ਬਸੰਤ ਪੰਚਮੀ ਦੇ ਤਿਉਹਾਰ ਵਾਲੇ ਦਿਨ ਖੰਨਾ ਪੁਲਿਸ ਖੂਬ ਚੁਸਤੀ ਫੁਰਤੀ ਵਿੱਚ ਦਿਖਾਈ ਦਿੱਤੀ। ਪੁਲਿਸ ਨੇ ਪਹਿਲਾਂ ਹੀ ਪਤੰਗ ਉਡਾਉਣ ਵਾਲਿਆਂ ਨੂੰ ਚੌਕਸ ਕਰ ਦਿੱਤਾ ਸੀ ਕਿ ਹੁਲੜਬਾਜ਼ੀ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਚੱਲਦੇ ਪੁਲਿਸ ਦੀਆਂ ਕਈ ਟੀਮਾਂ ਸਵੇਰ ਤੋਂ ਹੀ ਸ਼ਹਿਰ ਵਿੱਚ ਘੁੰਮ ਫਿਰ ਕੇ ਨਜ਼ਰ ਰੱਖ ਰਹੀਆਂ ਸਨ। ਕ੍ਰਿਸ਼ਨਾ ਨਗਰ ਵਿੱਚ ਪੁਲਿਸ ਨੂੰ ਅਜਿਹੇ ਨੌਜਵਾਨਾਂ ਬਾਰੇ ਪਤਾ ਲੱਗਾ, ਜੋ ਉੱਚੀ ਅਵਾਜ਼ ਵਿੱਚ ਡੀ ਜੇ ਲਗਾ ਕੇ ਨੱਚ ਰਹੇ ਸਨ।
ਪੁਲਿਸ ਨੂੰ ਚਾਈਨਾ ਡੋਰ ਵੀ ਬਰਾਮਦ ਹੋਈ ਹਾਲਾਂਕਿ ਸਭ ਜਾਣਦੇ ਹਨ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਤੇ ਪਾਬੰਦੀ ਲੱਗੀ ਹੋਈ ਹੈ ਪਰ ਫੇਰ ਵੀ ਦੁਕਾਨਦਾਰ ਲੁਕਵੇਂ ਢੰਗ ਨਾਲ ਇਸ ਦੀ ਵਿਕਰੀ ਕਰਦੇ ਰਹਿੰਦੇ ਹਨ ਅਤੇ ਖਰੀਦਣ ਵਾਲੇ ਵੀ ਖਰੀਦਣ ਤੋਂ ਨਹੀਂ ਟਲਦੇ। ਪੁਲਿਸ ਦੀ ਨਜ਼ਰ ਵਿੱਚ ਅਜਿਹਾ ਮਾਮਲਾ ਵੀ ਆਇਆ, ਜਿੱਥੇ ਵਿਅਕਤੀ ਪਤੰਗ ਉਡਾਉਣ ਦੇ ਨਾਲ ਨਾਲ ਹੁੱ-ਕਾ ਵੀ ਪੀ ਰਹੇ ਸਨ।
ਜਿਸ ਪਾਸੇ ਤੋਂ ਵੀ ਪੁਲਿਸ ਨੂੰ ਗਾਣੇ ਲੱਗੇ ਹੋਣ ਦੀ ਅਵਾਜ਼ ਸੁਣਾਈ ਦਿੰਦੀ ਸੀ, ਪੁਲਿਸ ਉਸੇ ਪਾਸੇ ਦੌੜਦੀ ਸੀ। ਕਈ ਨੌਜਵਾਨਾਂ ਨੇ ਗਲੀਆਂ ਵਿੱਚ ਡੀ ਜੇ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਬਿਨਾਂ ਆਗਿਆ ਲਏ ਡੀ ਜੇ ਚਲਾਉਣ ਦੀ ਮਨਾਹੀ ਹੈ। ਪੁਲਿਸ ਕਰਮਚਾਰੀ ਸਿਵਲ ਵਰਦੀ ਵਿੱਚ ਸ਼ਹਿਰ ਵਿੱਚ ਚੱਕਰ ਲਗਾਉਂਦੇ ਰਹੇ। ਪੁਲਿਸ ਨੂੰ ਦੇਖ ਕੇ ਹੁਲੜਬਾਜ਼ ਨੌਜਵਾਨਾਂ ਨੂੰ ਭਾਜੜਾਂ ਪੈ ਗਈਆਂ।
ਜਿੱਧਰ ਕਿਸੇ ਨੂੰ ਰਸਤਾ ਦਿਖਾਈ ਦਿੱਤਾ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਈ ਸਪੀਕਰ ਅਤੇ ਡੀ ਜੇ ਕਬਜ਼ੇ ਵਿੱਚ ਲੈ ਲਏ। ਇਸ ਤਰ੍ਹਾਂ ਸ਼ੋਰ ਸ਼ਰਾਬਾ ਕਰਨ ਵਾਲਿਆਂ ਤੇ ਕਾਰਵਾਈ ਕਾਰਵਾਈ ਕਰਕੇ ਪੁਲਿਸ ਨੇ ਇੱਕ ਚੰਗਾ ਸੰਦੇਸ਼ ਦਿੱਤਾ ਹੈ। ਅਸੀਂ ਦੇਖਦੇ ਹਾਂ ਕਿ ਕਈ ਵਾਰ ਹੋਲੀ ਦੇ ਦਿਨ ਵੀ ਕੁਝ ਸ਼ਰਾਰਤੀ ਵਿਅਕਤੀ ਅਜਿਹੀਆਂ ਹਰਕਤਾਂ ਕਰਦੇ ਹਨ।
ਸਾਰੇ ਹੀ ਤਿਉਹਾਰ ਸਾਨੂੰ ਆਪਸ ਵਿੱਚ ਮਿਲ ਬੈਠਣ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਸਾਨੂੰ ਸਾਰੇ ਹੀ ਤਿਉਹਾਰ ਮਨਾਉਂਦੇ ਸਮੇਂ ਦੂਸਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਫਜ਼ੂਲ ਦੀ ਸ਼ੋਸ਼ੇਬਾਜ਼ੀ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹੋ ਹੀ ਇਨ੍ਹਾਂ ਤਿਓਹਾਰਾਂ ਨੂੰ ਮਨਾਉਣ ਦਾ ਉਦੇਸ਼ ਹੈ।