ਰਵੀ ਤੋਂ ਬਣਿਆ ਰੀਆ ਜੱਟੀ, ਮਿਲਿਆ ਸੱਚਾ ਪਿਆਰ ਕਰਨ ਵਾਲਾ ਪਤੀ

ਦਿਲ ਉੱਤੇ ਕਿਸੇ ਦਾ ਵੀ ਜ਼ੋਰ ਨਹੀਂ। ਇਹ ਕਿਸੇ ਦੇ ਵੀ ਪਿੱਛੇ ਲੱਗ ਤੁਰਦਾ ਹੈ ਅਤੇ ਲੱਖ ਮੋੜਿਆਂ ਵੀ ਨਹੀਂ ਮੁੜਦਾ। ਪਿਆਰ ਤਾਂ ਕਹਿੰਦੇ ਰਾਹ ਜਾਂਦਿਆਂ ਨਾਲ ਪੈ ਜਾਂਦਾ ਹੈ। ਜਿਸ ਨੂੰ ਇਨਸਾਨ ਜਾਣਦਾ ਤੱਕ ਨਹੀਂ ਹੁੰਦਾ ਪਰ ਫੇਰ ਉਸ ਵਿੱਚੋਂ ਹੀ ਆਪਣੀ ਜ਼ਿੰਦਗੀ ਨਜ਼ਰ ਆਉਣ ਲੱਗ ਪੈਂਦੀ ਹੈ।

ਕੁਝ ਇਸ ਤਰਾਂ ਦੀ ਹੀ ਕਹਾਣੀ ਹੈ, ਅਰਜੁਨ ਅਤੇ ਰੀਆ ਜੱਟੀ ਦੀ। ਜਿਨ੍ਹਾਂ ਨੂੰ ਅਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ। ਜਿਵੇਂ ਪਿਆਰ ਵਿੱਚ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਇਸ ਤਰਾਂ ਹੀ ਇਸ ਜੋੜੀ ਨੇ ਵੀ ਕੀਤਾ। ਇੱਥੇ ਦੱਸਣਾ ਬਣਦ‍ਾ ਹੈ ਕਿ ਮੂਲ ਰੂਪ ਵਿੱਚ ਰੀਆ ਇੱਕ ਕਿੰਨਰ ਸੀ।

ਰੀਆ ਅਤੇ ਅਰਜੁਨ ਨੂੰ ਆਪਸ ਵਿੱਚ ਪਿਆਰ ਹੋ ਗਿਆ। ਜਿਸ ਤਰਾਂ ਕਿ ਅਸੀਂ ਜਾਣਦੇ ਹਾਂ ਕਿ ਕਿੰਨਰ ਸਮਾਜ ਕੋਲ ਕਾਰਾਂ-ਕੋਠੀਆਂ ਅਤੇ ਹੋਰ ਐਸ਼ੋ-ਅਰਾਮ ਦੀ ਹਰ ਸਹੂਲਤ ਹੁੰਦੀ ਹੈ ਪਰ ਰੀਆ ਨੂੰ ਤਾਂ ਅਰਜੁਨ ਚਾਹੀਦਾ ਸੀ ਨਾ ਕਿ ਕਾਰਾਂ ਕੋਠੀਆਂ।

ਦੋਵਾਂ ਨੇ ਹੀ ਆਪਸ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਇਸ ਉਦੇਸ਼ ਦੀ ਪੂਰਤੀ ਲਈ ਰੀਆ ਨੇ ਹਸਪਤਾਲ ਤੋਂ ਸਰਜਰੀ ਕਰਵਾ ਲਈ। ਉਹ ਕਿੰਨਰ ਤੋਂ ਔਰਤ ਬਣ ਗਈ ਅਤੇ ਸਮਾਜ ਵਿੱਚ ਰੀਆ ਜੱਟੀ ਦੇ ਰੂਪ ਵਿੱਚ ਵਿਚਰਨ ਲੱਗੀ। 3 ਸਾਲ ਪਹਿਲਾਂ ਇਨ੍ਹਾਂ ਦਾ ਵਿਆਹ ਹੋ ਗਿਆ।

ਰੀਆ ਦੇ ਇਸ ਫੈਸਲੇ ਤੇ ਉਸ ਦੇ ਸਮਾਜ ਨੂੰ ਕੋਈ ਇਤਰਾਜ਼ ਨਹੀਂ ਸੀ। ਦੂਜੇ ਪਾਸੇ ਅਰਜੁਨ ਦੇ ਪਰਿਵਾਰ ਵਾਲੇ ਵੀ ਸਹਿਮਤ ਸਨ। ਇਨ੍ਹਾਂ ਨੇ ਇੱਕ ਲੜਕੀ ਵੀ ਗੋਦ ਲਈ ਹੈ। ਅਰਜੁਨ ਦੀ ਇੱਛਾ ਹੈ ਕਿ ਰੱਬ ਕਿਸੇ ਨੂੰ ਵੀ ਕਿੰਨਰ ਨਾ ਬਣਾਵੇ। ਉਸ ਦਾ ਮੰਨਣਾ ਹੈ ਕਿ ਉਹ ਦੋਵੇਂ ਇੱਕ ਦੂਜੇ ਦੀ ਕਿਸਮਤ ਵਿੱਚ ਸਨ। ਜਿਸ ਕਰਕੇ ਉਨ੍ਹਾਂ ਦੀ ਜੋੜੀ ਬਣ ਗਈ।

ਉਸ ਦਾ ਪਿਆਰ ਕਰਨ ਵਾਲਿਆਂ ਨੂੰ ਸੰਦੇਸ਼ ਹੈ ਕਿ ਜੇਕਰ ਪਿਆਰ ਕੀਤਾ ਹੈ ਤਾਂ ਇਸ ਨੂੰ ਸਿਰੇ ਚੜ੍ਹਾਉਣਾ ਚਾਹੀਦਾ ਹੈ। ਕਿਸੇ ਨੂੰ ਅੱਧ ਵਿਚਕਾਰ ਧੋਖਾ ਨਹੀਂ ਦੇਣਾ ਚਾਹੀਦਾ। ਉਸ ਦੇ ਪਰਿਵਾਰ ਵਾਲੇ ਅਤੇ ਪਿੰਡ ਵਾਸੀ ਉਨ੍ਹਾਂ ਦੇ ਨਾਲ ਹਨ। ਉਹ ਦੋਵੇਂ ਜੀਅ ਇੱਕ ਦੂਜੇ ਤੋਂ ਖੁਸ਼ ਹਨ।

Leave a Reply

Your email address will not be published. Required fields are marked *