ਮਹਿਲਾ ਅਫਸਰ ਨਾਲ ਹੋ ਗਈ ਇਸ ਬੰਦੇ ਦੀ ਬਹਿਸ, ਦੇਖੋ ਵੀਡੀਓ

ਰਾਣਾ ਗੁਰਜੀਤ ਦੇ ਬੰਦਿਆਂ ਅਤੇ ਪਿੰਡ ਵਾਸੀਆਂ ਵਿਚਕਾਰ ਪੈਦਾ ਹੋਏ ਟਕਰਾਅ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਲਗਾਏ ਜਾਣ ਵਾਲੇ ਧਰਨੇ ਕਾਰਨ ਪੈਦਾ ਹੋਈ ਸਥਿਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਧਰਨਾਕਾਰੀਆਂ ਨੂੰ ਮਨਾਉਣ ਲਈ ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ ਪਹੁੰਚੇ ਪਰ ਕੋਈ ਸਹਿਮਤੀ ਨਹੀਂ ਬਣ ਸਕੀ।

ਪਿੰਡ ਵਾਸੀਆਂ ਦੀ ਮੰਗ ਹੈ ਕਿ ਇਹ ਸੜਕ ਪਿੰਡ ਵਾਸੀਆਂ ਦੇ ਲੰਘਣ ਵਾਸਤੇ ਹੈ। ਉਹ ਇੱਥੋਂ ਖਾਲੀ ਜਾਂ ਭਰੇ ਹੋਏ ਟਰੱਕ ਜਾਂ ਟਰਾਲੀਆਂ ਨਹੀਂ ਲੰਘਣ ਦੇਣਗੇ। ਇਸ ਸਮੇਂ ਇੱਕ ਨੌਜਵਾਨ ਦੇ ਤਹਿਸੀਲਦਾਰ ਮੈਡਮ ਨਾਲ ਸੁਆਲ ਜਵਾਬ ਵੀ ਹੋਏ। ਇਹ ਲੋਕ ਇਸ ਗੱਲ ਤੇ ਕਾਇਮ ਸਨ ਕਿ ਡਿਪਟੀ ਕਮਿਸ਼ਨਰ ਖੁਦ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਿਵਾਉਣ।

ਤਹਿਸੀਲਦਾਰ ਦੀ ਦਲੀਲ ਸੀ ਇਹ ਲੋਕ ਉਨ੍ਹਾਂ ਦੇ ਕਹਿਣ ਤੇ ਧਰਨਾ ਚੁੱਕ ਦੇਣ। ਦੂਜੇ ਪਾਸੇ ਪਿੰਡ ਵਾਸੀਆਂ ਨੇ ਉਨ੍ਹਾਂ ਤੋਂ ਲਿਖਤੀ ਭਰੋਸੇ ਦੀ ਮੰਗ ਕੀਤੀ। ਮੈਡਮ ਦਾ ਜਵਾਬ ਸੀ ਕਿ ਉਨ੍ਹਾਂ ਕੋਲ ਇਹ ਅਥਾਰਟੀ ਨਹੀਂ ਹੈ। ਮੈਡਮ ਦਾ ਸੁਝਾਅ ਸੀ ਕਿ ਇਸ ਦੇ ਸਬੰਧ ਵਿੱਚ ਇੱਕ ਕਮੇਟੀ ਬਣਾ ਦਿੱਤੀ ਜਾਵੇ। ਪਿੰਡ ਦੇ ਨੌਜਵਾਨ ਨੇ ਸਪਸ਼ਟ ਕੀਤਾ ਕਿ ਪਹਿਲਾਂ ਵੀ ਇੱਕ ਵਾਰ ਕਮੇਟੀ ਬਣੀ ਸੀ।

ਇਸ ਕਮੇਟੀ ਨੇ ਉਨ੍ਹਾਂ ਦਾ ਕਾਫੀ ਸਮਾਂ ਖਰਾਬ ਕਰ ਦਿੱਤਾ ਅਤੇ ਅਖੀਰ ਕਮੇਟੀ ਨੇ ਮਿੱਲ ਮਾਲਕਾਂ ਦੇ ਪੱਖ ਵਿੱਚ ਰਿਪੋਰਟ ਦੇ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਧਰਨੇ ਵਾਲਾ ਰਾਹ ਚੁਣਨਾ ਪੈ ਗਿਆ। ਪਿੰਡ ਵਾਸੀਆਂ ਦੀ ਦਲੀਲ ਹੈ ਕਿ ਉਹ 32 ਸਾਲ ਤੋਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।

ਪਿੰਡ ਵਾਸੀਆਂ ਨੇ ਰਾਣਾ ਗੁਰਜੀਤ ਦੇ ਬੰਦਿਆਂ ਤੇ ਇਹ ਵੀ ਦੋਸ਼ ਲਗਾਏ ਕਿ ਉਹ ਗਲਤ ਕਿਸਮ ਦੇ 40-50 ਬੰਦੇ ਲੈ ਕੇ ਆਏ ਸਨ ਪਰ ਪੁਲਿਸ ਨੇ ਕਿਸੇ ਕਿਸਮ ਦਾ ਟਕਰਾਅ ਨਹੀਂ ਹੋਣ ਦਿੱਤਾ। ਨੌਜਵਾਨ ਮੁਤਾਬਕ ਰਾਣਾ ਗੁਰਜੀਤ ਦੇ ਬੰਦੇ ਗੰਨਾ ਚੁੱਕਣ ਲਈ ਮਸ਼ੀਨ ਲੈ ਕੇ ਆਏ ਸਨ। ਜਿਸ ਕਿਸਾਨ ਦੀ ਇਹ ਟਰਾਲੀ ਹੈ, ਉਸ ਨੇ ਮੰਗ ਕੀਤੀ ਕਿ ਉਸ ਨੂੰ ਗੰਨਾ ਚੁੱਕ ਲੈਣ ਦਿੱਤਾ ਜਾਵੇ।

ਉਹ ਪਿੰਡ ਵਾਲਿਆਂ ਦੀ ਮਰਜੀ ਮੁਤਾਬਕ ਟਰਾਲੀ ਉੱਥੇ ਹੀ ਪਈ ਰਹਿਣ ਦੇਵੇਗਾ ਪਰ ਪਿੰਡ ਦੇ ਨੌਜਵਾਨ ਦਾ ਕਹਿਣਾ ਸੀ ਕਿ ਕੁਝ ਵੀ ਨਾ ਚੁੱਕਿਆ ਜਾਵੇ। ਉਹ ਕਿਸਾਨ ਨੂੰ ਟਰਾਲੀ ਅਤੇ ਗੰਨੇ ਦੇ ਪੈਸੇ ਇਕੱਠੇ ਕਰਕੇ ਦੇ ਦੇਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *