ਕਪੂਰਥਲਾ ਦੇ ਸੀ ਆਈ ਏ ਸਟਾਫ ਦੇ ਸਿਪਾਹੀ ਪਰਮਿੰਦਰ ਸਿੰਘ ਦੀ ਜਾਨ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਖ਼ਬਰ ਲਿਖਣ ਤੱਕ ਮਿਰਤਕ ਦੇ ਪਰਿਵਾਰ ਨੇ ਮਿਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਜਿੰਨੀ ਦੇਰ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਪੁਲਿਸ ਨਹੀਂ ਫੜਦੀ, ਉਨੀ ਦੇਰ ਉਹ ਮਿਰਤਕ ਦੇਹ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਨੂੰ 2 ਦਿਨ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਲਗਾਇਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਕਈ ਮਹੀਨੇ ਪਹਿਲਾਂ ਪਰਮਿੰਦਰ ਸਿੰਘ ਦੀ ਕੁਝ ਵਿਅਕਤੀਆਂ ਨਾਲ ਗੱਡੀ ਓਵਰਟੇਕਿੰਗ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ। ਇਹ ਘਟਨਾ ਕਪੂਰਥਲਾ ਫਾਟਕ ਨੇੜੇ ਵਾਪਰੀ ਸੀ। ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਅੱਗੇ ਜਾ ਕੇ ਪਰਮਿੰਦਰ ਸਿੰਘ ਨੂੰ ਘੇਰ ਲਿਆ। 13 ਵਿਅਕਤੀਆਂ ਤੇ ਪਰਮਿੰਦਰ ਸਿੰਘ ਦੀ ਖਿੱਚ ਧੂਹ ਕਰਨ ਦੇ ਦੋਸ਼ ਲੱਗੇ ਸਨ। ਪਰਮਿੰਦਰ ਸਿੰਘ ਦੇ ਸਿਰ ਵਿੱਚ ਸੱ-ਟਾਂ ਲਗਾਏ ਜਾਣ ਕਾਰਨ ਉਹ ਕੌਮਾਂ ਵਿੱਚ ਚਲਾ ਗਿਆ ਸੀ। ਉਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਪਰਮਿੰਦਰ ਸਿੰਘ ਪਿੰਡ ਧੱਦਲਾਂ ਦਾ ਰਹਿਣ ਵਾਲਾ ਸੀ। ਅਖੀਰ ਪਰਮਿੰਦਰ ਸਿੰਘ ਅੱਖਾਂ ਮੀਟ ਗਿਆ। ਹੁਣ ਮਿਰਤਕ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ 13 ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਇਨ੍ਹਾਂ ਵਿੱਚੋਂ 6 ਨੂੰ ਕਾਬੂ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪਰਮਿੰਦਰ ਸਿੰਘ ਦਾ ਪਿਤਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਪਰਮਿੰਦਰ ਸਿੰਘ ਦੀ ਮਾਂ ਨੇ ਹੀ ਉਸ ਨੂੰ ਪਾਲਿਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ