ਬਚਪਨ ਇਨਸਾਨ ਦੀ ਜ਼ਿੰਦਗੀ ਦਾ ਉਹ ਕੀਮਤੀ ਸਮਾਂ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਬਚਪਨ ਵਿੱਚ ਹਰ ਇਨਸਾਨ ਬਾਦਸ਼ਾਹ ਹੁੰਦਾ ਹੈ। ਇਹ ਉਹ ਕੀਮਤੀ ਸਮਾਂ ਹੁੰਦਾ ਹੈ, ਜਿਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਕੋਈ ਫਰਜ਼ ਨਹੀਂ ਹੁੰਦਾ ਸਗੋਂ ਅਧਿਕਾਰ ਹੀ ਹੁੰਦੇ ਹਨ। ਲਾਪਰਵਾਹੀ ਵਾਲਾ ਜੀਵਨ ਹੁੰਦਾ ਹੈ।
ਮਾਤਾ ਪਿਤਾ ਤੋਂ ਕੁਝ ਵੀ ਧੱਕੇ ਨਾਲ ਹਾਸਲ ਕਰਨ ਦਾ ਹੱਕ ਹੁੰਦਾ ਹੈ। ਇਨਸਾਨ ਦੀ ਸਾਰੀ ਉਮਰ ਇੱਕ ਹੀ ਹਸਰਤ ਰਹਿੰਦੀ ਹੈ, ਕਾਸ਼ ਉਸ ਨੂੰ ਉਸ ਦਾ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਅਮੀਰੀ ਗਰੀਬੀ ਕੋਈ ਖ਼ਾਸ ਮਾਅਨੇ ਨਹੀਂ ਰੱਖਦੀ ਕਿਉਂਕਿ ਬਚਪਨ ਆਪਣੇ ਆਪ ਵਿੱਚ ਬਾਦਸ਼ਾਹਤ ਹੁੰਦਾ ਹੈ।
ਜਿਹੜੀ ਖੁਸ਼ੀ ਆਮ ਜੀਵਨ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕੇ ਵੀ ਹਾਸਲ ਨਹੀਂ ਹੁੰਦੀ, ਬਚਪਨ ਵਿੱਚ ਉਹ ਖੁਸ਼ੀ ਕਿਸੇ ਮਾਮੂਲੀ ਜਿਹੇ ਖਿਡਾਉਣੇ ਨਾਲ ਹਾਸਲ ਹੋ ਜਾਂਦੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦਿਖਾਈ ਦੇ ਰਹੀ ਹੈ। ਜਿਸ ਵਿੱਚ ਕੁਝ ਬੱਚੇ ਗਰਾਉਂਡ ਵਿੱਚ ਫੁਟਬਾਲ ਨਾਲ ਖੇਡ ਰਹੇ ਹਨ।
ਇਨ੍ਹਾਂ ਵਿੱਚੋਂ ਇੱਕ ਬੱਚੇ ਨੇ ਆਪਣੇ ਨਾਪ ਦੇ ਮੁਕਾਬਲੇ ਵੱਡਾ ਪਜਾਮਾ ਪਹਿਨਿਆਂ ਹੋਇਆ ਹੈ। ਜਦੋਂ ਉਹ ਫੁਟਬਾਲ ਨੂੰ ਕਿੱਕ ਕਰਦਾ ਹੈ ਤਾਂ ਲੱਕ ਤੋਂ ਖੁੱਲ੍ਹਾ ਉਸ ਦਾ ਪਜਾਮਾ ਡਿੱਗਣ ਲੱਗਦਾ ਹੈ। ਜਿਸ ਨੂੰ ਉਹ ਤੁਰੰਤ ਆਪਣੇ ਹੱਥਾਂ ਨਾਲ ਫੜ ਲੈਂਦਾ ਹੈ ਅਤੇ ਡਿੱਗਣ ਨਹੀਂ ਦਿੰਦਾ ਪਰ ਇਹ ਬੱਚਾ ਪਜਾਮੇ ਦੇ ਡਿੱਗਣ ਵੱਲੋਂ ਬੇਖ਼ਬਰ ਹੈ।
ਉਸ ਨੂੰ ਫੁਟਬਾਲ ਖੇਡਣ ਵਿੱਚ ਅਥਾਹ ਖੁਸ਼ੀ ਮਿਲ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਨੂੰ ਆਪਣਾ ਬਚਪਨ ਯਾਦ ਆਉਂਦਾ ਹੋਵੇਗਾ। ਕਿੰਨਾ ਚੰਗਾ ਸਮਾਂ ਸੀ ਉਹ। ਜੋ ਇੱਕ ਸੁਪਨੇ ਵਾਂਗ ਬੀਤ ਗਿਆ। ਕਾਸ਼ ਇਨਸਾਨ ਦੇ ਬੀਤ ਚੁੱਕੇ ਬਚਪਨ ਨੂੰ ਵਾਪਸ ਲਿਆਂਦਾ ਜਾ ਸਕੇ ਪਰ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਹੇਠਾਂ ਦੇਖੋ ਇਸ ਆਰਟੀਕਲ ਨਾਲ ਜੁੜੀ ਵੀਡੀਓ