ਸੜਕਾਂ ਤੇ ਵਧਦੀ ਹੋਈ ਆਵਾਜਾਈ ਸੜਕ ਹਾਦਸਿਆਂ ਨੂੰ ਜਨਮ ਦਿੰਦੀ ਹੈ। ਹਾਲਤ ਇਹ ਬਣ ਚੁੱਕੀ ਹੈ ਕਿ ਸੜਕ ਪਾਰ ਕਰਨ ਲਈ ਕਈ ਕਈ ਮਿੰਟ ਰੁਕ ਕੇ ਉਡੀਕ ਕਰਨੀ ਪੈਂਦੀ ਹੈ। ਜ਼ਰਾ ਜਿੰਨੀ ਲਾਪਰਵਾਹੀ ਵੀ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਸਕੂਲੀ ਵਿਦਿਆਰਥਣ ਦੀ ਜਾਨ ਚਲੀ ਗਈ ਹੈ।
ਹਾਦਸਾ ਬਾਈਪਾਸ ਤੇ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਾਹਮਣੇ ਵਾਪਰਿਆ ਹੈ। ਲੜਕੀ ਬਾਰਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੀ ਪਛਾਣ ਪ੍ਰਦੀਪ ਕੌਰ ਪੁੱਤਰੀ ਸੁਖਚੈਨ ਸਿੰਘ ਵਜੋਂ ਹੋਈ ਹੈ। ਮਿਰਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪਰਦੀਪ ਕੌਰ ਉੱਚਾ ਪੁਲ ਉੱਤਰੀ ਸੀ। ਉਸ ਨੇ ਪਿੰਡ ਰਈਆ ਨੂੰ ਜਾਣਾ ਸੀ। ਉਸ ਸਮੇਂ ਇੱਕ ਟਰੱਕ ਸਰਵਿਸ ਲਾਈਨ ਤੋਂ ਚੜ੍ਹ ਰਿਹਾ ਸੀ।
ਲੜਕੀ ਟਰੱਕ ਦੇ ਪਿਛਲੇ ਟਾਇਰ ਹੇਠ ਆ ਗਈ। ਜਿਸ ਕਰਕੇ ਉਸ ਦੀ ਜਾਨ ਚਲੀ ਗਈ। ਪਤਾ ਲੱਗਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਪਰਦੀਪ ਕੌਰ ਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਗਏ। ਪੁਲਿਸ ਨੇ ਮਿਰਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮਿਰਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਗਈ।
ਪੁਲਿਸ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਰੋਜ਼ਾਨਾ ਅਜਿਹੇ ਕਿੰਨੇ ਹੀ ਹਾਦਸੇ ਵਾਪਰਦੇ ਹਨ। ਜਿਨ੍ਹਾਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਅੱਜ ਜ਼ਰੂਰਤ ਹੈ ਸਾਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਹੋਣ ਦੀ ਤਾਂ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ