ਧੀ ਦੇ ਵਿਆਹ ਚ ਮਾਂ ਪਿਓ ਨੇ ਸੁੱਟੇ ਸੋਨੇ ਦੇ ਸਿੱਕੇ, ਪਕੌੜਿਆਂ ਦੀਆਂ ਪਲੇਟਾਂ ਛੱਡ ਸਿੱਕੇ ਲੁੱਟਣ ਲੱਗੇ ਬਰਾਤੀ

ਇਸ ਦੁਨੀਆਂ ਵਿੱਚ ਆਰਥਿਕ ਨਾ-ਬਰਾਬਰੀ ਤਾਂ ਹਰ ਮੁਲਕ ਵਿੱਚ ਹੈ। ਭਾਵੇਂ ਕਈ ਵਿਕਾਸਸ਼ੀਲ ਮੁਲਕਾਂ ਵਿੱਚ ਵੀ ਹਾਲਾਤ ਠੀਕ ਨਹੀ ਹਨ ਪਰ ਜੋ ਸਥਿਤੀ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹੈ, ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ।

ਇੱਥੋਂ ਦੇ ਆਰਥਿਕ ਪਾੜੇ ਦੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਹੀ ਰਹਿੰਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਸਥਿਤ ਕਿਸੇ ਵਿਆਹ ਦਾ ਦ੍ਰਿਸ਼ ਹੈ।

ਜਿੱਥੇ ਵਿਆਹ ਵਿੱਚ ਸੋਨੇ ਦੇ ਸਿੱਕੇ ਲੁ ਟਾ ਏ ਜਾ ਰਹੇ ਹਨ। ਵਿਆਹ ਵਿੱਚ ਡਾਂਸ ਕਰਦੇ ਵਕਤ ਸੋਨੇ ਦੇ ਸਿੱਕੇ ਸੁੱਟੇ ਜਾਣ ਦੇ ਇਸ ਦ੍ਰਿਸ਼ ਨੂੰ ਹਰ ਕੋਈ ਬੜੇ ਧਿਆਨ ਨਾਲ ਦੇਖਦਾ ਹੈ। ਅਸੀਂ ਜਾਣਦੇ ਹਾਂ ਕਿ ਵਿਆਹ ਸ਼ਾਦੀਆਂ ਮੌਕੇ ਹਰ ਕੋਈ ਆਪਣੇ ਵਿੱਤ ਮੁਤਾਬਕ ਖੁਸ਼ੀ ਮਨਾਉਂਦਾ ਹੈ।

ਅਜਿਹੇ ਖੁਸ਼ੀ ਦੇ ਮੌਕੇ ਜਿੱਥੇ ਮਹਿਮਾਨਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਹੈ, ਉੱਥੇ ਹੀ ਗਰੀਬ ਲੋਕਾਂ ਨੂੰ ਦਾਨ ਦੇ ਕੇ ਖੁਸ਼ ਕੀਤਾ ਜਾਂਦਾ ਹੈ। ਇਹ ਦਾਨ ਪੈਸੇ ਦੇ ਰੂਪ ਵਿੱਚ ਵੀ ਹੋ ਸਕਦਾ ਹੈ, ਕਿਸੇ ਵਸਤੂ ਦੇ ਰੂਪ ਵਿੱਚ ਵੀ ਹੋ ਸਕਦਾ ਹੈ।

ਵਿਆਹ ਸ਼ਾਦੀਆਂ ਸਮੇਂ ਨੱਚਦੇ ਹੋਏ ਨੋਟ ਸੁੱਟਣ ਦੀਆਂ ਵੀਡੀਓਜ਼ ਤਾਂ ਅਸੀਂ ਦੇਖਦੇ ਹੀ ਰਹਿੰਦੇ ਹਾਂ ਪਰ ਸੋਨੇ ਦੇ ਸਿੱਕਿਆਂ ਵਾਲੀ ਘਾਟ ਇਸ ਵੀਡੀਓ ਨੇ ਪੂਰੀ ਕਰ ਦਿੱਤੀ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਅੱਜ ਦੇ ਮਹਿੰਗਾਈ ਦੇ ਯੁਗ ਵਿੱਚ ਕਈ ਲੋਕ ਤਾਂ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ ਪਰ ਕੁਝ ਲੋਕਾਂ ਦੀ ਆਰਥਿਕ ਸਥਿਤੀ ਨੂੰ ਇਹ ਵੀਡੀਓ ਬਿਆਨ ਕਰਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ

Leave a Reply

Your email address will not be published. Required fields are marked *