ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚੋਂ ਪੰਜਾਬੀ ਨੌਜਵਾਨਾਂ ਸਬੰਧੀ ਨਾਂਹ ਪੱਖੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਮਾਤਾ ਪਿਤਾ ਤਾਂ ਵੱਡੀਆਂ ਵੱਡੀਆਂ ਰਕਮਾਂ ਖਰਚ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਪੜ੍ਹਨ ਭੇਜਦੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਹੋ ਸਕੇ। ਹਰ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਹਰ ਪੱਖੋਂ ਸੁਖੀ ਰਹਿਣ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਮਾਪੇ ਖੁਦ ਘੱਟ ਖਰਚਾ ਕਰਕੇ ਆਪਣੇ ਬੱਚਿਆਂ ਲਈ ਪੈਸੇ ਜੋੜਦੇ ਹਨ ਪਰ ਜਦੋਂ ਉਨ੍ਹਾਂ ਦੇ ਬੱਚਿਆਂ ਨਾਲ ਕੋਈ ਊਚ ਨੀਚ ਹੋ ਜਾਂਦੀ ਹੈ
ਤਾਂ ਉਨ੍ਹਾਂ ਤੋਂ ਜਰੀ ਨਹੀਂ ਜਾਂਦੀ। ਪਟਿਆਲਾ ਦੀ ਇੱਕ ਮਾਂ ਨੇ ਵੀ ਲੱਖਾਂ ਸੁਪਨੇ ਸਿਰਜਦੇ ਹੋਏ ਆਪਣੇ ਪੁੱਤਰ ਹਰਅਸ਼ੀਸ਼ ਸਿੰਘ ਨੂੰ ਕੈਨੇਡਾ ਦੇ ਬਰੈਂਪਟਨ ਵਿਖੇ ਪੜ੍ਹਾਈ ਕਰਨ ਲਈ ਭੇਜਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਹਰਅਸ਼ੀਸ਼ ਸਿੰਘ ਦਾ ਪਿਤਾ ਪਹਿਲਾਂ ਹੀ ਉਨ੍ਹਾਂ ਨੂੰ ਸਦੀਵੀ ਵਿ ਛੋ ੜਾ ਦੇ ਚੁੱਕਾ ਸੀ। ਮਾਂ ਲਈ ਆਪਣਾ ਇਕਲੌਤਾ ਪੁੱਤਰ ਹੀ ਸਭ ਕੁਝ ਸੀ। ਪੁੱਤਰ ਦੇ ਕੈਨੇਡਾ ਪਹੁੰਚਣ ਤੇ ਮਾਂ ਨੂੰ ਬੜੀ ਖੁਸ਼ੀ ਹੋਈ। ਪੁੱਤਰ ਨੇ ਮਾਂ ਨੂੰ ਵੀਡੀਓ ਕਾਲ ਕਰਕੇ ਆਪਣਾ ਕਮਰਾ ਵੀ ਦਿਖਾਇਆ।
ਮਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਪਰ ਇਹ ਖ਼ੁਸ਼ੀ ਬਹੁਤ ਥੋੜ੍ਹੇ ਸਮੇਂ ਲਈ ਸੀ। 2 ਦਿਨ ਬਾਅਦ ਹੀ ਹਰਅਸ਼ੀਸ਼ ਸਿੰਘ ਨੂੰ ਦਿਲ ਦਾ ਦੌ ਰਾ ਪਿਆ ਅਤੇ ਉਹ ਆਪਣੀ ਮਾਂ ਨੂੰ ਸਦਾ ਲਈ ਛੱਡ ਗਿਆ। ਮਾਂ ਦੀ ਦੁਨੀਆਂ ਹਨੇਰੀ ਹੋ ਗਈ। ਪੁੱਤਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪਟਿਆਲਾ ਲਿਆਂਦੀ ਗਈ। ਜਿੱਥੇ ਬਹੁਤ ਹੀ ਸੇਜਲ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਹਰਅਸ਼ੀਸ਼ ਸਿੰਘ ਨੂੰ ਸਿਹਰਾ ਸਜਾਇਆ ਗਿਆ। ਉਸ ਦੀ ਮਾਂ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਉਸ ਦਾ ਰੋ ਰੋ ਬੁਰਾ ਹਾਲ ਸੀ।
ਵੱਡੀ ਗਿਣਤੀ ਵਿੱਚ ਪਰਿਵਾਰ ਦੇ ਰਿਸ਼ਤੇਦਾਰ ਅਤੇ ਹ ਮ ਦ ਰ ਦ ਹਾਜ਼ਰ ਸਨ। ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਵੀ ਪਰਿਵਾਰ ਦਾ ਦ ਰ ਦ ਵੰਡਾਉਣ ਲਈ ਪਹੁੰਚੇ ਹੋਏ ਸਨ। ਅਸੀਂ ਦੇਖਦੇ ਹਾਂ ਕਿ ਸਾਡਾ ਨੌਜਵਾਨ ਤਬਕਾ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਲਗਾਤਾਰ ਵਿਦੇਸ਼ਾਂ ਨੂੰ ਜਾ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਮੁਲਕ ਵਿੱਚ ਹੀ ਵੱਧ ਤੋਂ ਵੱਧ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ ਤਾਂ ਕਿ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣਾ ਪਵੇ।