪਣੇ ਪਤੀ ਨਾਲ ਪਿਆਰ ਦ‍ਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,

ਜਦਕਿ ਹਰਸ਼ ਲਿੰਬਾਚੀਆ ਵੱਲੋਂ ਭਾਰਤੀ ਸਿੰਘ ਤੇ ਹੱਥ ਚੁੱਕਿਆ ਜਾਂਦਾ ਹੈ। ਇੱਕ ਵਾਰ ਫਿਰ ਕਰਨਵੀਰ ਵੋਹਰਾ ਦਿਖਾਈ ਦਿੰਦੇ ਹਨ। ਤਿੰਨੇ ਹੀ ਆਪਸ ਵਿੱਚ ਉਲਝਦੇ ਹੋਏ ਨਜ਼ਰ ਆਉਂਦੇ ਹਨ। ਪਹਿਲਾਂ ਤਾਂ ਇਹ ਵੀਡੀਓ ਕੁਝ ਰਹੱਸ ਪੈਦਾ ਕਰਦੀ ਹੈ ਪਰ ਜਲਦੀ ਹੀ ਦਰਸ਼ਕ ਸਮਝ ਜਾਂਦੇ ਹਨ ਕਿ ਇਸ ਰੀਲ ਦਾ ਉਦੇਸ਼ ਸਿਰਫ ਉਨ੍ਹਾਂ ਨੂੰ ਹਸਾਉਣਾ ਹੈ।

ਭਾਰਤੀ ਸਿੰਘ ਮੂਲ ਰੂਪ ਵਿੱਚ ਪੰਜਾਬਣ ਹੈ। ਉਨ੍ਹਾਂ ਦਾ ਸਬੰਧ ਗੁਰੂ ਕੀ ਨਗਰੀ ਅੰਮਿ੍ਤਸਰ ਨਾਲ ਹੈ। ਲੰਬੇ ਸਮੇਂ ਤੋਂ ਉਹ ਕਮੇਡੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਰਸ਼ ਲਿੰਬਾਚੀਆ ਦਾ ਸਬੰਧ ਗੁਜਰਾਤ ਨਾਲ ਹੈ। ਇਨ੍ਹਾਂ ਦਾ 2013 ਵਿੱਚ ਭਾਰਤੀ ਸਿੰਘ ਨਾਲ ਵਿਆਹ ਹੋਇਆ ਸੀ। ਪਿਛਲੇ ਸਾਲ ਇਨ੍ਹਾਂ ਦੇ ਘਰ ਇੱਕ ਪੁੱਤਰ ਗੋਲਾ ਦਾ ਜਨਮ ਹੋਇਆ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆ ਚੁੱਕੀਆਂ ਹਨ। ਭਾਰਤੀ ਸਿੰਘ ਦੇ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿੱਚ ਪ੍ਰਸੰਸਕ ਹਨ। ਜੋ ਉਨ੍ਹਾਂ ਦੀਆਂ ਵੀਡੀਓਜ਼ ਦੀ ਉਡੀਕ ਕਰਦੇ ਰਹਿੰਦੇ ਹਨ।

 

View this post on Instagram

 

A post shared by Karnvir Bohra (@karanvirbohra)

Leave a Reply

Your email address will not be published. Required fields are marked *