ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ ਪਰ ਜ਼ਰੂਰੀ ਨਹੀਂ ਕਿ ਸਾਰੇ ਹੀ ਸੁਪਨੇ ਸੱਚ ਹੋ ਜਾਣ। ਇਹ ਕਹਾਣੀ ਹੈ ਇੱਕ ਅਜਿਹੇ ਨੌਜਵਾਨ ਦੀ ਜੋ ਆਪਣੀਆਂ 2 ਭੈਣਾਂ ਦਾ ਵਿਆਹ ਕਰਨ ਲਈ 4 ਸਾਲ ਬਾਅਦ ਕੈਨੇਡਾ ਤੋਂ ਆਇਆ ਸੀ ਪਰ ਇੱਥੇ ਆ ਕੇ ਇੱਕ ਸੜਕ ਹਾਦਸੇ ਵਿੱਚ ਦਮ ਤੋੜ ਗਿਆ। ਘਟਨਾ 15 ਜਨਵਰੀ ਦੀ ਹੈ। ਜਦੋਂ ਕੈਨੇਡਾ ਤੋਂ ਆਇਆ ਬਲਰਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ
ਆਪਣੇ ਮਾਮੇ ਦੇ ਪੁੱਤਰ ਮਨਦੀਪ ਸਿੰਘ ਨਾਲ ਆਪਣੇ ਦੋਸਤ ਦੇ ਵਿਆਹ ਸਮਾਗਮ ਤੋਂ ਪੈਲੇਸ ਤੋਂ ਵਾਪਸ ਬਰਨਾਲੇ ਵੱਲ ਆ ਰਿਹਾ ਸੀ। ਜਦੋਂ ਇਨ੍ਹਾਂ ਦੀ ਸਵਿਫਟ ਕਾਰ ਮਾਨਸਾ ਨੇੜੇ ਪਹੁੰਚੀ ਤਾਂ ਕਾਰ ਪਿੱਛੋਂ ਇੱਕ ਟਰਾਲੀ ਵਿੱਚ ਜ਼ੋਰ ਨਾਲ ਜਾ ਵੱਜੀ। ਜਿਸ ਨਾਲ ਸਵਿਫਟ ਕਾਰ ਦੇ ਪਰਖਚੇ ਉਡ ਗਏ। ਬਲਰਾਜ ਸਿੰਘ ਅਤੇ ਮਨਦੀਪ ਸਿੰਘ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਪਿੰਡ ਅੱਬੂਵਾਲ ਲਿਆਂਦਾ ਗਿਆ। ਇਨ੍ਹਾਂ ਦਾ 17 ਤਾਰੀਖ ਨੂੰ ਅੰ ਤਿ ਮ ਸਸਕਾਰ ਕਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਬਲਰਾਜ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਟਰੈਕਟਰ ਵਾਲੇ ਵਿਅਕਤੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਦੇ ਹੰ ਝੂ ਨਹੀਂ ਰੁਕ ਰਹੇ। ਕਿੱਥੇ ਤਾਂ ਗੁਰਪ੍ਰੀਤ ਸਿੰਘ ਨੂੰ ਇਸ ਗੱਲ ਦਾ ਹੌਸਲਾ ਸੀ ਕਿ ਉਸ ਦਾ ਪੁੱਤਰ ਆਪਣੀਆਂ ਦੋਵੇਂ ਭੈਣਾਂ ਦਾ ਵਿਆਹ ਕਰੇਗਾ। ਸਾਰੇ ਪਰਿਵਾਰ ਦੇ ਬਲਰਾਜ ਸਿੰਘ ਦੇ ਕੈਨੇਡਾ ਤੋਂ ਆਉਣ ਦੀ ਖੁਸ਼ੀ ਵਿੱਚ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਪਰ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਕੋਲ ਨਹੀਂ ਰਿਹਾ।