ਜਦੋਂ ਤੋਂ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਹੈ, ਹਰ ਕੋਈ ਇਸ ਦਾ ਦੀਵਾਨਾ ਹੋਇਆ ਫਿਰਦਾ ਹੈ। ਸੋਸ਼ਲ ਮੀਡੀਆ ਜਨਤਾ ਨੂੰ ਇੱਕ ਅਜਿਹਾ ਪਲੇਟਫਾਰਮ ਮਿਲਿਆ ਹੈ, ਜਿਸ ਰਾਹੀਂ ਹਰ ਕੋਈ ਆਪਣੀ ਗੱਲ ਜਨਤਾ ਤੱਕ ਪਹੁੰਚਾ ਸਕਦਾ ਹੈ। ਇਸ ਮੰਚ ਨੇ ਕਈਆਂ ਨੂੰ ਪ੍ਰਸਿੱਧੀ ਬਖਸ਼ੀ ਹੈ। ਭਾਵੇਂ ਇਹ ਕਿਸੇ ਵੀ ਰੂਪ ਵਿੱਚ ਹੋਵੇ। ਚੀਮਾ ਅਤੇ ਨੀਟੂ ਸ਼ਟਰਾਂ ਵਾਲੇ ਨੂੰ ਹਰ ਕੋਈ ਜਾਣਨ ਲੱਗਾ ਹੈ। ਹਰ ਕੋਈ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦਾ ਹੈ। ਕਈ ਤਾਂ ਬਾਅਦ ਵਿੱਚ ਆਪਣੀਆਂ
ਇਨ੍ਹਾਂ ਰੀਲਾਂ ਕਾਰਨ ਚੱਕਰ ਵਿੱਚ ਪੈ ਜਾਂਦੇ ਹਨ। ਸੋਸ਼ਲ ਮੀਡੀਆ ਤੇ ਇੱਕ ਅਜਿਹੀ ਹੀ ਰੀਲ ਦੇਖਣ ਨੂੰ ਮਿਲ ਰਹੀ ਹੈ। ਇੱਕ ਪੁਲਿਸ ਅਧਿਕਾਰੀ ਦੀ ਪਤਨੀ ਨੇ ਸੋਸ਼ਲ ਮੀਡੀਆ ਤੇ ਰੀਲ ਵਾਇਰਲ ਕਰਕੇ ਆਪਣੇ ਪਤੀ ਨੂੰ ਚੱਕਰ ਵਿੱਚ ਨਾ ਦਿੱਤਾ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸੀਵਾਨ ਦੇ ਇੱਕ ਥਾਣੇ ਨਾਲ ਸਬੰਧਤ ਹੈ। ਜਿੱਥੇ ਇੱਕ ਪੁਲਿਸ ਅਧਿਕਾਰੀ ਦੀ ਪਤਨੀ ਨੇ ਇੱਕ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ।
ਪੁਲਿਸ ਅਧਿਕਾਰੀ ਵਰਦੀ ਪਹਿਨ ਕੇ ਬੈਠਾ ਹੈ। ਨਾਲ ਹੀ ਗਾਣਾ ਚੱਲ ਰਿਹਾ ਹੈ, ‘ਮੇਰਾ ਬਾਲਮ ਥਾਣੇਦਾਰ ਚਲਾਵੇ ਜਿਪਸੀ।’ ਪੁਲਿਸ ਅਧਿਕਾਰੀ ਵਰਦੀ ਵਿੱਚ ਹੈ ਅਤੇ ਡਿਊਟੀ ਕਰ ਰਿਹਾ ਹੈ। ਵਿਭਾਗ ਵਲੋਂ ਇਸ ਰੀਲ ਸਬੰਧੀ ਕੀ ਰੁਖ਼ ਅਖ਼ਤਿਆਰ ਕੀਤਾ ਜਾਂਦਾ ਹੈ? ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਹ ਰੀਲ ਖੂਬ ਚਰਚਾ ਵਿੱਚ ਹੈ।