ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਹਰ ਵਿਅਕਤੀ ਆਪਣੇ ਨਾਲ ਮਹਿੰਗੀ ਵਸਤੂ ਚੁੱਕ ਕੇ ਸਫ਼ਰ ਕਰਨ ਤੋਂ ਪਰਹੇਜ਼ ਕਰਦਾ ਹੈ ਕਿਉਂਕਿ ਪਤਾ ਨਹੀਂ ਕਦੋਂ ਕੋਈ ਇਸ ਨੂੰ ਝਪਟ ਕੇ ਲੈ ਜਾਵੇ ਪਰ ਜਲਾਲਾਬਾਦ ਦੇ ਬੱਸ ਸਟੈਂਡ ਤੇ ਪੁਲਿਸ ਨੂੰ ਤਲਾਸ਼ੀ ਦੌਰਾਨ ਇੱਕ ਪ੍ਰਵਾਸੀ ਬਜ਼ੁਰਗ ਵਿਅਕਤੀ ਕੋਲੋਂ ਕਈ ਲੱਖ ਰੁਪਏ ਮਿਲੇ ਹਨ। ਇਹ ਵਿਅਕਤੀ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ 12-13 ਸਾਲਾਂ ਤੋਂ ਜਲਾਲਾਬਾਦ ਵਿੱਚ ਹੀ ਰਹਿ ਕੇ ਮੋਮੋਸ ਵੇਚਣ ਦਾ ਕੰਮ ਕਰਦਾ ਹੈ।
ਗਣਤੰਤਰ ਦਿਵਸ ਦੇ ਸਬੰਧ ਵਿੱਚ ਪੁਲਿਸ ਨੇ ਤਲਾਸ਼ੀ ਅਭਿਆਨ ਸ਼ੁਰੁ ਕੀਤਾ ਹੋਇਆ ਹੈ ਤਾਂ ਕਿ ਕੋਈ ਗਲਤ ਘਟਨਾ ਨਾ ਵਾਪਰ ਸਕੇ। ਪੁਲਿਸ ਵੱਲੋਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੀ ਹੈ। ਇਸ ਪ੍ਰਵਾਸੀ ਬਜ਼ੁਰਗ ਦੇ ਦੱਸਣ ਮੁਤਾਬਕ ਉਸ ਨੇ ਇਹ ਰਕਮ ਮਕਾਨ ਖਰੀਦਣ ਲਈ ਲਿਆਂਦੀ ਸੀ ਪਰ ਕਿਸੇ ਕਾਰਨ ਗੱਲ ਸਿਰੇ ਨਹੀਂ ਚੜ੍ਹ ਸਕੀ।
ਹੁਣ ਉਸ ਨੇ ਇਹ ਰਕਮ ਆਪਣੇ ਪੁੱਤਰ ਦੇ ਵਿਆਹ ਤੇ ਖਰਚ ਕਰਨੀ ਸੀ। ਦੂਜੇ ਪਾਸੇ ਪੁਲਿਸ ਅਫਸਰਾਂ ਦਾ ਤਰਕ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਰਕਮ ਲਿਜਾਣ ਲਈ ਬੈਂਕਿੰਗ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਰਕਮ ਚੁੱਕ ਕੇ ਲਿਜਾਂਦੇ ਵਕਤ ਰਸਤੇ ਵਿੱਚ ਕੁਝ ਗਲਤ ਵੀ ਵਾਪਰ ਸਕਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਸ ਵਿਅਕਤੀ ਨੂੰ ਇੰਨੀ ਵੱਡੀ ਰਕਮ ਚੁੱਕ ਕੇ ਲਿਜਾਂਦੇ ਦੇਖ ਕੇ ਹਰ ਵਿਅਕਤੀ ਦੰਦਾਂ ਹੇਠ ਉਂਗਲਾਂ ਦਬਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ