ਬਸੰਤ ਪੰਚਮੀ ਦਾ ਤਿਓਹਾਰ ਨੇੜੇ ਆ ਰਿਹਾ ਹੈ। ਅਸਮਾਨ ਵੱਲ ਨਜ਼ਰ ਘੁਮਾਈ ਜਾਵੇ ਤਾਂ ਸਾਨੂੰ ਰੰਗ ਬਿਰੰਗੀਆਂ ਪਤੰਗਾਂ ਉਡਦੀਆਂ ਦਿਖਾਈ ਦਿੰਦੀਆਂ ਹਨ। ਕਈ ਵਾਰ ਤਾਂ ਇਹ ਪਤੰਗਾਂ ਕਿਸੇ ਦੀ ਜਾਨ ਲੈਣ ਦਾ ਕਾਰਨ ਵੀ ਬਣ ਜਾਂਦੀਆਂ ਹਨ। ਅਸੀਂ ਜਾਣਦੇ ਹਾਂ ਕਿ ਪਤੰਗ ਉਡਾਉਣ ਲਈ ਬੱਚੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਹਾਲਾਂਕਿ ਸਰਕਾਰ ਨੇ ਚਾਈਨਾ ਡੋਰ ਦੀ ਵਿਕਰੀ ਤੇ ਪਾ ਬੰ ਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਧ ੜੱ ਲੇ ਨਾਲ ਵਿਕਰੀ ਹੋ ਰਹੀ ਹੈ।
ਇਹ ਇੱਕ ਪਲਾਸਟਿਕ ਡੋਰ ਹੈ। ਜਦੋਂ ਇਹ ਡੋਰ ਕਿਧਰੇ ਝਾੜੀਆਂ ਵਿੱਚ ਜਾਂ ਦਰਖਤਾਂ ਦੀ ਵਿੱਚ ਫਸੀ ਹੁੰਦੀ ਹੈ ਤਾਂ ਇਸ ਦੀ ਲਪੇਟ ਵਿੱਚ ਆਉਣ ਕਾਰਨ ਦੁਪਹੀਆ ਵਾਹਨ ਚਾਲਕਾਂ ਨਾਲ ਹਾ ਦ ਸੇ ਵਾਪਰ ਜਾਂਦੇ ਹਨ। ਕਈ ਵਾਰ ਤਾਂ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਤੋਂ ਬਿਨਾਂ ਪੰਛੀ ਵੀ ਇਸ ਡੋਰ ਵਿੱਚ ਫਸ ਕੇ ਆਪਣੀ ਜਾਨ ਗੁਆ ਬਹਿੰਦੇ ਹਨ। ਜਗਰਾਓਂ ਦੇ ਪਿੰਡ ਕੋਠੇ ਪੂਨਾ ਦੇ 45 ਸਾਲਾ ਵਿਅਕਤੀ ਰਵੀਦੀਪ ਸਿੰਘ ਨੂੰ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹ ਸ ਪ ਤਾ ਲ ਲਿਜਾਣਾ ਪਿਆ।
ਰਵੀਦੀਪ ਸਿੰਘ ਦਾ ਰੈਸਟੋਰੈਂਟ ਹੈ। ਸਕੂਟਰ ਤੇ ਸਵਾਰ ਹੋ ਕੇ ਘਰ ਨੂੰ ਵਾਪਸ ਮੁੜਦੇ ਸਮੇਂ ਰਸਤੇ ਵਿੱਚ ਚਾਈਨਾ ਡੋਰ ਫਸੀ ਹੋਈ ਸੀ। ਜਦੋਂ ਉਸ ਦੇ ਮੱਥੇ ਨਾਲ ਰਗੜੀ ਗਈ। ਉਸ ਨੇ ਆਪਣੇ ਬਚਾਅ ਲਈ ਜਦੋਂ ਹੱਥ ਅੱਗੇ ਕੀਤੇ ਤਾਂ ਉਹ ਬੁ ਰੀ ਤਰ੍ਹਾਂ ਡੋਰ ਦੀ ਲਪੇਟ ਵਿੱਚ ਆ ਕੇ ਡਿੱਗ ਪਿਆ। ਇਹ ਘਟਨਾ ਪਿੰਡ ਅਖਾੜਾ ਨੇੜੇ ਵਾਪਰੀ ਦੱਸੀ ਜਾਂਦੀ ਹੈ। ਕੁਝ ਵਿਅਕਤੀਆਂ ਨੇ ਰਵੀਦੀਪ ਸਿੰਘ ਨੂੰ ਚੁੱਕ ਕੇ ਹ ਸ ਪ ਤਾ ਲ ਪਹੁੰਚਾਇਆ। ਜਿੱਥੇ ਉਸ ਦੇ ਮੱਥੇ ਤੇ 45 ਅਤੇ ਹੱਥਾਂ ਤੇ 11 ਟਾਂ ਕੇ ਭਾਵ ਕੁੱਲ 56 ਟਾਂ ਕੇ ਲਗਾਉਣੇ ਪਏ। ਗਲ ਵਿੱਚ ਮਫਲਰ ਪਾਇਆ ਹੋਣ ਕਾਰਨ ਗਰਦਨ ਦਾ ਬਚਾਅ ਹੋ ਗਿਆ।
ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਕਿ ਕੁਝ ਵਿਅਕਤੀ ਸਮਾਜ ਸੇਵਾ ਹਿੱਤ ਦੁਪਹੀਆ ਵਾਹਨਾਂ ਦੇ ਅਗਲੇ ਪਾਸੇ 2 ਐਂਗਲ ਲਗਾ ਰਹੇ ਸਨ ਤਾਂ ਕਿ ਰਸਤੇ ਵਿੱਚ ਚਾਈਨਾ ਡੋਰ ਆ ਜਾਣ ਤੇ ਕੋਈ ਨੁ ਕ ਸਾ ਨ ਨਾ ਹੋਵੇ। ਇਹ ਚੰਗਾ ਉਪਰਾਲਾ ਕਿਹਾ ਜਾ ਸਕਦਾ ਹੈ। ਦੂਜੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦਾ ਪਤਾ ਲਗਾ ਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਜਨਤਾ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਖ਼ੁਦ ਹੀ ਇਹ ਡੋਰ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।