DJ ਲਗਾਕੇ ਉਡਾ ਰਹੇ ਸੀ ਪਤੰਗ, ਪੁਲਿਸ ਨੇ ਮਿੰਟਾਂ ਚ ਪਵਾਤੀਆਂ ਭਾਜੜਾਂ

ਇੱਕ ਦਿਨ ਪਹਿਲਾਂ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਨੌਜਵਾਨ ਖੂਬ ਪਤੰਗ ਉਡਾਉਂਦੇ ਹਨ। ਉਹ ਇਸ ਦਿਨ ਨੱਚ ਟੱਪ ਕੇ ਮੌਜ਼ ਮਸਤੀ ਕਰਦੇ ਹਨ। ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਇਕੱਠੇ ਹੋ ਕੇ ਮਕਾਨ ਦੀ ਛੱਤ ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ। ਉਹ ਉੱਚੀ ਅਵਾਜ਼ ਵਿੱਚ ਡੀ ਜੇ ਤੇ ਗਾਣੇ ਲਗਾ ਕੇ ਹੁੱਲੜਬਾਜੀ ਅਤੇ ਅਵਾਜ਼ ਪ੍ਰਦੂਸ਼ਣ ਕਰਦੇ ਹਨ।

ਕਈ ਵਾਰ ਤਾਂ ਘਰਾਂ ਵਿੱਚ ਇੱਕ ਦੂਜੇ ਦੀ ਗੱਲ ਵੀ ਸੁਣਾਈ ਨਹੀਂ ਦਿੰਦੀ। ਇਸ ਦਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਨਾਂਹ ਪੱਖੀ ਅਸਰ ਪੈਂਦਾ ਹੈ। ਇਸ ਤੋਂ ਬਿਨਾਂ ਜਿਸ ਕਿਸੇ ਵਿਅਕਤੀ ਦੀ ਸਿਹਤ ਠੀਕ ਨਾ ਹੋਵੇ, ਉਹ ਵੀ ਇਸ ਉੱਚੀ ਅਵਾਜ਼ ਕਾਰਨ ਸਹਿਜ ਮਹਿਸੂਸ ਨਹੀਂ ਕਰਦਾ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਆਪਣੇ ਇਲਾਕੇ ਵਿੱਚ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਗਈ।

ਪੁਲਿਸ ਨੂੰ ਮਕਾਨਾਂ ਦੀਆਂ ਛੱਤਾਂ ਤੇ ਚੜ੍ਹ ਕੇ ਨੌਜਵਾਨਾਂ ਨੂੰ ਵਰਜਦੇ ਹੋਏ ਦੇਖਿਆ ਗਿਆ। ਜਿਹੜੇ ਨੌਜਵਾਨ ਉੱਚੀ ਅਵਾਜ਼ ਵਿੱਚ ਡੀ ਜੇ ਲਗਾ ਕੇ ਸ਼ੋਰ ਸ਼ਰਾਬਾ ਕਰ ਰਹੇ ਸਨ, ਪੁਲਿਸ ਉਨ੍ਹਾਂ ਦਾ ਡੀ ਜੇ ਦਾ ਸਮਾਨ ਚੁਕਵਾਉਂਦੀ ਹੋਈ ਵੀ ਦੇਖੀ ਗਈ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਪੁਲਿਸ ਨੇ ਸਪਸ਼ਟ ਸੰਕੇਤ ਦਿੱਤਾ ਕਿ ਜੇਕਰ ਕੋਈ ਡੀ ਜੇ ਲਗਾ ਕੇ ਹੁਲੜਬਾਜ਼ੀ ਕਰੇਗਾ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਤੰਗ ਉਡਾਉਣ ਤੋਂ ਕਿਸੇ ਨੂੰ ਨਹੀਂ ਰੋਕਿਆ ਜਾਵੇਗਾ। ਪੁਲਿਸ ਦੇ ਇਸ ਕਦਮ ਨਾਲ ਹੋਰਾਂ ਨੂੰ ਵੀ ਮੈਸੇਜ ਮਿਲ ਗਿਆ ਕਿ ਹੁਲੜਬਾਜ਼ੀ ਨਾ ਕੀਤੀ ਜਾਵੇ। ਪਤੰਗ ਉਡਾਉਣ ਵਾਲੇ ਬੱਚਿਆਂ ਨਾਲ ਕਈ ਵਾਰ ਹਾਦਸੇ ਵੀ ਵਾਪਰਦੇ ਹਨ। ਡੋਰ ਨਾਲੋਂ ਵੱਖ ਹੋਏ ਪਤੰਗ ਨੂੰ ਹਾਸਲ ਕਰਨ ਲਈ ਬੱਚੇ ਪਤੰਗ ਦੇ ਪਿੱਛੇ ਭੱਜਦੇ ਹਨ। ਉਨ੍ਹਾਂ ਦਾ ਧਿਆਨ ਤਾਂ ਪਤੰਗ ਵੱਲ ਹੀ ਰਹਿੰਦਾ ਹੈ। ਅਜਿਹੇ ਵਿੱਚ ਉਹ ਕਈ ਵਾਰ ਕਿਸੇ ਵਾਹਨ ਦੇ ਅੱਗੇ ਆ ਜਾਂਦੇ ਹਨ।

ਦੂਜੇ ਪਾਸੇ ਅੱਜਕਲ੍ਹ ਚਾਈਨਾ ਡੋਰ ਕਾਰਨ ਬਹੁਤ ਹਾਦਸੇ ਵਾਪਰ ਰਹੇ ਹਨ। ਦੁਪਹੀਆ ਵਾਹਨ ਚਾਲਕ ਇਸ ਦੀ ਲਪੇਟ ਵਿੱਚ ਆ ਕੇ ਨੁ ਕ ਸਾ ਨ ਕਰਵਾ ਬਹਿੰਦੇ ਹਨ। ਭਾਵੇਂ ਸਰਕਾਰ ਅਤੇ ਪੁਲਿਸ ਇਸ ਡੋਰ ਦੀ ਵਿਕਰੀ ਨੂੰ ਰੋਕਣ ਲਈ ਕੋਸ਼ਿਸ਼ ਕਰਦੀ ਹੈ ਪਰ ਫੇਰ ਵੀ ਇਸ ਦੀ ਵਿਕਰੀ ਰੁਕ ਨਹੀਂ ਰਹੀ। ਪੁਲਿਸ ਨੂੰ ਇਸ ਪਾਸੇ ਵੀ ਹੋਰ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *