ਟੀ ਵੀ ਤੇ ਲਗਭਗ 14 ਸਾਲਾਂ ਤੋਂ ਚੱਲ ਰਿਹਾ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਬਹੁਤ ਸਾਰੇ ਦਰਸ਼ਕਾਂ ਦਾ ਮਨਪਸੰਦ ਸੀਰੀਅਲ ਬਣ ਚੁੱਕਾ ਹੈ। ਇਸ ਸੀਰੀਅਲ ਦੇ ਸਾਰੇ ਹੀ ਕਲਾਕਾਰਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ ਹੈ।
ਜੇਠਾ ਲਾਲ ਦਾ ਗੱਲ ਕਰਨ ਦਾ ਅੰਦਾਜ਼, ਤੁਰਨ ਫਿਰਨ ਦਾ ਸਟਾਈਲ, ਬਬੀਤਾ ਅਤੇ ਦਇਆ ਦੀ ਅਦਾਕਾਰੀ। ਸਾਰੇ ਹੀ ਅਦਾਕਾਰ ਆਪਣੀ ਆਪਣੀ ਥਾਂ ਤੇ ਬਿਲਕੁੱਲ ਖਰੇ ਉਤਰੇ ਹਨ। ਅੱਜ ਅਸੀਂ ਚਰਚਾ ਕਰ ਰਹੇ ਹਾਂ ਇਸ ਸੀਰੀਅਲ ਦੇ ਉਸ ਕਲਾਕਾਰ ਦੀ ਜੋ ਹੱਥ ਵਿੱਚ ਛਤਰੀ ਫੜੀ ਕਿਸੇ ਔਰਤ ਦੇ ਸਾਥ ਦੀ ਭਾਲ ਵਿੱਚ ਨਜ਼ਰ ਆਉੰਦਾ ਹੈ।
ਉਸ ਦੀ ਅਦਾਕਾਰੀ ਮੱਲੋਮੱਲੀ ਦਰਸ਼ਕਾਂ ਨੂੰ ਹਸਾ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਪੱਤਰਕਾਰ ਪੋਪਟ ਲਾਲ ਦੀ। ਜਿਨ੍ਹਾਂ ਦਾ ਅਸਲ ਨਾਮ ਸ਼ਿਆਮ ਲਾਲ ਹੈ। ਭਾਵੇਂ ਸ਼ਿਆਮ ਲਾਲ ਸੀਰੀਅਲ ਵਿੱਚ ਕਿਸੇ ਵੀ ਰੋਲ ਵਿੱਚ ਦਿਖਾਈ ਦਿੰਦੇ ਹੋਣ ਪਰ ਹਕੀਕਤ ਵਿੱਚ ਉਹ ਸ਼ਾਦੀ-ਸ਼ੁਦਾ ਹਨ।
ਉਨ੍ਹਾਂ ਦੀ ਜੋੜੀ ਪੂਰੀ ਫੱਬਦੀ ਹੈ। ਦੋਵਾਂ ਦੀ ਲੁੱਕ ਕਿਸੇ ਫਿਲਮ ਦੇ ਨਾਇਕ ਅਤੇ ਨਾਇਕਾ ਵਰਗੀ ਹੈ। 2003 ਵਿੱਚ ਸ਼ਿਆਮ ਲਾਲ ਅਤੇ ਰੇਸ਼ਮੀ ਨੇ ਪ੍ਰੇਮ ਵਿਆਹ ਕਰਵਾਇਆ ਸੀ। ਇਨ੍ਹਾਂ ਦੇ 3 ਬੱਚੇ ਹਨ। ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਚਾਹੁੰਦੇ ਹਾਂ ਕਿ ਸ਼ਿਆਮ ਲਾਲ ਦੇ ਪਰਿਵਾਰ ਵਾਲੇ ਸ਼ਿਆਮ ਲਾਲ ਅਤੇ ਰੇਸ਼ਮੀ ਦੇ ਵਿਆਹ ਤੇ ਖੁਸ਼ ਨਹੀਂ ਸਨ ਪਰ ਸ਼ਿਆਮ ਲਾਲ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ।
ਅਖੀਰ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਰੇਸ਼ਮੀ ਨਾਲ ਪ੍ਰੇਮ ਵਿਆਹ ਕਰਵਾ ਹੀ ਲਿਆ। ਅੱਜਕੱਲ੍ਹ ਉਹ ਮੁੰਬਈ ਵਿੱਚ ਵਧੀਆ ਗ੍ਰਹਿਸਥੀ ਜੀਵਨ ਗੁਜ਼ਾਰ ਰਹੇ ਹਨ। ਸ਼ਿਆਮ ਲਾਲ ਨੂੰ ਸ਼ੁਰੂ ਤੋਂ ਹੀ ਫਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਸੀ। ਉਨ੍ਹਾਂ ਨੇ ਇਸ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੂੰ ‘ਘੁੰਗਟ’ ਫਿਲਮ ਵਿੱਚ ਰੋਲ ਮਿਲਿਆ ਵੀ ਸੀ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਫਿਲਮਾਂ ਵਿੱਚ ਗੱਲ ਨਾ ਬਣਦੀ ਦੇਖ ਸ਼ਿਆਮ ਲਾਲ ਦੀ ਦਿਲਚਸਪੀ ਟੀ ਵੀ ਸੀਰੀਅਲਜ਼ ਵਿੱਚ ਵਧ ਗਈ। ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੋਂ ਪਹਿਲਾਂ ਉਨ੍ਹਾਂ ਨੇ ਹੋਰ ਸੀਰੀਅਲਜ਼ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ਿਆਮ ਲਾਲ ਦੇ ਪ੍ਰਸੰਸਕ ਉਨ੍ਹਾਂ ਨੂੰ ਬਹੁਤ ਚਾਹੁੰਦੇ ਹਨ।