ਪੰਜਾਬ ਵਾਸੀ ਕਈ ਸਾਲਾਂ ਤੋਂ ਸੂਬੇ ਵਿੱਚ ਹੋ ਰਹੀ ਅਮਲ ਦੀ ਵਿਕਰੀ ਨੂੰ ਰੋਕਣ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ। ਅਮਲ ਦੇ ਦੈਂ ਤ ਨੇ ਕਿੰਨੇ ਹੀ ਨੌਜਵਾਨਾ ਦੀ ਜਾਨ ਲੈ ਲਈ ਹੈ। ਇਸ ਧੰ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਦੇ ਹੱਥ ਬਹੁਤ ਲੰਬੇ ਹਨ। ਇਸੇ ਕਰਕੇ ਹੀ ਚਾਹੁੰਦੇ ਹੋਏ ਵੀ ਸਰਕਾਰ ਅਤੇ ਪੁਲਿਸ ਇਸ ਮਾਮਲੇ ਵਿੱਚ ਕਾਮਯਾਬ ਨਹੀਂ ਹੋ ਰਹੀ। ਹੁਣ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਕੁਝ ਲੜਕੀਆਂ ਵੀ ਇਸ ਬੁ ਰੀ ਆਦਤ ਦਾ ਸ਼ਿਕਾਰ ਹੋ ਗਈਆਂ ਹਨ।
ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ। ਇਸ ਵੀਡੀਓ ਵਿੱਚ ਕੁਝ ਔਰਤਾਂ ਇੱਕ ਨੌਜਵਾਨ ਨੂੰ ਫੜਕੇ ਉਸ ਦੀ ਖਿੱ ਚ ਧੂ ਹ ਕਰ ਰਹੀਆਂ ਹਨ। ਇਸ ਲੜਕੇ ਤੇ ਦੋ ਸ਼ ਹੈ ਕਿ ਉਹ ਚਿੱਟਾ ਵੇਚਣ ਦਾ ਕੰਮ ਕਰਦਾ ਹੈ। ਇਹ ਜਾਣ ਕੇ ਹੋਰ ਵੀ ਹੈ ਰਾ ਨੀ ਹੁੰਦੀ ਹੈ ਕਿ ਇਹ ਨੌਜਵਾਨ ਇੱਕ ਲੜਕੀ ਨੂੰ ਇਹ ਸਮਾਨ ਦੇਣ ਆਇਆ ਸੀ। ਇਹ ਕਿਹਾ ਜਾ ਰਿਹਾ ਹੈ ਕਿ ਇਹ ਲੜਕੀ ਅਮਲ ਦੀ ਵਰਤੋਂ ਦੀ ਆਦੀ ਹੈ।
ਉਸ ਦੀ ਉਮਰ ਸਿਰਫ 19 ਸਾਲ ਹੈ। ਇਹ ਵੀਡੀਓ ਜਲਾਲਾਬਾਦ ਹਲਕੇ ਦੀ ਦੱਸੀ ਜਾ ਰਹੀ ਹੈ। ਜਿਸ ਮੁਲਕ ਦੇ ਨੌਜਵਾਨ ਤਬਕੇ ਦਾ ਇਹ ਹਾਲ ਹੋਵੇ, ਉਸ ਮੁਲਕ ਦਾ ਭਵਿੱਖ ਕੀ ਹੋਵੇਗਾ? ਸਾਨੂੰ ਚਾਹੀਦਾ ਹੈ ਕਿ ਅਸੀਂ ਨਿਰਾਪੁਰਾ ਸਰਕਾਰਾਂ ਤੇ ਹੀ ਟੇਕ ਨਾ ਰੱਖੀਏ ਸਗੋਂ ਖੁਦ ਵੀ ਜਾਗਰੂਕ ਹੋਈਏ ਅਤੇ ਇਸ ਕੋਹੜ ਨੂੰ ਦੂਰ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਵਾਨੀ ਮਾਣ ਸਕਣ।