ਅੱਜਕੱਲ੍ਹ ਤਾਂ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਰਿਹਾ। ਪਤਾ ਨਹੀਂ ਕਦੋਂ ਕੋਈ ਘਰ ਵਿੱਚ ਹੂੰਝਾ ਫੇਰ ਜਾਵੇ। ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਦਾ ਸਮਾਨ ਖਰੀਦਣਾ ਵੀ ਕੋਈ ਸੌਖਾ ਕੰਮ ਨਹੀਂ ਹੈ। ਜੇਕਰ ਕੋਈ ਮੰਦੀ ਘਟਨਾ ਵਾਪਰ ਹੀ ਜਾਵੇ ਤਾਂ ਇਨਸਾਫ਼ ਲਈ ਇਨਸਾਨ ਕਿਹੜਾ ਦਰਵਾਜ਼ਾ ਖੜਕਾਵੇ? ਹਾਲਾਂਕਿ ਪੁਲਿਸ ਜਨਤਾ ਦੀ ਸੇਵਾ ਲਈ ਹੈ ਪਰ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਤੇ ਇੱਕ ਵਿਅਕਤੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾ ਰਿਹਾ ਹੈ।
ਇਸ ਵਿਅਕਤੀ ਦੀ ਗੈ ਰ ਹਾਜ਼ਰੀ ਵਿੱਚ ਕਿਸੇ ਨੇ ਉਸ ਦੇ ਘਰ ਦਾ ਸਮਾਨ ਚੁੱਕ ਲਿਆ ਹੈ। ਇਸ ਵਿਅਕਤੀ ਨੇ ਥਾਣੇ ਦੇ ਰਸਤੇ ਅੱਗੇ ਧਰਨਾ ਲਗਾ ਕੇ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਆਪਣੀ ਜਾਨ ਦੇਣ ਦੀ ਧ ਮ ਕੀ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਨੂੰ ਇਨਸਾਫ਼ ਦਾ ਭਰੋਸਾ ਦਿਵਾਉੰਦੇ ਹੋਏ ਸਮਝਾ ਬੁਝਾ ਕੇ ਘਰ ਭੇਜ ਦਿੱਤਾ। ਜਾਣਕਾਰੀ ਮਿਲੀ ਹੈ ਕਿ 10 ਜਨਵਰੀ ਨੂੰ ਇਹ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿਧਰੇ ਬਾਹਰ ਗਿਆ ਸੀ।
ਜਦੋਂ ਪਰਿਵਾਰ ਦੇ ਜੀਅ 13 ਜਨਵਰੀ ਨੂੰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਕੋਈ ਵਿਅਕਤੀ ਉਨ੍ਹਾ ਦੀ ਨਵੀਂ ਐਕਟਿਵਾ, ਵਾਸ਼ਿੰਗ ਮਸ਼ੀਨ, ਗੈਸ ਚੁੱਲ੍ਹਾ, ਇਨਵਰਟਰ, ਏ ਸੀ ਅਤੇ ਹੋਰ ਘਰ ਦਾ ਕੀਮਤੀ ਸਮਾਨ ਚੁੱਕ ਕੇ ਲੈ ਗਏ। ਇਨ੍ਹਾਂ ਮੁਤਾਬਕ ਇਨ੍ਹਾਂ ਦਾ 4 ਲੱਖ ਰੁਪਏ ਦੇ ਲਗਭਗ ਨੁਕਸਾਨ ਹੋ ਗਿਆ। ਕੰਧ ਟੱਪ ਕੇ ਕੋਈ ਘਰ ਅੰਦਰ ਵੜਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ।
ਇਸ ਵਿਅਕਤੀ ਦਾ ਦੋਸ਼ ਹੈ ਕਿ ਉਸ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਪਰ 15-16 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹਾਲਾਂਕਿ ਉਸ ਨੇ ਕਿਸੇ ਵਿਅਕਤੀ ਦਾ ਪੁਲਿਸ ਕੋਲ ਨਾਮ ਵੀ ਲਿਖਵਾਇਆ ਹੈ ਅਤੇ ਉਹ ਵਿਅਕਤੀ ਥਾਣੇ ਦੇ ਅੱਗਿਓਂ ਲੰਘਦਾ ਵੀ ਹੈ ਪਰ ਫੇਰ ਵੀ ਪੁਲਿਸ ਉਸ ਨੂੰ ਨਹੀਂ ਫੜਦੀ। ਜ਼ਿਲ੍ਹਾ ਪੁਲਿਸ ਮੁਖੀ ਅਤੇ ਥਾਣਾ ਮੁਖੀ ਉਸ ਦੀ ਬੇਨਤੀ ਨਹੀਂ ਸੁਣਦੇ।
ਇਸ ਤੋਂ ਬਾਅਦ ਇਸ ਵਿਅਕਤੀ ਨੇ ਧਰਨਾ ਲਗਾ ਦਿੱਤਾ। ਇਸ ਵਿਅਕਤੀ ਨੂੰ ਪੁਲਿਸ ਨੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਇਸ ਵਿਅਕਤੀ ਨੇ ਪੁਲਿਸ ਤੇ ਲਾਰੇ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਸਪਸ਼ਟ ਕੀਤਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਜਿਸ ਦੀ ਜ਼ਿੰਮੇਵਾਰੀ ਏ ਐੱਸ ਆਈ ਦੀ ਹੋਵੇਗੀ।