ਪਤੀ ਪਤਨੀ ਵਿਚਕਾਰ ਪੈਦਾ ਹੋਈ ਸ਼ੱਕ ਦੀ ਦੀਵਾਰ ਕਈ ਵਾਰ ਘਰ ਨੂੰ ਉਜਾੜਨ ਦਾ ਕਾਰਨ ਬਣ ਜਾਂਦੀ ਹੈ। ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਭਾਈ ਮੰਝ ਸਿੰਘ ਰੋਡ, ਕਾਹਨੂੰਵਾਨ ਟੋਲ ਦੇ ਨੇੜਲੇ ਇਲਾਕੇ ਦਾ ਹੈ। ਜਿੱਥੇ ਹਰਪਾਲ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਗੁਰਜੀਤ ਕੌਰ ਦੇ ਸਿਰ ਵਿੱਚ ਕਿਸੇ ਭਾਰੀ ਚੀਜ਼ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਹੈ।
ਹਰਪਾਲ ਸਿੰਘ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਪਾਲ ਸਿੰਘ ਅਤੇ ਗੁਰਜੀਤ ਕੌਰ ਦੇ ਵਿਆਹ ਨੂੰ 15–16 ਸਾਲ ਬੀਤ ਚੁੱਕੇ ਹਨ। ਇਨ੍ਹਾਂ ਦੇ 2 ਬੱਚੇ ਹਨ। ਲਗਭਗ ਸਾਢੇ 3 ਸਾਲ ਤੋਂ ਇਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।
2 ਦਿਨ ਪਹਿਲਾਂ ਵੀ ਇਨ੍ਹਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ। ਮਿਰਤਕਾ ਦੇ ਪਿਤਾ ਨੇ ਇਨ੍ਹਾਂ ਦੀ ਸੁਲਾਹ ਕਰਵਾ ਦਿੱਤੀ ਸੀ ਪਰ ਅਗਲੇ ਦਿਨ ਫੇਰ ਮਾਮਲਾ ਉਲਝ ਗਿਆ। ਗੁਰਜੀਤ ਕੌਰ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸੀ ਪਰ ਹਰਪਾਲ ਸਿੰਘ ਉਸ ਨੂੰ ਜਾਣ ਨਹੀਂ ਸੀ ਦੇਣਾ ਚਾਹੁੰਦਾ। ਉਸ ਨੇ ਗੁਰਜੀਤ ਕੌਰ ਦੇ ਸਿਰ ਵਿੱਚ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ।
ਜਿਸ ਨਾਲ ਉਹ ਦਮ ਤੋੜ ਗਈ। ਪੁਲਿਸ ਵੱਲੋਂ ਮਿਰਤਕਾ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਰਪਾਲ ਸਿੰਘ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ